ਪਾਕਿਸਤਾਨ ਦੇ ਮੰਤਰੀ ਦਾ ਰਾਫ਼ੇਲ ਜਹਾਜ਼ ‘ਤੇ ਵਿਵਾਦਿਤ ਟਵੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਪਣੇ ਬੇਤੁਕੇ ਬਿਆਨਾਂ ਦੇ ਲਈ ਮਸ਼ਹੂਰ ਪਾਕਿਸਤਾਨ ਸਰਕਾਰ ਦੇ ਮੰਤਰੀ ਫਵਾਦ ਚੌਧਰੀ ਨੇ ਇਸ ਵਾਰ...

Fabad Choudhary

ਨਵੀਂ ਦਿੱਲੀ: ਅਪਣੇ ਬੇਤੁਕੇ ਬਿਆਨਾਂ ਦੇ ਲਈ ਮਸ਼ਹੂਰ ਪਾਕਿਸਤਾਨ ਸਰਕਾਰ ਦੇ ਮੰਤਰੀ ਫਵਾਦ ਚੌਧਰੀ ਨੇ ਇਸ ਵਾਰ ਰਾਫ਼ੇਲ ਫਾਇਟਰ ਜੈੱਟ ਦਾ ਮਜ਼ਾਕ ਉਡਾ ਕੇ ਅਪਣੇ ਬੌਖਲਾਹਟ ਦਿਖਾਈ ਹੈ। ਸੋਸ਼ਲ ਮੀਆ ਯੂਰਜ਼ ਨੇ ਪਾਕਿ ਮੰਤਰੀ ਨੂੰ ਰਾਫ਼ੇਲ ਟਵੀਟ ਉਤੇ ਚੰਗੇ ਹੱਥੀਂ ਲਿਆ ਹੈ। ਦਰਅਸਲ ਪਾਕਿਸਤਾਨ ਮੰਤਰੀ ਨੇ ਇਕ ਤਸਵੀਰ ਪੋਸਟ ਕੀਤੀ, ਜਿਸ ਵਿਚ ਰਾਫ਼ੇਲ ਜੈੱਟ ਵਿਚ ਨਿੰਬੂ ਅਤੇ ਮਿਰਚ ਲਟਕੀ ਹੋਈ ਹੈ।

ਇਸਦੇ ਜਵਾਬ ਵਿਚ ਸੋਸ਼ਲ ਮੀਡੀਆ ਯੂਜਰਜ਼ ਨੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ। ਕੁਝ ਯੂਜਰਜ਼ ਨੇ ਕਿਹਾ ਕਿ ਰਾਫ਼ੇਲ ਤਾਂ ਕੀ ਪਾਕਿਸਤਾਨ ਦੀ ਤਾਂ ਇਸਦੇ ਟਾਇਰ ਖਰੀਦਣ ਦੀ ਵੀ ਹੈਸੀਅਤ ਨਹੀਂ ਹੈ। ਇਕ ਯੂਜਰਜ਼ ਨੇ ਸਿਰਫ਼ ਇਕ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ਇੰਡੀਆ ਬਨਾਮ ਪਾਕਿਸਤਾਨ। ਇਸ ਤਰਵੀਰ ਵਿਚ ਇਕ ਪਾਸੇ ਭਾਰਤੀ ਜਹਾਜ਼ ਹੈ ਤਾਂ ਦੂਜੇ ਪਾਸੇ ਸਾਇਕਲ ਉਤੇ ਬਣਾਈ ਹੋਈ ਇਕ ਪਲੇਨ ਦੀ ਤਸਵੀਰ ਹੈ। ਟਵੀਟਰ ਯੂਜਰਜ਼ ਪਾਕਿਸਤਾਨ ਦਾ ਜੰਮ ਕੇ ਮਜਾਕ ਉਡਾ ਰਹੇ ਹਨ।

ਉਥੇ ਇਕ ਹੋਰ ਯੂਜਰਜ਼ ਨੇ ਇਕ ਪੁਰਾਣੀ ਖ਼ਬਰ ਦਾ ਲਿੰਕ ਪੋਸਟ ਕਰਦੇ ਹੋਏ ਲਿਖਿਆ, ਤੂੰ ਕਿਸ ਮੂੰਹ ਨਾਲ ਬੋਲ ਰਿਹਾ ਹੈ ਚੋਧਰੀ? ਦਰਅਸਲ ਇਸ ਲਿੰਕ ਵਿਚ ਇਕ ਪੁਰਾਣੀ ਖ਼ਬਰ ਦਾ ਲਿੰਕ ਹੈ, ਜਿਸ ਵਿਚ ਲਿਖਿਆ ਹੈ ਕਿ ਬੁਰੀ ਤਾਕਤਾਂ ਤੋਂ ਬਚਣ ਲਈ ਪਾਕਿਸਤਾਨ ਏਅਰਲਾਇਨਜ਼ ਨੇ ਇਕ ਬੱਕਰੇ ਦੀ ਕੁਰਬਾਨੀ ਦਿੱਤੀ। ਇਕ ਹੋਰ ਟਵੀਟ ਵਿਚ ਪਾਕਿਸਤਾਨ ਦੇ ਐਫ਼-16 ਨੂੰ ਮਾਰ ਸੁੱਟਣ ਵਾਲੇ ਅਭਿਨੰਦਨ ਦੀ ਤਸਵੀਰ ਪੋਸਟ ਕੀਤੀ ਗਈ ਹੈ। ਇਸ ਤਰਵੀਰ ਦੇ ਨਾਲ ਬੇਹੱਦ ਚੁਟੀਲੇ ਅੰਦਾਜ਼ ਵਿਚ ਕੈਪਸ਼ਨ ਵੀ ਲਿਖਿਆ ਗਿਆ ਹੈ। ਇਸ ਵਿਚ ਲਿਖਿਆ ਹੈ, ਭਾਰਤ ਦੀ ਤਕਨੀਕ ਨੂੰ ਵੀ ਯਾਦ ਰੱਖੇ ਫਵਾਦ ਚੋਧਰੀ।

ਪਹਿਲਾਂ ਵੀ ਦਿੱਤੇ ਹਨ ਬੇਤੁੱਕੇ ਬਿਆਨ

ਪਾਕਿ ਮੰਤਰੀ ਵੱਲੋਂ ਬੇਵਜ੍ਹਾ ਬਿਆਨ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਫਵਾਦ ਚੋਧਰੀ ਇਸ ਤੋਂ ਪਹਿਲਾਂ ਚੰਦਰਯਾਨ-2 ਨੂੰ ਲੈ ਕੇ ਦਿੱਤੇ ਬਿਆਨ ਦੀ ਵਜ੍ਹਾ ਨਾਲ ਵੀ ਚਰਚਾ ਵਿਚ ਰਹੇ ਸੀ। ਪਾਕਿ ਮੰਤਰੀ ਨੇ ਆਰੋਪ ਲਗਾਇਆ ਸੀ ਕਿ ਭਾਰਤ ਬੇਹੱਦ ਲਾਪ੍ਰਵਾਹੀ ਨਾਲ ਸਪੈਸ਼ਲ ਮਿਸ਼ਨ ਦਾ ਪ੍ਰਯੋਗ ਕਰ ਰਿਹਾ ਹੈ। ਚੌਧਰੀ ਨੇ ਕਿਹਾ ਸੀ ਕਿ ਭਾਰਤ ਦਾ ਚੰਦਰਯਾਨ-2 ਇਸੇ ਕਾਰਨ ਫੇਲ ਹੋਇਆ ਹੈ ਹਾਲਾਂਕਿ ਇਸ ਉਤੇ ਪਾਕਿਸਤਾਨ ਦੇ ਲੋਕਾਂ ਨੇ ਹੀ ਆਪਣੇ ਮੰਤਰੀ ਦੀ ਆਲੋਚਨਾ ਕੀਤੀ ਸੀ।