ਸਿੱਖ ਯਾਤਰੂਆਂ ਲਈ ਪਾਕਿਸਤਾਨ ਖੋਲ੍ਹੇਗਾ ਕਰਤਾਰਪੁਰ ਬਾਰਡਰ : ਫਵਾਦ ਚੌਧਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਛੇਤੀ ਹੀ ਕਰਤਾਰਪੁਰ ਲਾਂਘਾ ਖੋਲ੍ਹ ਰਿਹਾ ਹੈ ਤਾਕਿ ਸਿੱਖ ਯਾਤਰੂ ਬਿਨਾਂ ਵੀਜ਼ੇ ਤੋਂ ਇਥੋਂ ਦੇ ਇਤਿਹਾਸਕ ਗੁਰਦਵਾਰੇ ਦੀ ਯਾਤਰਾ ਕਰ ਸਕਣ.............

Fawad Chaudhry

ਇਸਲਾਮਬਾਦ : ਪਾਕਿਸਤਾਨ ਛੇਤੀ ਹੀ ਕਰਤਾਰਪੁਰ ਲਾਂਘਾ ਖੋਲ੍ਹ ਰਿਹਾ ਹੈ ਤਾਕਿ ਸਿੱਖ ਯਾਤਰੂ ਬਿਨਾਂ ਵੀਜ਼ੇ ਤੋਂ ਇਥੋਂ ਦੇ ਇਤਿਹਾਸਕ ਗੁਰਦਵਾਰੇ ਦੀ ਯਾਤਰਾ ਕਰ ਸਕਣ। ਇਹ ਜਾਣਕਾਰੀ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਦਿਤੀ ਹੈ। ਮੀਡੀਆ ਦੀ ਖ਼ਬਰ ਮੁਤਾਬਕ ਚੌਧਰੀ ਨੇ ਕਿਹਾ ਕਿ ਸਿਸਟਮ ਬਣਾਇਆ ਜਾ ਰਿਹਾ ਹੈ ਤਾਕਿ ਸਿੱਖ ਯਾਤਰੂ ਗੁਰਦਵਾਰਾ ਦਰਬਾਰ ਸਾਹਿਬ ਕਰਤਾਰਪੁਰ ਦੀ ਯਾਤਰਾ ਕਰ ਸਕਣ। ਇਸ ਸਬੰਧ ਵਿਚ ਛੇਤੀ ਹੀ ਚੰਗੀ ਖ਼ਬਰ ਦੀ ਉਮੀਦ ਹੈ। 

ਉਨ੍ਹਾਂ ਕਿਹਾ, 'ਪਾਕਿਸਤਾਨ ਛੇਤੀ ਹੀ ਕਰਤਾਰਪੁਰ ਬਾਰਡਰ ਖੋਲ੍ਹ ਦੇਵੇਗਾ ਅਤੇ ਸਿੱਖ ਯਾਤਰੀ ਬਿਨਾਂ ਕਿਸੇ ਵੀਜ਼ਾ ਗੁਰਦਵਾਰਾ ਦਰਬਾਰ ਸਾਹਿਬ ਕਰਤਾਰਪੁਰ ਦੀ ਯਾਤਰਾ ਕਰ ਸਕਣਗੇ। ਜ਼ਿਕਰਯੋਗ ਹੈ ਕਿ ਇਹ ਲਾਂਘਾ ਖੋਲ੍ਹਣ ਦਾ ਪਹਿਲਾ ਸੰਕੇਤ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਜਾਵੇਦ ਬਾਜਵਾ ਨੇ ਉਦੋਂ ਦਿਤਾ ਸੀ ਜਦ ਉਹ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਹਾਲ ਹੀ ਵਿਚ ਇਥੇ ਮਿਲੇ ਸਨ। ਸਿੱਧੂ ਇਮਰਾਨ ਖ਼ਾਨ ਦੇ ਸਹੁੰ-ਚੁੱਕ ਸਮਾਗਮ ਵਿਚ ਆਏ ਸਨ। ਕਰਤਾਰਪੁਰ ਗੁਰਦਵਾਰਾ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਵਿਚ ਪੈਂਦਾ ਹੈ ਜੋ ਭਾਰਤੀ ਸਰਹੱਦ ਨਾਲ ਲਗਦਾ ਹੈ।   (ਏਜੰਸੀ) 

Related Stories