ਸੰਦੀਪ ਸਿੰਘ ’ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਕੋਚ ਦੇ ਸਟੇਡੀਅਮ ਵਿਚ ਦਾਖਲੇ ’ਤੇ ਪਾਬੰਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

4 ਮਹੀਨਿਆਂ ਤੋਂ ਨਹੀਂ ਕਰ ਸਕੀ ਅਭਿਆਸ

Sandeep Singh (File Photo)

 

ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਸਬੰਧੀ ਜਿਨਸੀ ਸੋਸ਼ਣ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ। ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ ਦੇ ਪੰਚਕੂਲਾ ਸਟੇਡੀਅਮ 'ਚ ਦਾਖਲੇ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਇਸ ਕਾਰਨ ਉਹ 4 ਮਹੀਨਿਆਂ ਤੋਂ ਅਭਿਆਸ ਨਹੀਂ ਕਰ ਪਾ ਰਹੀ ਹੈ।

ਇਹ ਵੀ ਪੜ੍ਹੋ: 12 ਕਿਲੋਗ੍ਰਾਮ ਹੈਰੋਇਨ ਸਮੇਤ 3 ਮੁਲਜ਼ਮ ਕਾਬੂ; ਹੈਰੋਇਨ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ ਮੁਲਜ਼ਮ 

ਕੋਚ ਦਾ ਇਲਜ਼ਾਮ ਹੈ ਕਿ ਪ੍ਰੈਕਟਿਸ ਦੀ ਕਮੀ ਕਾਰਨ ਉਹ ਹੁਣ ਤਕ 3 ਰਾਸ਼ਟਰੀ ਮੁਕਾਬਲਿਆਂ 'ਚ ਹਿੱਸਾ ਨਹੀਂ ਲੈ ਸਕੀ ਹੈ। ਕੋਚ ਦਾ ਕਹਿਣਾ ਹੈ ਕਿ ਇਸ ਕਾਰਨ ਉਹ ਸਤੰਬਰ 'ਚ ਹੋਣ ਵਾਲੇ ਓਪਨ ਨੈਸ਼ਨਲ ਮੁਕਾਬਲੇ 'ਚ ਹਿੱਸਾ ਨਹੀਂ ਲੈ ਸਕੇਗੀ। ਦਸਿਆ ਜਾ ਰਿਹਾ ਹੈ ਕਿ ਪੰਚਕੂਲਾ ਸਟੇਡੀਅਮ 'ਚ ਜੂਨੀਅਰ ਮਹਿਲਾ ਕੋਚ ਦੇ ਦਾਖਲੇ 'ਤੇ 16 ਅਪ੍ਰੈਲ ਤੋਂ ਪਾਬੰਦੀ ਲਗਾ ਦਿਤੀ ਗਈ ਹੈ।

ਇਹ ਵੀ ਪੜ੍ਹੋ: ਸਿਆਸਤ ’ਚ ਜਾਣ ਵਾਲੀਆਂ ਆਂਗਣਵਾੜੀ ਵਰਕਰਾਂ ’ਤੇ ਹੋਵੇਗੀ ਕਾਰਵਾਈ; 150 ਵਰਕਰਾਂ ਦੀ ਹੋਈ ਪਛਾਣ

ਖੇਡ ਵਿਭਾਗ ਦੇ ਸੂਤਰਾਂ ਅਨੁਸਾਰ 12 ਅਪ੍ਰੈਲ ਨੂੰ ਆਈ.ਪੀ.ਐਸ. ਅਧਿਕਾਰੀ ਪੰਕਜ ਨੈਨ ਦਾ ਤਬਾਦਲਾ ਸਰਕਾਰ ਨੇ ਖੇਡ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ਤੋਂ ਕਰ ਦਿਤਾ ਸੀ। ਉਦੋਂ ਤੋਂ ਨਵੇਂ ਅਧਿਕਾਰੀਆਂ ਨੇ ਕੋਚ ਦੇ ਅਭਿਆਸ ਅਤੇ ਜਿਮ ਵਿਚ ਦਾਖਲੇ 'ਤੇ ਪਾਬੰਦੀ ਲਗਾ ਦਿਤੀ ਹੈ। ਇਸ ਕਾਰਨ ਉਹ ਅਭਿਆਸ ਨਹੀਂ ਕਰ ਪਾ ਰਹੀ ਹੈ। ਜੂਨੀਅਰ ਮਹਿਲਾ ਕੋਚ ਦੇ ਦਾਖ਼ਲੇ ’ਤੇ ਪਾਬੰਦੀ ਲਾਉਣ ਦਾ ਕਾਰਨ ਖੇਡ ਵਿਭਾਗ ਦੇ ਅਧਿਕਾਰੀਆਂ ਵਲੋਂ ਕੁੱਝ ਹੋਰ ਦਸਿਆ ਜਾ ਰਿਹਾ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੋਂ ਮਹਿਲਾ ਕੋਚ ਨੇ ਜਾਨ ਦਾ ਖਤਰਾ ਦਸਿਆ ਹੈ, ਸਟੇਡੀਅਮ 'ਚ ਹੋਰ ਖਿਡਾਰੀਆਂ ਨੂੰ ਵੀ ਖਤਰਾ ਹੋ ਸਕਦਾ ਹੈ, ਜਦਕਿ ਕੋਚ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਵਿਭਾਗ 'ਚ ਨਵੇਂ ਅਧਿਕਾਰੀ ਆਏ ਹਨ, ਉਦੋਂ ਤੋਂ ਉਨ੍ਹਾਂ ਨੇ ਜਾਣਬੁੱਝ ਕੇ ਅਭਿਆਸ 'ਤੇ ਪਾਬੰਦੀ ਲਗਾਈ ਹੈ।

ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪ੍ਰਮੁੱਖ ਸਕੱਤਰ ਨੂੰ ਹਾਈ ਕੋਰਟ ਦਾ ਨੋਟਿਸ; ਹੁਕਮਾਂ ਦੀ ਪਾਲਣਾ ਨਾ ਕਰਨ ਦੇ ਇਲਜ਼ਾਮ  

ਦੱਸ ਦੇਈਏ ਕਿ ਜੂਨੀਅਰ ਮਹਿਲਾ ਕੋਚ ਨੇ 26 ਦਸੰਬਰ ਨੂੰ ਖੇਡ ਮੰਤਰੀ ਸੰਦੀਪ ਸਿੰਘ 'ਤੇ ਛੇੜਛਾੜ ਦਾ ਦੋਸ਼ ਲਗਾਇਆ ਸੀ। ਇਸ ਤੋਂ 3 ਦਿਨ ਬਾਅਦ 29 ਦਸੰਬਰ 2022 ਨੂੰ ਜੂਨੀਅਰ ਮਹਿਲਾ ਕੋਚ ਨੇ ਮਾਮਲੇ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਕੀਤੀ। 31 ਦਸੰਬਰ ਨੂੰ ਮੰਤਰੀ ਵਿਰੁਧ ਧਾਰਾ 354, 354ਏ, 354ਬੀ, 342 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਕੇਸ ਦਰਜ ਹੋਣ ਤੋਂ 7 ਮਹੀਨੇ ਬਾਅਦ ਵੀ ਚੰਡੀਗੜ੍ਹ ਪੁਲਿਸ ਇਸ ਮਾਮਲੇ ਵਿਚ ਚਾਰਜਸ਼ੀਟ ਦਾਖ਼ਲ ਨਹੀਂ ਕਰ ਸਕੀ। ਜਦਕਿ ਇਸ ਲਈ 3 ਮਹੀਨੇ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ।