NSO ਸਰਵੇਖਣ ਵਿਚ ਖੁਲਾਸਾ, ਇਕ ਸਾਲ ਵਿਚ ਬੇਰੁਜ਼ਗਾਰੀ ਦਰ 2.5% ਵਧ ਕੇ 10.3% ਹੋਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਸ਼ਹਿਰੀ ਇਲਾਕਿਆਂ ਵਿਚ ਬੇਰੁਜ਼ਗਾਰੀ ਦਰ ਪਿਛਲੇ ਇਕ ਸਾਲ ਵਿਚ 2.5 ਵਧ ਗਈ ਹੈ।

Unemployment rate rises to 10.3% in Oct-Dec 2020

ਨਵੀਂ ਦਿੱਲੀ: ਰਾਸ਼ਟਰੀ ਅੰਕੜਾ ਦਫਤਰ (National Statistics Office) ਵੱਲੋਂ ਬੇਰੁਜ਼ਗਾਰੀ ਦਰ (Unemployment rate) ਦੇ ਅੰਕੜੇ ਜਾਰੀ ਕੀਤੇ ਗਏ ਹਨ। ਇਸ ਦੇ ਮੁਤਾਬਕ ਦੇਸ਼ ਦੇ ਸ਼ਹਿਰੀ ਇਲਾਕਿਆਂ ਵਿਚ ਬੇਰੁਜ਼ਗਾਰੀ ਦਰ ਪਿਛਲੇ ਇਕ ਸਾਲ ਵਿਚ 2.5 ਵਧ ਗਈ ਹੈ।

ਹੋਰ ਪੜ੍ਹੋ: ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਦਾ ਦੇਹਾਂਤ, ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਅਕਤੂਬਰ ਤੋਂ ਦਸੰਬਰ 2020 ਵਿਚਾਲੇ ਇਹ 10.3 ਫੀਸਦ ਰਹੀ ਜਦਕਿ 2019 ਦੇ ਇਹਨਾਂ 3 ਮਹੀਨਿਆਂ ਵਿਚ ਇਹ 7.8 ਫੀਸਦ ਸੀ। ਜੁਲਾਈ ਤੋਂ ਸਤੰਬਰ 2020 ਵਿਚਾਲੇ ਇਕ ਦਰ 13.3 ਫੀਸਦ ਸੀ। ਇਸ ਤੋਂ ਪਤਾ ਚੱਲਦਾ ਹੈ ਕਿ ਕੋਰੋਨਾ ਪਾਬੰਦੀਆਂ (Corona restrictions) ਹਟਣ ਦੇ ਨਾਲ ਹੀ ਦੇਸ਼ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਹੋਏ।

ਹੋਰ ਪੜ੍ਹੋ: ਬਾਦਲਾਂ ਦੇ ਮੈਂਬਰਾਂ ਨੇ ਮੇਰੇ ’ਤੇ ਹਮਲਾ ਕਰ ਕੇ ਮੈਨੂੰ ਡਰਾਉਣ ਦੀ ਕੋਝੀ ਕੋਸ਼ਿਸ਼ ਕੀਤੀ: ਚੋਣ ਡਾਇਰੈਕਟਰ

ਇਹ ਸਰਵੇਖਣ ਦੇਸ਼ ਦੀ ਬੇਰੁਜ਼ਗਾਰੀ ਦਰ, ਕਰਮਚਾਰੀ-ਆਬਾਦੀ ਅਨੁਪਾਤ, ਕਿਰਤ ਸ਼ਕਤੀ ਭਾਗੀਦਾਰੀ ਦਰ ਅਤੇ ਮੌਜੂਦਾ ਹਫਤਾਵਾਰੀ ਸਥਿਤੀ ਬਾਰੇ ਮਹੀਨਾਵਾਰ ਜਾਣਕਾਰੀ ਦਿੰਦਾ ਹੈ। ਅਕਤੂਬਰ ਅਤੇ ਦਸੰਬਰ ਵਿਚਕਾਰ ਇਹ ਸਰਵੇਖਣ 43,693 ਪਰਿਵਾਰਾਂ ਅਤੇ 1,71,553 ਲੋਕਾਂ ਵਿਚ ਕੀਤਾ ਗਿਆ ਸੀ।