ਈ.ਡੀ. ਨੇ ਹਰਿਆਣਾ ਦੇ ਵਿਧਾਇਕ ਗੋਪਾਲ ਕਾਂਡਾ ਨਾਲ ਜੁੜੇ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਕੀਤੀ ਕਾਰਵਾਈ

Gopal Kanda (File Photo)

 

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਤਹਿਤ ਬੁਧਵਾਰ ਨੂੰ ਹਰਿਆਣਾ ਦੇ ਵਿਧਾਇਕ ਗੋਪਾਲ ਕਾਂਡਾ ਅਤੇ ਹੋਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਹਰਿਆਣਾ ਦੇ ਗੁਰੂਗ੍ਰਾਮ, ਸਿਰਸਾ ਅਤੇ ਦਿੱਲੀ ਵਿਚ ਰਿਹਾਇਸ਼ੀ ਅਤੇ ਵਪਾਰਕ ਸਥਾਨਾਂ 'ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਤਲਾਸ਼ੀ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ: ਬੇਭਰੋਸਗੀ ਮਤੇ 'ਤੇ ਚਰਚਾ: ਰਾਹੁਲ ਗਾਂਧੀ ਬੋਲੇ, “ਸਿਰਫ਼ ਮਨੀਪੁਰ ਦੀ ਨਹੀਂ ਸਗੋਂ ਪੂਰੇ ਹਿੰਦੁਸਤਾਨ ਦੀ ਹਤਿਆ ਹੋਈ”

ਹਰਿਆਣਾ ਲੋਕਹਿਤ ਪਾਰਟੀ ਦੇ ਆਗੂ ਕਾਂਡਾ (57) ਸਿਰਸਾ ਤੋਂ ਵਿਧਾਇਕ ਹਨ। ਉਹ ਪਿਛਲੇ ਸਮੇਂ ਵਿਚ ਸੂਬੇ ਦੇ ਗ੍ਰਹਿ, ਉਦਯੋਗ ਅਤੇ ਮਿਉਂਸਪਲ ਬਾਡੀਜ਼ ਮੰਤਰੀ ਵੀ ਰਹਿ ਚੁੱਕੇ ਹਨ। ਆਗੂ ਨੂੰ ਹਾਲ ਹੀ ਵਿਚ ਦਿੱਲੀ ਦੀ ਇਕ ਅਦਾਲਤ ਨੇ ਕਾਂਡਾ ਦੀ ਹੁਣ ਬੰਦ ਹੋ ਚੁੱਕੀ ਏਅਰਲਾਈਨ ਐਮ.ਡੀ.ਐਲ.ਆਰ. ਦੀ ਏਅਰ ਹੋਸਟੈੱਸ ਗੀਤਿਕਾ ਸ਼ਰਮਾ ਦੀ ਖੁਦਕੁਸ਼ੀ ਲਈ ਉਕਸਾਉਣ ਦੇ ਹਾਈ-ਪ੍ਰੋਫਾਈਲ ਕੇਸ ਵਿਚ ਬਰੀ ਕਰ ਦਿਤਾ ਸੀ।