650 ਬ੍ਰਾਂਚਾਂ ਨਾਲ ਲਾਂਚ ਹੋਵੇਗਾ ਇੰਡੀਆ ਪੋਸਟ ਪੇਮੈਂਟ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਅਗੱਸਤ ਨੂੰ ਸਮੁੱਚੇ ਦੇਸ਼ 'ਚ ਫੈਲੀਆਂ 650 ਬ੍ਰਾਂਚਾਂ ਨਾਲ ਇੰਡੀਆ ਪੋਸਟ ਪੇਮੈਂਨ ਬੈਂਕ (ਆਈਪੀਪੀਬੀ) ਲਾਂਚ ਕਰਨਗੇ.............

India Post Payment Bank

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਅਗੱਸਤ ਨੂੰ ਸਮੁੱਚੇ ਦੇਸ਼ 'ਚ ਫੈਲੀਆਂ 650 ਬ੍ਰਾਂਚਾਂ ਨਾਲ ਇੰਡੀਆ ਪੋਸਟ ਪੇਮੈਂਨ ਬੈਂਕ (ਆਈਪੀਪੀਬੀ) ਲਾਂਚ ਕਰਨਗੇ। ਇਹ ਦੇਸ਼ ਦਾ ਸੱਭ ਤੋਂ ਵੱਡਾ ਬੈਂਕਿੰਗ ਨੈਟਵਰਕ ਹੋਵੇਗਾ। ਆਈਪੀਪੀਬੀ ਬੈਂਕਾਂ ਤੇ ਵਿੱਤੀ ਸੰਸਥਾਵਾਂ ਨਾਲ ਮਿਲ ਕੇ ਗਾਹਕਾਂ ਨੂੰ ਕਰਜ਼ ਦੇਣ ਤੋਂ ਇਲਾਵਾ ਮਿਊਚੁਅਲ ਫ਼ੰਡ ਤੇ ਇੰਸ਼ੋਰੈਂਸ ਪਾਲਸੀਆਂ ਵੇਚਣ ਦਾ ਕੰਮ ਕਰੇਗਾ। ਸੰਚਾਰ ਮੰਤਰੀ ਮਨੋਜ ਸਿਨਹਾ ਨੇ ਦਸਿਆ ਕਿ ਆਈਪੀਪਬੀ ਤੋਂ ਦੇਸ਼ ਦੇ ਸੱਭ 1.55 ਲੱਖ ਡਾਕਟਰਾਂ ਨੂੰ ਇਸ ਸਾਲ ਦੇ ਅੰਤ ਤਕ ਇੰਡੀਆ ਪੋਸਟ ਪੇਮੈਂਟ ਬੈਂਕ ਨਾਲ ਜੋੜ ਦਿਤਾ ਜਾਵੇਗਾ।

ਪੇਂਡੂ ਇਲਾਕਿਆਂ 'ਚ ਤਕਰੀਬਨ 1.30 ਲੱਖ ਡਾਕਖ਼ਾਨਿਆਂ ਰਾਹੀਂ ਆਈਪੀਪੀਬੀ ਦੀਆਂ ਸੇਵਾਵਾਂ ਪਹੁੰਚਣਗੀਆਂ। ਹੁਣ ਪੇਂਡੂ ਇਲਾਕਿਆਂ 'ਚ ਸਿਰ 49 ਹਜ਼ਾਰ ਬੈਂਕ ਬ੍ਰਾਂਚਾਂ ਹਨ। ਦਸੰਬਰ ਤਕ ਸੱਭ ਡਾਕਖ਼ਾਨਿਆਂ 'ਚ ਪੇਮੈਂਟ ਬੈਂਕ ਖੁੱਲ੍ਹਣ ਨਾਲ ਪੇਂਡੂ ਬੈਂਕ ਬ੍ਰਾਂਚਾਂ ਦੀ ਗਿਣਤੀ ਵਧ ਕੇ 1.30 ਲੱਖ ਹੋ ਜਾਵੇਗੀ। ਨਾਲ ਹੀ ਪੋਸਟਮੈਨ ਡਾਕ ਵੰਡਣ ਤੋਂ ਇਲਾਵਾ ਬੈਂਕਰ ਦੀ ਭੂਮਿਕਾ 'ਚ ਵੀ ਨਜ਼ਰ ਆਉਣਗੇ। ਫ਼ਿਲਹਾਲ ਰਾਏਪੁਰ ਅਤੇ ਰਾਂਚੀ 'ਚ ਪਾਇਲਟ ਪ੍ਰੋਜੈਕਟÂਰ ਦੇ ਤੌਰ 'ਤੇ ਆਈਪੀਪੀਬੀ ਦੀਆਂ ਬ੍ਰਾਂਚਾਂ ਕੰਮ ਕਰ ਰਹੀਆਂ ਹਨ।

ਪੇਮੈਂਟ ਬੈਂਕ ਇਕ ਵਿਅਕਤੀ ਜਾਂ ਕੁਟੀਰ ਉਦਯੋਗ ਨਾਲ ਇਕ ਲੱਖ ਰੁਪਏ ਤਕ ਦੀ ਜਮ੍ਹਾ ਸਵੀਕਾਰ ਕਰ ਸਕਦੇ ਹਨ ਅਤੇ ਉਸ ਨੂੰ ਦੂਜੇ ਬੈਂਕ ਖ਼ਾਤਿਆਂ 'ਚ ਟ੍ਰਾਂਸਫ਼ਰ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਕਰਜ਼ ਦੇਣ ਤੇ ਕ੍ਰੈਡਿਟ ਕਾਰਡ ਜਾਰੀ ਕਰਨ ਦੀ ਆਗਿਆ ਨਹੀਂ ਹੈ। ਇਹ ਸੇਵਾਵਾਂ ਪ੍ਰਦਾਨ ਕਰਨ ਲਈ ਆਈਪੀਪੀਬੀ ਨੂੰ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨਾਲ ਗੱਠਜੋੜ ਕਰਨੇ ਹੋਣਗੇ।

ਇਕ ਲੱਖ ਰੁਪਏ ਤੋਂ ਜ਼ਿਆਦਾ ਜਮ੍ਹਾ ਸਵੀਕਾਰ ਕਰਨ ਲਈ ਆਈਪੀਪੀਬੀ ਨੂੰ ਤਕਰੀਬਨ 17 ਕਰੋੜ ਡਾਕਖ਼ਾਨਾ ਬੱਚਤ ਬੈਂਕ (ਪੀਓਐਸਬੀ) ਖ਼ਾਤਿਆਂ ਨਾਲ ਐਫ਼ੀਈਲੇਟ ਹੋਣ ਦੀ ਆਗਿਆ ਮਿਲੀ ਹੈ। ਸ਼ੁਰੂਆਤੀ ਦੌਰ 'ਚ 11 ਹਜ਼ਾਰ ਪੋਸਟਮੈਨ ਘਰ-ਘਰ ਜਾ ਕੇ ਲੋਕਾਂ ਨੂੰ ਬੈਂਕਿੰਗ ਸੇਵਾ ਪ੍ਰਦਾਨ ਕਰਨਗੇ। ਬਾਅਦ 'ਚ 3 ਲੱਖ ਡਾਕਖ਼ਾਨਾ ਮੁਲਾਜ਼ਮਾਂ ਨੂੰ ਇਸ ਕਾਰਜ 'ਚ ਲਗਾਇਆ ਜਾਵੇਗਾ। ਡਾਕ ਸਕੱਤਰ ਏਐਨ ਨੰਦਾ ਮੁਤਾਬਕ ਲਾਂਚ ਵਾਲੇ ਦਿਨ 650 ਜ਼ਿਲ੍ਹਾ ਪਧਰੀ ਬ੍ਰਾਂਚਾਂ ਅਤੇ ਉਨ੍ਹਾਂ ਨਾਲ ਜੁੜੇ 3250 ਐਕਸੈਸ ਪੁਆਇੰਟ ਨਾਲ ਆਈਪੀਪੀਬੀ ਦੀਆਂ ਸੇਵਾਵਾਂ ਕੰਮ ਕਰਨ ਲੱਗਣਗੀਆਂ।   (ਏਜੰਸੀ)