ਦੇਸ਼ ਭਰ 'ਚ ਮਿਲੇਗਾ ਇਕੋ ਜਿਹਾ ਡਰਾਈਵਿੰਗ ਲਾਇਸੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਕ ਦੇਸ਼-ਇਕ ਲਾਇਸੈਂਸ ਵਾਲੀ ਡਰਾਈਵਿੰਗ ਲਾਇਸੈਂਸ ਦੇ ਲਈ ਸੂਚਨਾ ਜਾਰੀ ਕਰ ਦਿਤੀ ਹੈ।

Ministry Of Road Transport and Highways

ਨਵੀਂ ਦਿੱਲੀ , ( ਪੀਟੀਆਈ ) : ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਕ ਦੇਸ਼-ਇਕ ਲਾਇਸੈਂਸ ਵਾਲੀ ਡਰਾਈਵਿੰਗ ਲਾਇਸੈਂਸ ਦੇ ਲਈ ਸੂਚਨਾ ਜਾਰੀ ਕਰ ਦਿਤੀ ਹੈ। ਜੁਲਾਈ 2019 ਤੋਂ ਦੇਸ਼ ਭਰ ਵਿਚ ਇਕੋ ਜਿਹਾ ਡਰਾਈਵਿੰਗ ਲਾਇਸੈਂਸ ਮਿਲਣ ਲਗੇਗਾ। ਇਸ ਕਾਰਡ ਵਿਚ ਚਾਲਕ ਦੀਆਂ ਸੂਚਨਾਵਾਂ ਸਾਹਮਣੇ ਵੱਲੋਂ ਅਤੇ ਪਿੱਛੇ ਚਿਪ ਵਿਚ ਵੀ ਸੇਵ ਰਹਿਣਗੀਆਂ। ਇਸ ਲਾਇਸੈਂਸ ਵਿਚ ਚਾਲਕ ਦਾ ਬਲੱਡ ਗਰੁੱਪ, ਉਹ ਅੰਗਦਾਨ ਕਰ ਸਕਦਾ ਹੈ ਜਾਂ ਨਹੀਂ ਅਤੇ ਲਾਇਸੈਂਸ ਦੀ ਵੈਧਤਾ ਨੂੰ ਲੈ ਕੇ ਸੂਚਨਾ ਕਾਰਡ ਦੇ ਸਾਹਮਣੇ ਵਾਲੇ ਹਿੱਸੇ ਵਿਚ ਹੀ ਪ੍ਰਿੰਟ ਹੋਣਗੀਆਂ।

ਮੌਜੂਦਾ ਸਰੂਪ ਵਿਚ ਲਾਇਸੈਂਸ ਤੇ ਇਸ ਨੂੰ ਜਾਰੀ ਕਰਨ ਵਾਲੇ ਵਿਭਾਗ ਦਾ ਨਾਮ ਲਿਖਿਆ ਹੁੰਦਾ ਹੈ। ਇਸ ਕਾਰਨ ਕਿਸੀ ਵੀ ਹੋਰ ਰਾਜ ਵਿਚ ਚਾਲਕ ਦੀ ਪਛਾਣ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਹੈ। ਡਰਾਈਵਿੰਗ ਲਾਇਸੈਂਸ ਦੇ ਪਿਛਲੇ ਹਿਸੇ ਵਿਚ ਇਕ ਚਿਪ ਮੌਜੂਦ ਰਹੇਗੀ ਜਿਸ ਦਾ ਇਕ ਨੰਬਰ ਹੋਵੇਗਾ। ਹਰ ਕਾਰਡ ਦੇ ਚਿਪ ਦਾ ਇਕ ਵੱਖ ਨੰਬਰ ਹੋਵੇਗਾ। ਜੇਕਰ ਚਾਲਕ ਦੇ ਕੋਲ ਖਾਸ ਤਰ੍ਹਾਂ ਦਾ ਵਾਹਨ ਚਲਾਉਣ ਦੀ ਯੋਗਤਾ ਹੈ ਤਾਂ ਉਸ ਦੀ ਜਾਣਕਾਰੀ ਵੀ ਲਾਇਸੈਂਸ ਤੇ ਮੌਜੂਦ ਰਹੇਗੀ। ਇਸ ਹਿੱਸੇ ਵਿਚ ਕਯੂਆਰ ਕੋਡ ਵੀ ਹੋਵੇਗਾ

ਜਿਸ ਨੂੰ ਟ੍ਰੈਫਿਕ ਪੁਲਿਸ ਜਾਂ ਇਨਫੋਰਸਮੈਂਟ ਏਜੰਸੀ ਸਕੈਨ ਕਰਕੇ ਚਾਲਕ ਦੀਆਂ ਸਾਰੀਆਂ ਸੂਚਨਾਵਾਂ ਪ੍ਰਾਪਤ ਕਰ ਸਕਦੀ ਹੈ। ਵਾਹਨ ਚਲਾਉਣ ਲਈ ਜੇਕਰ ਚਾਲਕ ਨੇ ਬੈਜ ਲਿਆ ਹੋਇਆ ਹੈ ਤਾਂ ਉਸ ਦੀ ਜਾਣਕਾਰੀ ਲਾਇਸੈਂਸ ਤੋਂ ਮਿਲ ਜਾਵੇਗੀ। ਇਸ ਕਾਰਡ ਵਿਚ ਸੰਕਟਕਾਲੀਨ ਸਥਿਤੀ ਦੌਰਾਨ ਸੰਪਰਕ ਕਰਨ ਲਈ ਵੀ ਨੰਬਰ ਉਪਲਬਧ ਹੋਵੇਗਾ। ਕਾਰਡ ਵਿਚ ਸਾਰੀਆਂ ਜਾਣਕਾਰੀਆਂ ਸੇਵ ਹੋਣ ਨਾਲ ਅਧਿਕਾਰੀ ਇਸ ਨੂੰ ਕਦੀ ਵੀ ਸਕੈਨ ਕਰ ਸਕਣਗੇ, ਅਜਿਹੇ ਵਿਚ ਵਾਰ-ਵਾਰ ਨਿਯਮ ਤੋੜਨੇ ਵਾਲੇ ਨੂੰ ਆਸਾਨੀ ਨਾਲ ਫੜ੍ਹਨ ਵਿਚ ਸਹੂਲੀਅਤ ਹੋਵੇਗੀ।