ਕਾਂਗਰਸ 'ਚ ਸਿਆਸੀ ਹਲਚਲ: ਕਪਿਲ ਸਿੱਬਲ ਦੇ ਘਰ ਡਿਨਰ ਮੀਟਿੰਗ ’ਤੇ ਇਕੱਠੇ ਹੋਏ ਵਿਰੋਧੀ ਧਿਰ ਦੇ ਨੇਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਮੀਟਿੰਗ ਵਿਚ 15 ਪਾਰਟੀਆਂ ਦੇ ਲਗਭਗ 45 ਨੇਤਾ ਅਤੇ ਸੰਸਦ ਮੈਂਬਰ ਇਕੱਠੇ ਹੋਏ।

Kapil Sibal

ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਨੇਤਾ ਕਪਿਲ ਸਿੱਬਲ (Kapil Sibal) ਨੇ ਸੋਮਵਾਰ ਰਾਤ ਨੂੰ ਇੱਕ ਡਿਨਰ (Dinner Meeting) ਦਾ ਆਯੋਜਨ ਕੀਤਾ, ਜਿਸ ਵਿਚ ਵਿਰੋਧੀ ਪਾਰਟੀ ਅਤੇ ਹੋਰ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ (Opposition Leaders) ਨੇ ਸ਼ਮੂਲੀਅਤ ਕੀਤੀ। ਹਾਲਾਂਕਿ, ਕਾਂਗਰਸ ਨੇਤਾ ਰਾਹੁਲ ਗਾਂਧੀ ਇਸ ਬੈਠਕ (Rahul Gandhi) ਵਿਚ ਸ਼ਾਮਲ ਨਹੀਂ ਹੋਏ। ਇਸ ਮੀਟਿੰਗ ਵਿਚ 15 ਪਾਰਟੀਆਂ ਦੇ ਲਗਭਗ 45 ਨੇਤਾ (45 Leaders) ਅਤੇ ਸੰਸਦ ਮੈਂਬਰ ਇਕੱਠੇ ਹੋਏ। ਇਸ ਬੈਠਕ ‘ਚ ਸਰਕਾਰ ਦੇ ਖ਼ਿਲਾਫ ਰਣਨੀਤੀ ਬਣਾਉਣ ਦੇ ਨਾਲ-ਨਾਲ ਇੱਕ ਮਜਬੂਤ ਮੋਰਚਾ ਬਣਾਉਣ ਉੱਤੇ ਚਰਚਾ ਹੋਈ।

ਹੋਰ ਪੜ੍ਹੋ: ਪਾਕਿਸਤਾਨ: ਢਾਹਿਆ ਗਿਆ ਗਣੇਸ਼ ਮੰਦਿਰ ਮੁਰੰਮਤ ਤੋਂ ਬਾਅਦ ਹਿੰਦੂਆਂ ਨੂੰ ਸੌਂਪਿਆ, 50 ਲੋਕ ਗ੍ਰਿਫ਼ਤਾਰ

Rahul Gandhi

ਤੁਹਾਨੂੰ ਦੱਸ ਦੇਈਏ ਕਿ ਸਿੱਬਲ ਸੋਨੀਆ ਗਾਂਧੀ (Sonia Gandhi) ਨੂੰ ਵਿਆਪਕ ਸੁਧਾਰਾਂ ਲਈ ਲਿਖੇ ਗਏ ਪੱਤਰ ਦੇ ਮੁੱਖ ਸਮਰਥਕ ਸਨ ਅਤੇ ਉਹ ਉਨ੍ਹਾਂ ਨੇਤਾਵਾਂ ਵਿਚੋਂ ਇੱਕ ਹਨ, ਜਿਨ੍ਹਾਂ ਦੇ ਰਾਹੁਲ ਗਾਂਧੀ ਦੇ ਕੰਮਕਾਜ ਨਾਲ ਗੰਭੀਰ ਮਤਭੇਦ ਹਨ। ਇਸ ਦੇ ਨਾਲ ਹੀ, ਕਾਂਗਰਸ ਪਾਰਟੀ ਵਿਚ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਇਸ ਤਰ੍ਹਾਂ ਦੀ ਮੀਟਿੰਗ ਬੁਲਾਉਣਾ ਸਹੀ ਸੀ? ਹਾਲਾਂਕਿ ਸ਼ਾਮਲ ਹੋਏ ਕਾਂਗਰਸੀ ਨੇਤਾਵਾਂ ਨੇ ਕਿਸੇ ਵੀ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਇਹ ਪਾਰਟੀ ਦੇ ਅੰਦਰੂਨੀ ਕੰਮਕਾਜ ਨਾਲ ਸਬੰਧਿਤ ਸੀ, ਉਨ੍ਹਾਂ ਨੇ ਕਿਹਾ ਕਿ ਉਹ 2024 ਦੀਆਂ ਚੋਣਾਂ ਤੋਂ ਪਹਿਲਾਂ ਮਜ਼ਬੂਤ ਵਿਰੋਧੀ ਏਕਤਾ ਚਾਹੁੰਦੇ ਹਨ।

ਹੋਰ ਪੜ੍ਹੋ: ਪੰਜਾਬ ‘ਚ ਇਕ ਹੋਰ ਸਿਆਸੀ ਪਾਰਟੀ ਦਾ ਆਗਾਜ਼, ਗੁਰਨਾਮ ਸਿੰਘ ਚੜੂਨੀ ਹੋਣਗੇ ਮੁੱਖ ਮੰਤਰੀ ਚੇਹਰਾ

ਧਿਆਨਯੋਗ ਹੈ ਕਿ 'ਜੀ -23' (G-23) ਦੇ ਨਾਂ ਨਾਲ ਮਸ਼ਹੂਰ ਕਾਂਗਰਸੀ ਨੇਤਾ ਪਾਰਟੀ ਵਿੱਚ ਬਲਾਕ ਤੋਂ ਸੀਡਬਲਯੂਸੀ ਪੱਧਰ (CWC Level) ਤੱਕ ਚੋਣਾਂ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਇਸ ਸਬੰਧ ਵਿਚ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਸੀ। ਰਾਤ ਦੇ ਖਾਣੇ ਵਿਚ ਸ਼ਾਮਲ ਹੋਏ ਜੀ -23 ਦੇ ਨੇਤਾਵਾਂ ਵਿਚ ਮੇਜ਼ਬਾਨ ਸਿੱਬਲ ਤੋਂ ਇਲਾਵਾ ਗੁਲਾਮ ਨਬੀ ਆਜ਼ਾਦ, ਭੁਪਿੰਦਰ ਸਿੰਘ ਹੁੱਡਾ, ਆਨੰਦ ਸ਼ਰਮਾ, ਮੁਕੁਲ ਵਾਸਨਿਕ, ਪ੍ਰਿਥਵੀਰਾਜ ਚਵਾਨ, ਮਨੀਸ਼ ਤਿਵਾੜੀ ਅਤੇ ਸ਼ਸ਼ੀ ਥਰੂਰ ਸ਼ਾਮਲ ਸਨ।

ਹੋਰ ਪੜ੍ਹੋ: ਖੁਸ਼ਖ਼ਬਰੀ! ਏਅਰ ਇੰਡੀਆ ਦੀ ਅੰਮ੍ਰਿਤਸਰ - ਲੰਡਨ ਹੀਥਰੋ ਸਿੱਧੀ ਉਡਾਣ 16 ਅਗੱਸਤ ਤੋਂ

ਦਾਵਤ ਵਿਚ ਸੱਦੇ ਗਏ ਵਿਰੋਧੀ ਧਿਰ ਦੇ ਇੱਕ ਨੇਤਾ ਨੇ ਕਿਹਾ ਕਿ ਏਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਅਜਿਹੀਆਂ ਹੋਰ ਮੀਟਿੰਗਾਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ। ਸਾਨੂੰ ਪਹਿਲਾਂ ਉੱਤਰ ਪ੍ਰਦੇਸ਼ ਵਿਚ 2022 ‘ਚ ਅਤੇ ਫਿਰ 2024 ਦੀਆਂ ਆਮ ਚੋਣਾਂ ਵਿਚ ਭਾਜਪਾ ਨੂੰ ਹਰਾਉਣਾ ਹੈ।