ਭਾਜਪਾ ਦੇ ਝੂਠੇ ਦਾਵਿਆਂ ਦਾ ਮੀਟਰ ਚਾਲੂ, ਹਸਪਤਾਲਾਂ ਦੀ ਬੱਤੀ ਗੁਲ- ਪ੍ਰਿਯੰਕਾ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਹਸਪਤਾਲਾਂ ਵਿਚ ਬੱਤੀ ਜ਼ਿਆਦਾਤਰ ਨਾ ਰਹਿਣ ਤੇ ਯੋਗੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ।

Priyanka Gandhi

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਹਸਪਤਾਲਾਂ ਵਿਚ ਬੱਤੀ ਜ਼ਿਆਦਾਤਰ ਨਾ ਰਹਿਣ ਤੇ ਯੋਗੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਇਕ ਪਾਸੇ ਤਾਂ ਸੂਬੇ ਦੀ ਭਾਜਪਾ ਸਰਕਾਰ ਦੇ ਝੂਠੇ ਦਾਵਿਆਂ ਦਾ ਮੀਟਰ ਚਾਲੂ ਹੈ ਅਤੇ ਦੂਜੇ ਪਾਸੇ ਹਸਪਤਾਲਾਂ ਵਿਚੋਂ ਬੱਤੀ ਗੁਲ ਹੈ।

ਪੂਰਬੀ ਉੱਤਰ ਪ੍ਰਦੇਸ਼ ਦੀ ਕਾਂਗਰਸ ਇੰਚਾਰਜ ਪ੍ਰਿਯੰਕਾ ਨੇ ਕੁੱਝ ਹਸਪਤਾਲਾਂ ਵਿਚ ਬੱਤੀ ਦੀ ਕਟੌਤੀ ਦੇ ਮਾਮਲੇ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ ਕਿ 'ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਝੂਠੇ ਦਾਵਿਆਂ ਦਾ ਮੀਟਰ ਚਾਲੂ ਹੋ ਗਿਆ ਹੈ ਪਰ ਹਸਪਤਾਲਾਂ ਵਿਚ ਬੱਤੀ ਗੁਲ ਹੋ ਗਈ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਕਿਤੇ ਮਰੀਜਾਂ ਦਾ ਇਲਾਜ ਮੋਬਾਇਲ ਦੀ ਬੱਤੀ ਜਗਾ ਕੇ ਹੁੰਦਾ ਹੈ ਤਾਂ ਕਿਤੇ ਟਾਰਚ ਜਗਾ ਕੇ ਕੀਤਾ ਜਾ ਰਿਹਾ ਹੈ।
 

ਪ੍ਰਿਯੰਕਾ ਨੇ ਸਵਾਲ ਕੀਤਾ ਹੈ ਕਿ ਇਸ ਸਮੱਸਿਆ ਤੋਂ ਰਾਹਤ ਕਦ ਤੱਕ ਮਿਲੇਗੀ। ਪ੍ਰਿਯੰਕਾ ਨੇ ਆਪਣੇ ਟਵੀਟ ਦੇ ਨਾਲ ਇਕ ਪੋਸਟਰ ਵੀ ਸ਼ੇਅਰ ਕੀਤਾ ਹੈ ਜਿਸ ਵਿਚ ਯੂਪੀ ਦੇ ਕਈ ਸ਼ਹਿਰਾਂ ਵਿਚ ਟਾਰਚ ਅਤੇ ਮੋਬਾਇਲ ਫੋਨ ਚਲਾ ਕੇ ਹੋ ਰਹੇ ਮਰੀਜਾਂ ਦੇ ਇਲਾਜ ਦੀਆਂ ਤਸਵੀਰਾਂ ਵੀ ਦਿਖਾਈ ਦੇ ਰਹੀਆਂ ਹਨ।

ਇਸ ਵਿਚ ਪ੍ਰਿਯੰਕਾ ਦੇ ਅਨੁਸਾਰ ਰਾਏਬਰੇਲੀ, ਇਟਾਵਾ, ਸੰਭਲ ਅਤੇ ਲਲਿਤਪੁਰ ਦੀਆਂ ਤਸਵੀਰਾਂ ਹਨ। ਇਸ ਪੋਸਟਰ ਵਿਚ ਲਿਖਿਆ ਹੈ ਕਿ 'ਬਰਬਸ ਦੇਖਾ ਬਦਹਾਲੀ ਦਾ ਹਾਲ, ਭਾਜਪਾ ਰਾਜ ਵਿਚ ਹੋ ਰਿਹਾ ਯੂਪੀ ਬੇਹਾਲ''।