ਨਰਿੰਦਰ ਮੋਦੀ ਜੀ ਇਹ ਘਪਲਾ ਤੁਹਾਡੇ ਸਿਰ 'ਤੇ ਹੈ : ਪੀ.ਐਮ.ਸੀ. ਖਾਤਾਧਾਰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਦਾਲਤ ਬਾਹਰ ਬੈਂਕ ਦੇ ਜਮ੍ਹਾਂਕਰਤਾਵਾਂ ਨੇ ਪ੍ਰਦਰਸ਼ਨ ਕੀਤਾ। ਅਸਲ 'ਚ ਜਮ੍ਹਾਂਕਰਤਾ ਅਪਣੇ ਬੈਂਕ ਤੋਂ ਪੈਸਾ ਨਹੀਂ ਕਢਵਾ ਸਕ ਰਹੇ ਹਨ

Narendra Modi ji this scandal is on your head: PMC Account holder

ਮੁੰਬਈ : ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਗ ਬੈਂਕ ਦੇ ਜਮ੍ਹਾਂਕਰਤਾਵਾਂ ਨੇ ਬੁਧਵਾਰ ਨੂੰ ਇਕ ਅਦਾਲਤ ਬਾਹਰ ਵਿਰੋਧ ਪ੍ਰਦਰਸ਼ਨ ਕਰਦਿਆਂ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਜਦਕਿ ਬੈਂਕ ਦੇ ਸਾਬਕਾ ਮੁਖੀ ਅਤੇ ਐਚ.ਡੀ.ਆਈ.ਐਲ. ਦੇ ਦੋ ਨਿਰਦੇਸ਼ਕਾਂ ਦੀ ਪੁਲਿਸ ਹਿਰਾਸਤ ਨੂੰ ਇਥੋਂ ਦੀ ਇਕ ਅਦਾਲਤ ਨੇ ਬੁਧਵਾਰ ਨੂੰ 14 ਅਕਤੂਬਰ ਤਕ ਲਈ ਵਧਾ ਦਿਤਾ। ਇਹ ਮਾਮਲਾ 4355 ਕਰੋੜ ਰੁਪਏ ਦੇ ਘਪਲੇ ਦਾ ਹੈ।

ਅਦਾਲਤ ਬਾਹਰ ਬੈਂਕ ਦੇ ਜਮ੍ਹਾਂਕਰਤਾਵਾਂ ਨੇ ਪ੍ਰਦਰਸ਼ਨ ਕੀਤਾ। ਅਸਲ 'ਚ ਜਮ੍ਹਾਂਕਰਤਾ ਅਪਣੇ ਬੈਂਕ ਤੋਂ ਪੈਸਾ ਨਹੀਂ ਕਢਵਾ ਨਹੀਂ ਸਕਦੇ ਕਿਉਂਕਿ ਬੈਂਕ ਦੀ ਸਥਿਤੀ ਨੂੰ ਵੇਖਦਿਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਹਨ। ਪ੍ਰਦਰਸ਼ਨਕਾਰੀ 'ਸਿਰਫ਼ ਜੇਲ, ਜ਼ਮਾਨ ਨਹੀਂ' ਵਰਗੇ ਨਾਹਰੇ ਲਾ ਰਹੇ ਸਨ। ਇਕ ਵਿਅਕਤੀ ਨੇ ਤਖਤੀ ਫੜੀ ਹੋਈ ਸੀ ਜਿਸ 'ਤੇ ਲਿਖਿਆ ਸੀ ਕਿ 'ਇਹ ਘਪਲਾ ਤੁਹਾਡੇ ਸਿਰ ਹੈ ਮੋਦੀ ਜੀ'।

ਜਦਕਿ ਇਕ ਹੋਰ ਨੇ ਇਸ ਘਪਲੇ ਲਈ ਕੇਂਦਰੀ ਬੈਂਕ ਆਰ.ਬੀ.ਆਈ. ਨੂੰ ਜ਼ਿੰਮੇਵਾਰ ਦਸਿਆ। ਹਾਊਸਿੰਗ ਡਿਵੈਲਪਮੈਂਟ ਐਂਡ ਇੰਫਰਾਸਟਰੱਕਚਰ (ਐਚ.ਡੀ. ਆਈ.ਐਲ.) ਦੇ ਡਾਇਰੈਕਟਰ ਰਾਕੇਸ਼ ਵਧਾਵਨ ਅਤੇ ਉਨ੍ਹਾਂ ਦੇ ਪੁੱਤਰ ਸਾਰੰਗ ਵਧਾਵਨ ਨੂੰ ਪਿਛਲੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦਕਿ ਪੀ.ਐਮ.ਸੀ. ਬੈਂਕ ਦੇ ਸਾਬਕਾ ਮੁਖੀ ਵਰਿਆਮ ਸਿੰਘ ਨੂੰ ਸਨਿਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।