ਸਰਕਾਰ ਬਣਾਉਣ ਲਈ ਮਦਦ ਕਰਨ ਵਾਲੇ ਕਾਂਗਰਸ ਸੀਨੀਅਰ ਆਗੂਆਂ ਨੂੰ ਭੇਜਿਆ ਕਰਨਾਟਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਆਜ਼ਾਦ ਅਤੇ ਅਸ਼ੋਕ ਗਹਿਲੋਤ ਨੇ ਮਿਲ ਕੇ ਕਰਨਾਟਕ ਵਿਚ ਗਠਬੰਧਨ ਸਰਕਾਰ ਬਣਾਈ ਸੀ

Sonia Gandhi, Rahul Gandhi

ਨਵੀਂ ਦਿੱਲੀ- ਕਰਨਾਟਕ ਵਿਚ ਕਾਂਗਰਸ ਜੇ-ਡੀ-ਯੂ ਗਠਬੰਧਨ ਸਰਕਾਰ ਦੀਆਂ ਮੁਸ਼ਕਿਲਾਂ ਹੋਰ ਵਧਣ ਦੇ ਵਿਚਕਾਰ ਕਾਂਗਰਸ ਨੇ ਆਪਣੀਆਂ ਮੁਸ਼ਕਿਲਾਂ ਸੁਲਝਾਉਣ ਲਈ ਆਪਣੇ ਸੀਨੀਅਰ ਆਗੂਆਂ ਗੁਲਾਮ ਨਬੀ ਆਜਾਦ ਅਤੇ ਬੀ.ਕੇ ਹਰੀਪ੍ਰਸਾਦ ਨੂੰ ਹਫੜ-ਦਫੜੀ ਵਿਚ ਬੈਗਲੁਰੂ ਰਵਾਨਾ ਕੀਤਾ। ਸੂਤਰਾਂ ਨੇ ਦੱਸਿਆਂ ਕਿ ਯੂਪੀਏ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਆਗੂਆਂ ਨੂੰ ਕਿਹਾ ਕਿ ਉਹ ਕਰਨਾਟਕ ਦੇ ਸੰਕਟ ਨੂੰ ਸੁਲਝਾਉਣ ਅਤੇ ਸੂਬੇ ਵਿਚ ਆਪਣੀ ਸਰਕਾਰ ਨੂੰ ਬਚਾਉਣ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਆਜ਼ਾਦ ਅਤੇ ਅਸ਼ੋਕ ਗਹਿਲੋਤ ਨੇ ਮਿਲ ਕੇ ਕਰਨਾਟਕ ਵਿਚ ਗਠਬੰਧਨ ਸਰਕਾਰ ਬਣਾਈ ਸੀ। ਕਰਨਾਟਕ ਵਿਚ ਮੰਗਲਵਾਰ ਨੂੰ ਕਾਂਗਰਸ ਦੇ ਇਕ ਹੋਰ ਵਿਧਾਇਕ ਦੇ ਅਸਤੀਫ਼ੇ ਤੋਂ ਬਾਅਦ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਇਨ੍ਹਾਂ ਬਾਗੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੇ ਮਾਮਲੇ 'ਚ ਕਾਂਗਰਸ ਨੇ ਵਿਧਾਨ ਸਭਾ ਦੇ ਸਪੀਕਰ ਤੋਂ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ।

ਉੱਥੇ ਹੀ ਉਹ ਭਾਜਪਾ ਤੇ ਵਿਧਾਇਕਾਂ ਨੂੰ ਖਰੀਦ ਅਤੇ ਵੇਚਣ ਦਾ ਇਲਜ਼ਾਮ ਲਗਾ ਰਹੇ ਹਨ। ਦੂਜੇ ਪਾਸੇ ਕਰਨਾਟਕ ਵਿਚ ਵਿਧਾਨ ਸਭਾ ਦੇ ਸਪੀਕਰ ਕੇ.ਆਰ ਰਮੇਸ਼ ਕੁਮਾਰ ਵਿਧਾਨ ਸਭਾ ਵਿਚ 17 ਜੁਲਾਈ ਨੂੰ ਐਚ.ਡੀ ਕੁਮਾਰ ਸਵਾਮੀ ਸਰਕਾਰ ਨੂੰ ਬਹੁਮਤ ਸਾਬਿਤ ਕਰਨ ਲਈ ਕਹਿ ਸਕਦੇ ਹਨ। ਉਹਨਾਂ ਨੇ ਕਾਂਗਰਸ ਅਤੇ ਜਨਤਾ ਦਲ ਦੇ ਸਾਰੇ 13 ਵਿਧਾਇਕਾਂ ਦੇ ਅਸਤੀਫ਼ਿਆਂ ਨੂੰ ਮਨਜ਼ੂਰ ਕਰਨ ਤੋਂ ਮਨ੍ਹਾਂ ਕਰ ਦਿੱਤਾ।

ਸਪੀਕਰ ਨੇ ਕਿਹਾ ਕਿ ਇਹਨਾਂ ਵਿਚੋਂ 8 ਵਿਧਾਇਕਾਂ ਦੇ ਅਸਤੀਫ਼ੇ ਤਹਿਸ਼ੁਦਾ ਫਾਰਮੈਟ ਵਿੁਚ ਨਹੀਂ ਹਨ ਅਤੇ ਬਾਕੀ 5 ਵਿਧਾਇਕਾਂ ਨੂੰ ਇਹ ਸਪੱਸ਼ਟੀਕਰਨ ਕਰਨ ਦੀ ਜ਼ਰੂਰਤ ਹੈ ਕਿ ਉਹਨਾਂ ਦਾ ਇਹ ਕਦਮ ਦਲ ਬਦਲ ਵਿਰੋਧੀ ਕਾਨੂੰਨ ਦੇ ਦਾਇਰੇ ਵਿਚ ਕਿਉਂ ਨਹੀਂ ਆਉਂਦਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਵਿਧਾਇਕਾਂ ਨੂੰ ਫਿਰ ਤੋਂ ਅਸਤੀਫੇ ਨੂੰ ਦਾਖਲ ਕਰਨ ਅਤੇ ਅਸਤੀਫ਼ਿਆਂ ਦੀ ਵਜ੍ਹਾਂ ਦੀ ਵਜ੍ਹਾ ਦਾ ਖੁਲਾਸਾ ਕਰਨ ਲਈ 21 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਹਨਾਂ 13 ਵਿਧਾਇਕਾਂ ਵਿਚੋਂ 10 ਕਾਂਗਰਸ ਦੇ ਅਤੇ 3 ਜਨਤਾ ਦਲ ਦੇ ਹਨ।