ਫੁਟਬਾਲ ਵਿਸ਼ਵ ਕੱਪ ਜੇਤੂ ਨੂੰ ਮਿਲਣਗੇ 255 ਕਰੋੜ, ਕ੍ਰਿਕੇਟ ਵਰਲਡ ਕਪ ਤੋਂ 900 % ਵੱਧ
ਬ੍ਰਾਜ਼ੀਲ ਵਿਚ ਹੋਏ ਪਿਛਲੇ ਵਰਲਡ ਕੱਪ ਦੀ ਤੁਲਨਾ ਵਿਚ ਇਸ ਵਾਰ ਇਨਾਮੀ ਰਾਸ਼ੀ 281 ਕਰੋੜ ਰੁਪਏ ਜ਼ਿਆਦਾ ਹੈ।
FIFA World Cup 2018
ਬ੍ਰਾਜ਼ੀਲ ਵਿਚ ਹੋਏ ਪਿਛਲੇ ਵਰਲਡ ਕੱਪ ਦੀ ਤੁਲਨਾ ਵਿਚ ਇਸ ਵਾਰ ਇਨਾਮੀ ਰਾਸ਼ੀ 281 ਕਰੋੜ ਰੁਪਏ ਜ਼ਿਆਦਾ ਹੈ। ਫੀਫਾ ਵਰਲਡ ਕਪ ਸ਼ੁਰੂ ਹੋਣ ਵਿਚ ਹੁਣ 10 ਦਿਨ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਖੇਡ ਜਗਤ ਵਿਚ ਫੁਟਬਾਲ ਅਤੇ ਇਸ ਵਿਚ ਭਾਗ ਲੈਣ ਵਾਲੀਆਂ ਟੀਮਾਂ ਦੀ ਚਰਚਾ ਆਮ ਹੈ। ਇਸ ਵਾਰ ਫੀਫਾ ਦੀ ਇਨਾਮੀ ਰਾਸ਼ੀ 2014 ਵਿਚ ਬ੍ਰਾਜ਼ੀਲ ਵਿਚ ਹੋਏ ਵਰਲਡ ਕਪ ਨਾਲੋਂ 42 ਮਿਲੀਅਨ ਡਾਲਰ (281 ਕਰੋੜ ਰੁਪਏ) ਜ਼ਿਆਦਾ ਹੈ।