ਫ਼ਰਜ਼ੀ ਡਿਗਰੀ ਕਾਰਨ T20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਡੀਐਸਪੀ ਅਹੁਦਾ ਖੁੱਸਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਿਲਾ ਟੀ - 20 ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਡਿਪਟੀ ਡੀਐਸਪੀ ਬਣਨ ਦੀ ਉਮੀਦ ਨੂੰ ਝਟਕਾ ਲੱਗਿਆ ਹੈ। ਦੱਸ ਦਈਏ ਕੇ ਪੰਜਾਬ ਸਰਕਾਰ...

Harmanpreet kaur

ਨਵੀਂ ਦਿੱਲੀ, ਮਹਿਲਾ ਟੀ - 20 ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਡਿਪਟੀ ਡੀਐਸਪੀ ਬਣਨ ਦੀ ਉਮੀਦ ਨੂੰ ਝਟਕਾ ਲੱਗਿਆ ਹੈ। ਦੱਸ ਦਈਏ ਕੇ ਪੰਜਾਬ ਸਰਕਾਰ ਨੇ ਉਨ੍ਹਾਂ ਕੋਲੋਂ ਡਿਪਟੀ ਐਸਪੀ ਰੈਂਕ ਅਹੁਦਾ ਖੋਹ ਲਿਆ ਹੈ। ਹੁਣ ਉਨ੍ਹਾਂ ਨੂੰ ਕਾਂਸਟੇਬਲ ਦੀ ਨੌਕਰੀ ਮਿਲ ਸਕਦੀ ਹੈ। ਦਰਅਸਲ, ਜਾਂਚ ਵਿਚ ਉਨ੍ਹਾਂ ਦੀ ਦਰਜੇਦਾਰ ਦੀ ਡਿਗਰੀ ਫ਼ਰਜ਼ੀ ਨਿਕਲੀ ਹੈ। ਦੱਸਣਯੋਗ ਹੈ ਕਿ ਹਰਮਨਪ੍ਰੀਤ ਦਾ ਅਰਜੁਨ ਅਵਾਰਡ ਵੀ ਉਨ੍ਹਾਂ ਪਾਸੋਂ ਵਾਪਸ ਲਿਆ ਜਾ ਸਕਦਾ ਹੈ। ਪੰਜਾਬ ਦੇ ਮੋਗੇ ਦੀ ਰਹਿਣ ਵਾਲੀ ਹਰਮਨਪ੍ਰੀਤ ਨੇ 1 ਮਾਰਚ, 2018 ਨੂੰ ਡਿਪਟੀ ਐਸਪੀ ਦਾ ਅਹੁਦਾ ਸੰਭਾਲਿਆ ਸੀ।  

ਉਨ੍ਹਾਂ ਨੇ ਚਾਰਜ ਸੰਭਾਲਣ ਦੇ ਸਮੇਂ ਜਿਸ ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਵਲੋਂ ਜਾਰੀ ਦਰਜੇਦਾਰ ਦੀ ਡਿਗਰੀ ਜਮਾਂ ਕੀਤੀ ਸੀ, ਉਸ ਨੂੰ ਫ਼ਰਜ਼ੀ ਦੱਸਿਆ ਗਿਆ ਹੈ। ਇਸ ਸਬੰਧ ਵਿਚ ਪੰਜਾਬ ਸਰਕਾਰ ਨੇ ਹਰਮਨਪ੍ਰੀਤ ਨੂੰ ਪੱਤਰ ਲਿਖਿਆ ਜਿਸ ਵਿਚ ਲਿਖਿਆ ਸੀ ਕੇ ਤੁਹਾਡੀ ਵਿਦਿਅਕ ਪ੍ਰਾਪਤੀ ਸਿਰਫ 12ਵੀ ਤੱਕ ਹੀ ਆਦਰ ਯੋਗ ਹੈ, ਅਜਿਹੇ ਵਿਚ ਤੁਹਾਨੂੰ ਕਾਂਸਟੇਬਲ ਦੀ ਨੌਕਰੀ ਮਿਲ ਸਕਦੀ ਹੈ। ਪੰਜਾਬ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਵਿਦਿਅਕ ਯੋਗਤਾ ਦੇ ਹਿਸਾਬ ਤੋਂ ਉਨ੍ਹਾਂ ਨੂੰ ਡੀਐਸਪੀ ਅਹੁਦਾ ਪ੍ਰਾਪਤ ਨਹੀਂ ਹੋ ਸਕਦਾ। ਪੰਜਾਬ ਪੁਲਿਸ ਦੇ ਨਿਯਮ 12ਵੀ ਪਾਸ ਸ਼ਖਸ ਨੂੰ ਡਿਪਟੀ ਐਸਪੀ ਬਣਾਉਣ ਦੀ ਇਜਾਜ਼ਤ ਨਹੀਂ ਦਿੰਦੇ ।  

ਇਸ ਮਾਮਲੇ ਵਿਚ ਇੱਕ ਹੋਰ ਗਲ ਸਾਹਮਣੇ ਆ ਰਹੀ ਹੈ। ਉਹ ਇਹ ਕਿ ਜੇਕਰ ਪੰਜਾਬ ਪੁਲਿਸ ਹਰਮਨਪ੍ਰੀਤ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਦੀ ਹੈ ਤਾਂ ਉਨ੍ਹਾਂ ਨੂੰ ਅਰਜੁਨ ਅਵਾਰਡ ਵਾਪਿਸ ਕਰਨਾ ਪਵੇਗਾ। ਹਾਲਾਂਕਿ, ਇਸ ਬਾਰੇ ਵਿਚ ਪੰਜਾਬ ਸਰਕਾਰ ਵਲੋਂ ਹੁਣ ਤੱਕ ਕੁਝ ਨਹੀਂ ਕਿਹਾ ਗਿਆ ਹੈ। ਹਰਮਨ ਇਸ ਤੋਂ ਪਹਿਲਾਂ ਇੰਡਿਅਨ ਰੇਲਵੇ ਵਿਚ ਨੌਕਰੀ 'ਤੇ ਤਾਇਨਾਤ ਸਨ। ਪੰਜਾਬ ਪੁਲਿਸ ਵਿਚ ਜੁਆਇਨਿੰਗ ਲਈ ਉਨ੍ਹਾਂ ਨੇ ਆਪਣੀ ਪਿਛਲੀ ਨੌਕਰੀ ਨੂੰ ਛੱਡਿਆ ਸੀ।  ਦਸ ਦਈਏ ਕਿ ਇਸ ਮਾਮਲੇ ਦੀ ਸਭ ਤੋਂ ਪਹਿਲਾਂ ਪੁਸ਼ਟੀ ਡੀਜੀਪੀ ਐਮਕੇ ਤੀਵਾਰੀ ਨੇ ਕੀਤੀ ਸੀ।

ਉਨ੍ਹਾਂ ਨੇ ਦੱਸਿਆ ਸੀ ਕਿ ਹਰਮਨਪ੍ਰੀਤ ਦੀ ਗ੍ਰੇਜੂਏਸ਼ਨ ਡਿਗਰੀ ਕਥਿਤ ਤੌਰ ਉੱਤੇ ਮੇਰਠ ਦੀ ਚੌਧਰੀ ਚਰਣ ਸਿੰਘ ਯੂਨੀਵਰਸਿਟੀ ਵਲੋਂ ਦਿਤੀ ਗਈ ਸੀ। ਜਦੋਂ ਪੰਜਾਬ ਆਰਮਡ ਪੁਲਿਸ ਦੇ ਕਮਾਂਡੇਂਟ ਨੇ ਮੇਰਠ ਯੂਨੀਵਰਸਿਟੀ ਵਿਚ ਡਿਗਰੀ ਨੂੰ ਜਾਂਚ ਲਈ ਭੇਜਿਆ ਤਾਂ ਯੂਨੀਵਰਸਿਟੀ ਵਲੋਂ ਜਵਾਬ ਆਇਆ ਕਿ ਅਜਿਹਾ ਰਜਿਸਟਰੇਸ਼ਨ ਨੰਬਰ ਹੁੰਦਾ ਹੀ ਨਹੀਂ ਹੈ।