ਡਾ. ਨਵਜੋਤ ਕੌਰ ਦੀ ਹੋਈ 5ਵੀਂ ਕੀਮੋਥੈਰੇਪੀ, ਨਵਜੋਤ ਸਿੱਧੂ ਨੇ ਟਵਿੱਟਰ 'ਤੇ ਤਸਵੀਰਾਂ ਕੀਤੀਆਂ ਸਾਂਝੀਆਂ
ਬੀਮਾਰ ਪਤਨੀ ਦੀ ਸੇਵਾ ਕਰ ਰਹੇ ਨਵਜੋਤ ਸਿੱਧੂ
ਮੁਹਾਲੀ : ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਆਪਣੀ ਕੈਂਸਰ ਪੀੜਤ ਪਤਨੀ ਦੀ ਦੇਖਭਾਲ ਕਰਨ 'ਚ ਰੁੱਝੇ ਹੋਏ ਹਨ। ਡਾਕਟਰ ਨਵਜੋਤ ਕੌਰ ਦੀ 5ਵੀਂ ਕੀਮੋਥੈਰੇਪੀ ਹੋਈ ਹੈ, ਜਿਸ ਤੋਂ ਬਾਅਦ ਉਹ ਕਾਫੀ ਕਮਜ਼ੋਰ ਹੋ ਗਏ ਹਨ। ਨਵਜੋਤ ਸਿੰਘ ਸਿੱਧੂ ਪਿਛਲੇ 4 ਮਹੀਨਿਆਂ ਤੋਂ ਉਨ੍ਹਾਂ ਨੂੰ ਇਕੱਲਾ ਨਹੀਂ ਛੱਡ ਰਹੇ।
ਇਹ ਵੀ ਪੜ੍ਹੋ: BSF ਦੀ ਕਾਰਵਾਈ, ਜ਼ਿਲ੍ਹਾ ਤਰਨਤਾਰਨ 'ਚ ਖੇਤਾਂ 'ਚੋਂ ਬਰਾਮਦ ਕੀਤੀ ਹੈਰੋਇਨ
ਹੁਣ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦੇਣ ਲਈ ਮਨਾਲੀ ਜਾਣ ਦੀ ਯੋਜਨਾ ਬਣਾ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਡਾਕਟਰ ਨਵਜੋਤ ਕੌਰ ਦੀ 5ਵੀਂ ਕੀਮੋਥੈਰੇਪੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਇਹ ਵੀ ਪੜ੍ਹੋ: ਬੱਚੇਦਾਨੀ ਦੇ ਕੈਂਸਰ ਦੇ 95% ਤੋਂ ਵੱਧ ਮਰੀਜ਼ ਗਰੀਬ ਅਤੇ ਪੇਂਡੂ ਹਨ- ਅਧਿਐਨ
ਇਸ ਦੌਰਾਨ ਸਿੱਧੂ ਡਾਕਟਰ ਰੁਪਿੰਦਰ ਦਾ ਵੀ ਧੰਨਵਾਦ ਕਰ ਰਹੇ ਹਨ, ਜੋ ਉਨ੍ਹਾਂ ਦੀ ਪਤਨੀ ਨੂੰ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰ ਰਹੇ ਹਨ। ਨਵਜੋਤ ਸਿੱਧੂ ਨੇ ਟਵੀਟ ਕੀਤਾ ਕਿ ਜ਼ਖ਼ਮ ਤਾਂ ਭਰ ਗਏ ਹਨ ਪਰ ਇਸ ਔਖੇ ਇਮਤਿਹਾਨ ਦੇ ਮਾਨਸਿਕ ਜ਼ਖ਼ਮ ਅਜੇ ਵੀ ਰਹਿਣਗੇ। 5ਵਾਂ ਕੀਮੋ ਚੱਲ ਰਿਹਾ ਹੈ। ਨਵਜੋਤ ਕੌਰ ਨੇ ਆਪਣਾ ਹੱਥ ਹਿਲਾਉਣ ਤੋਂ ਇਨਕਾਰ ਕਰ ਦਿਤਾ ਤਾਂ ਉਸ ਨੂੰ ਚਮਚੇ ਨਾਲ ਖਾਣਾ ਖੁਆ ਰਿਹਾ ਹਾਂ।