ਗੁਜਰਾਤ : ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਜਾਰੀ, ਪੁਲਿਸ ਵਲੋਂ ਫ਼ਲੈਗ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਹਿੰਦੀ ਭਾਸ਼ੀ ਪ੍ਰਵਾਸੀਆਂ ਦਾ ਪਲਾਇਲ ਅੱਜ ਵੀ ਜਾਰੀ ਰਿਹਾ..........

Gujarat: Migrant workers continue to Leave Gujarat, flag March by Police

ਅਹਿਮਦਾਬਾਦ : ਗੁਜਰਾਤ ਦੇ ਹਿੰਦੀ ਭਾਸ਼ੀ ਪ੍ਰਵਾਸੀਆਂ ਦਾ ਪਲਾਇਲ ਅੱਜ ਵੀ ਜਾਰੀ ਰਿਹਾ। ਪੁਲਿਸ ਨੇ ਪ੍ਰਭਾਵਤ ਇਲਾਕਿਆਂ ਵਿਚ ਫ਼ਲੈਗ ਮਾਰਚ ਵੀ ਕੀਤਾ ਪਰ ਇਸ ਦੇ ਬਾਵਜੂਦ ਕਈ ਪ੍ਰਵਾਸੀ ਅਪਣੇ ਰਾਜਾਂ ਨੂੰ ਚਲੇ ਗਏ। ਉਧਰ, ਸੱਤਾਧਿਰ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ਦੂਸ਼ਣਬਾਜ਼ੀ ਦਾ ਦੌਰ ਚਲਦਾ ਰਿਹਾ। ਪੁਲਿਸ ਨੇ ਉਦਯੋਗਿਕ ਇਲਾਕਿਆਂ ਦੇ ਆਲੇ-ਦੁਆਲੇ ਗਸ਼ਤ ਵਧਾ ਦਿਤੀ ਹੈ ਜਿਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ। ਰਾਜ ਦੇ ਸਾਬਰਕਾਂਠਾ ਜ਼ਿਲ੍ਹੇ ਵਿਚ 28 ਸਤੰਬਰ ਨੂੰ 14 ਮਹੀਨੇ ਦੀ ਬੱਚੀ ਨਾਲ ਬਲਾਤਕਾਰ ਹੋਇਆ ਸੀ ਅਤੇ ਇਸ ਦੋਸ਼ ਹੇਠ ਬਿਹਾਰ ਵਾਸੀ ਮਜ਼ਦੂਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਤੋਂ ਬਾਅਦ ਛੇ ਜ਼ਿਲ੍ਹਿਆਂ ਵਿਚ ਹਿੰਦੀ ਭਾਸ਼ੀ ਲੋਕਾਂ ਵਿਰੁਧ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਮੁੱਖ ਮੰਤਰੀ ਵਿਜੇ ਰੁਪਾਣੀ ਨੇ ਟਵਿਟਰ 'ਤੇ ਪੁਛਿਆ ਕਿ ਕੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਪਣੀ ਪਾਰਟੀ ਦੇ ਉਨ੍ਹਾਂ ਮੈਂਬਰਾਂ ਵਿਰੁਧ ਕਾਰਵਾਈ ਕਰਨਗੇ ਜੋ ਗੁਜਰਾਤ ਵਿਚ ਪ੍ਰਵਾਸੀਆਂ ਵਿਰੁਧ ਹਿੰਸਾ ਭੜਕਾ ਰਹੇ ਹਨ। ਭਾਜਪਾ, ਕਾਂਗਰਸ ਵਿਧਾਇਕ ਅਲਪੇਸ਼ ਠਾਕੋਰ ਵਿਰੁਧ ਹਿੰਦੀ ਭਾਸ਼ੀ ਲੋਕਾਂ ਵਿਰੁਧ ਹਿੰਸਾ ਭੜਕਾਉਣ ਦਾ ਦੋਸ਼ ਲਾ ਰਹੀ ਹੈ। ਰੁਪਾਣੀ ਨੇ ਕਿਹਾ, 'ਕਾਂਗਰਸ ਨੇ ਪਹਿਲਾਂ ਪ੍ਰਵਾਸੀਆਂ ਵਿਰੁਧ ਹਿੰਸਾ ਭੜਕਾਈ।

ਕਾਂਗਰਸ ਪ੍ਰਧਾਨ ਨੇ ਹਿੰਸਾ ਦੀ ਨਿੰਦਾ ਕਰਨ ਲਈ ਟਵੀਟ ਕੀਤਾ। ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈ।' ਗਾਂਧੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਗੁਜਰਾਤ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣਾ ਬਿਲਕੁਲ ਗ਼ਲਤ ਹੈ ਅਤੇ ਉਹ ਇਸ ਦੇ ਵਿਰੁਧ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਹਿੰਸਾ ਦੀ ਜੜ੍ਹ ਕਾਰਖ਼ਾਨੇ ਦਾ ਬੰਦ ਹੋਣਾ ਹੋਰ ਬੇਰੁਜ਼ਗਾਰੀ ਹੈ ਜਿਸ ਕਾਰਨ ਵਿਵਸਥਾ ਅਤੇ ਅਰਥਵਿਵਸਥਾ ਦੋਵੇਂ ਗੜਬੜਾ ਗਈਆਂ ਹਨ। ਇਸੇ ਦੌਰਾਨ ਪੁਲਿਸ ਪ੍ਰਭਾਵਤ ਇਲਾਕਿਆਂ ਵਿਚ ਫ਼ਲੈਗ ਮਾਰਚ ਕਰ ਰਹੀ ਹੈ। (ਏਜੰਸੀ)

Related Stories