ਬਿਜਲੀ ਸੰਕਟ: ਮਨੀਸ਼ ਸਿਸੋਦੀਆ ਦਾ ਕੇਂਦਰ 'ਤੇ ਨਿਸ਼ਾਨਾ- ਜੇਕਰ ਸੰਕਟ ਹੈ, ਤਾਂ ਇਸ ਨੂੰ ਸਵੀਕਾਰ ਕਰੋ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਕਿਹਾ, ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੁਆਰਾ ਸਰਕਾਰ ਨਹੀਂ ਚਲਾਈ ਜਾ ਰਹੀ।

Delhi Deputy CM Manish Sisodia

 

ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੇ ਬਿਜਲੀ ਸੰਕਟ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ, ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ (RK Singh) ਨੇ ਕਿਹਾ ਕਿ ਦਿੱਲੀ ਨੂੰ ਜਿੰਨ੍ਹੀ ਬਿਜਲੀ ਦੀ ਲੋੜ ਹੈ ਉਹ ਮਿਲ ਰਹੀ ਹੈ ਅਤੇ ਮਿਲਦੀ ਰਹੇਗੀ। ਉਨ੍ਹਾਂ ਦੇ ਬਿਆਨ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਹੁਣ ਕਿਹਾ ਕਿ ਕੇਂਦਰ ਸਰਕਾਰ ਸੰਕਟ 'ਤੇ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹੈ। ਜੇਕਰ ਕੋਈ ਕਮੀ ਹੈ ਤਾਂ ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

ਹੋਰ ਪੜ੍ਹੋ: ਟ੍ਰਾਂਸਪੋਰਟ ਵਿਭਾਗ ਦੀ ਨਿੱਜੀ ਕੰਪਨੀਆਂ 'ਤੇ ਵੱਡੀ ਕਾਰਵਾਈ, 25 ਬੱਸਾਂ ਨੂੰ ਕੀਤਾ ਜ਼ਬਤ

ਮਨੀਸ਼ ਸਿਸੋਦੀਆ ਨੇ ਕਿਹਾ, "ਜਿਸ ਮੋੜ ’ਤੇ ਅੱਜ ਕੇਂਦਰ ਸਰਕਾਰ ਪਹੁੰਚ (BJP Government) ਗਈ ਹੈ, ਉਸ ਤੋਂ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੁਆਰਾ ਸਰਕਾਰ ਨਹੀਂ ਚਲਾਈ ਜਾ ਰਹੀ।" ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਆਕਸੀਜਨ ਦੀ ਘਾਟ ਸੀ। ਕੇਂਦਰ ਸਰਕਾਰ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਦੇਸ਼ ਵਿਚ ਆਕਸੀਜਨ ਦੀ ਕਮੀ ਹੈ। ਮਨੀਸ਼ ਸਿਸੋਦੀਆ ਨੇ ਕਿਹਾ "ਸਰਕਾਰ ਨੇ ਕੋਲਾ ਸੰਕਟ (Coal Crisis) ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਜਿਵੇਂ ਆਕਸੀਜਨ ਸੰਕਟ ਵਿਚ ਲੋਕਾਂ ਦੀ ਮੌਤ ਹੋਈ, ਇੱਥੇ ਵੀ ਅਜਿਹਾ ਹੀ ਕੁੱਝ ਹੋਵੇਗਾ।”

ਹੋਰ ਪੜ੍ਹੋ: ਬਰਨਾਲਾ ਰੈਲੀ 'ਚ ਪਹੁੰਚੀਆਂ ਬੀਬੀਆਂ ਨੇ ਸਰਕਾਰ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

ਹੋਰ ਪੜ੍ਹੋ: ‘ਆਪ’ ਨੇ ਜੰਮੂ ਕਸ਼ਮੀਰ 'ਚ ਘੱਟ ਗਿਣਤੀ ਭਾਈਚਾਰੇ ’ਤੇ ਹਮਲਿਆਂ ਖ਼ਿਲਾਫ਼ ਪੰਜਾਬ ’ਚ ਕੱਢਿਆ ਮੋਮਬੱਤੀ ਮਾਰਚ

ਦੱਸ ਦੇਈਏ ਕਿ, ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨੇ ਕਿਹਾ ਕਿ, “ਸਾਡੇ ਕੋਲ ਅੱਜ ਦੇ ਦਿਨ ਚਾਰ ਦਿਨਾਂ ਤੋਂ ਵੱਧ ਸਮੇਂ ਲਈ ਕੋਲੇ ਦਾ ਔਸਤ ਸਟਾਕ ਹੈ, ਸਾਨੂੰ ਹਰ ਰੋਜ਼ ਸਟਾਕ ਮਿਲਦਾ ਹੈ। ਜਿੰਨ੍ਹੀ ਕਲ੍ਹ ਖਪਤ ਹੋਈ, ਉਨ੍ਹਾਂ ਕੋਲੇ ਦਾ ਸਟਾਕ ਆਇਆ।” ਮਨੀਸ਼ ਸਿਸੋਦੀਆ ਨੇ ਕਿਹਾ, “ਪੂਰੇ ਦੇਸ਼ ਤੋਂ ਇਹ ਆਵਾਜ਼ ਉੱਠ ਰਹੀ ਹੈ ਕਿ ਇਹ ਕੋਲਾ ਸੰਕਟ ਹੈ ਅਤੇ ਇਹ ਅਖੀਰ ਵਿਚ ਬਿਜਲੀ ਸੰਕਟ (Power Crisis) ਵਿਚ ਬਦਲ ਸਕਦਾ ਹੈ। ਦੇਸ਼ ਨੂੰ ਇੱਕ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ।” ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮੁੱਖ ਮੰਤਰੀਆਂ ਨੇ ਪੱਤਰ ਲਿਖੇ ਹਨ। ਪਰ ਕੇਂਦਰ ਸਰਕਾਰ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੈ।