ਖੇਡ ਰਤਨ 'ਤੇ ਕੇਂਦਰ ਦੇ ਫੈਸਲੇ ਦਾ ਕਾਂਗਰਸ ਵੱਲੋਂ ਸਵਾਗਤ, ਕਿਹਾ- ਹੁਣ ਮੋਦੀ ਸਟੇਡੀਅਮ ਦਾ ਨਾਂਅ ਬਦਲੋ

ਏਜੰਸੀ

ਖ਼ਬਰਾਂ, ਰਾਸ਼ਟਰੀ

ਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਰਬੋਤਮ ਖੇਡ ਪੁਰਸਕਾਰ ‘ਖੇਡ ਰਤਨ’ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਨਾਂਅ ’ਤੇ ਰੱਖਣ ਦਾ ਐਲਾਨ ਕੀਤਾ ਹੈ।

Congress rakes Up Narendra Modi Stadium Issue

ਨਵੀਂ ਦਿੱਲੀ: ਟੋਕੀਉ ਉਲੰਪਿਕ ਵਿਚ ਭਾਰਤੀ ਹਾਕੀ ਟੀਮਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਰਬੋਤਮ ਖੇਡ ਪੁਰਸਕਾਰ ‘ਖੇਡ ਰਤਨ’ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਨਾਂਅ ’ਤੇ ਰੱਖਣ ਦਾ ਐਲਾਨ ਕੀਤਾ ਹੈ। ਹੁਣ ਇਸ ਪੁਰਸਕਾਰ ਨੂੰ ਰਾਜੀਵ ਗਾਂਧੀ ਖੇਡ ਰਤਨ ਦੀ ਬਜਾਏ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ ਦੇ ਨਾਂਅ ਨਾਲ ਜਾਣਿਆ ਜਾਵੇਗਾ।

ਹੋਰ ਪੜ੍ਹੋ: ‘ਕਿਸਾਨ ਸੰਸਦ' ਨੂੰ ਮਿਲਿਆ ਵਿਰੋਧੀ ਪਾਰਟੀਆਂ ਦਾ ਸਮਰਥਨ, ਕਈ ਨੇਤਾ ਪਹੁੰਚੇ ਜੰਤਰ-ਮੰਤਰ

ਸਰਕਾਰ ਦੇ ਇਸ ਫੈਸਲੇ ਦਾ ਕਾਂਗਰਸ ਨੇ ਸਵਾਗਤ ਕੀਤਾ ਹੈ ਪਰ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਂਅ ਤੋਂ ਬਣੇ ਨਰਿੰਦਰ ਮੋਦੀ ਸਟੇਡੀਅਮ ਦਾ ਨਾਂਅ ਬਦਲਣ ਲਈ ਵੀ ਕਿਹਾ ਹੈ। ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਇਸ ਫੈਸਲੇ ’ਤੇ ਕਿਹਾ ਕਿ ਅਸੀਂ ਮੇਜਰ ਧਿਆਨਚੰਦ ਦੇ ਨਾਂਅ ’ਤੇ ਖੇਡ ਰਤਨ ਪੁਰਸਕਾਰ ਰੱਖਣ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਰਾਜੀਵ ਗਾਂਧੀ ਨਾਂਅ ਨਾਲ ਨਹੀਂ, ਅਪਣੇ ਕੰਮਾਂ ਨਾਲ ਜਾਣੇ ਜਾਂਦੇ ਹਨ।

ਹੋਰ ਪੜ੍ਹੋ: MSP ਨੀਤੀ ਦਾ ਖੇਤੀ ਕਾਨੂੰਨਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਕਿਸਾਨ ਫਸਲ ਵੇਚਣ ਲਈ ਆਜ਼ਾਦ- ਸਰਕਾਰ

ਉਹਨਾਂ ਕਿਹਾ ਕਿ ਅੱਜ ਜਦੋਂ ਸਰਕਾਰ ਨੇ ਖੇਡਾਂ ਦੇ ਬਜਟ ਵਿਚ ਕਟੌਤੀ ਕੀਤੀ ਹੈ ਤਾਂ ਉਹ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਉਮੀਦ ਹੈ ਕਿ ਹੁਣ ਖਿਡਾਰੀਆਂ ਦੇ ਨਾਂਅ ’ਤੇ ਸਟੇਡੀਅਮਾਂ ਦਾ ਨਾਂਅ ਰੱਖਿਆ ਜਾਵੇਗਾ।

ਹੋਰ ਪੜ੍ਹੋ: ਜੇ ਵਿਰਧੀ ਧਿਰਾਂ ਨੂੰ ਕਿਸਾਨਾਂ ਦੀ ਚਿੰਤਾ ਹੈ ਤਾਂ ਚਰਚਾ ਕਿਉਂ ਨਹੀਂ ਕਰ ਰਹੀਆਂ- ਖੇਤੀਬਾੜੀ ਮੰਤਰੀ

ਸਭ ਤੋਂ ਪਹਿਲਾਂ ਨਰਿੰਦਰ ਮੋਦੀ ਸਟੇਡੀਅਮ, ਅਰੁਣ ਜੇਤਲੀ ਸਟੇਡੀਅਮ ਦਾ ਨਾਂਅ ਬਦਲੋ। ਕਾਂਗਰਸ ਆਗੂ ਨੇ ਕਿਹਾ ਕਿ ਮੈਰੀਕਾਮ, ਸਚਿਨ ਤੇਂਦੂਲਕਰ, ਸੁਨੀਲ ਗਾਵਸਕਰ, ਗੋਪੀਚੰਦ ਸਮੇਤ ਹੋਰ ਖਿਡਾਰੀਆਂ ਦੇ ਨਾਂਅ ’ਤੇ ਸਟੇਡੀਅਮ ਦੇ ਨਾਂਅ ਰੱਖੇ ਜਾਣ। ਸੋਸ਼ਲ ਮੀਡੀਆ ’ਤੇ ਵੀ ਲੋਕ ਅਹਿਮਦਾਬਾਦ ਦੇ ਕ੍ਰਿਕਟ ਸਟੇਡੀਅਮ ਦਾ ਨਾਂਅ ਨਰਿੰਦਰ ਮੋਦੀ ਦੇ ਨਾਂਅ ਦੀ ਥਾਂ ਕਿਸੇ ਖਿਡਾਰੀ ਦੇ ਨਾਂਅ ’ਤੇ ਰੱਖਣ ਦੀ ਮੰਗ ਕਰ ਰਹੇ ਹਨ।