ਸੁਪਰੀਮ ਕੋਰਟ ਦੇ ਫ਼ੈਸਲੇ ਵਿਚ ਗੁਰੂ ਨਾਨਕ ਦੇਵ ਜੀ ਦੀ ਆਯੋਧਿਆ ਯਾਤਰਾ ਦਾ ਹੋਇਆ ਜ਼ਿਕਰ
ਹਿੰਦੂ ਆਸਥਾ ਦਾ ਬਣਿਆ ਪੁਖ਼ਤਾ ਸਬੂਤ
ਨਵੀਂ ਦਿੱਲੀ: ਆਯੋਧਿਆ ਵਿਵਾਦ ਤੇ ਇਤਿਹਾਸਿਕ ਫ਼ੈਸਲੇ ਵਿਚ ਸੁਪਰੀਮ ਕੋਰਟ ਨੇ ਕਿਹਾ ਕਿ ਭਗਵਾਨ ਰਾਮ ਦੀ ਜਨਮ ਭੂਮੀ ਦੇ ਦਰਸ਼ਨ ਲਈ ਸਾਲ 1510-11 ਵਿਚ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਨੇ ਆਯੋਧਿਆ ਦੀ ਯਾਤਰਾ ਕੀਤੀ ਸੀ। ਇਹ ਯਾਤਰਾ ਹਿੰਦੂਆਂ ਦੀ ਆਸਥਾ ਅਤੇ ਵਿਸ਼ਵਾਸ਼ ਨੂੰ ਹੋਰ ਦ੍ਰਿੜ ਕਰਦਾ ਹੈ ਕਿ ਇਹ ਸਥਾਨ ਭਗਵਾਨ ਰਾਮ ਦਾ ਜਨਮਸਥਾਨ ਹੈ। ਫਿਲਹਾਲ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ।
ਉਚ ਅਦਾਲਤ ਵਿਚ ਕਿਹਾ ਗਿਆ ਸੀ ਕਿ ਬਾਬਰੀ ਮਸਜਿਦ ਦਾ ਨਿਰਮਾਣ ਮੁਗਲ ਸਮਰਾਟ ਬਾਬਰ ਨੇ ਸੰਨ 1528 ਵਿਚ ਕਰਵਾਇਆ ਸੀ। ਜੱਜ ਨੇ ਕਿਹਾ ਕਿ ਭਗਵਾਨ ਰਾਮ ਦੇ ਜਨਮ ਸਥਾਨ ਦੇ ਸਬੰਧ ਵਿਚ ਹਿੰਦੂਆਂ ਦੀ ਜੋ ਆਸਥਾ ਅਤੇ ਵਿਸ਼ਵਾਸ ਵਾਲਮੀਕ ਰਮਾਇਣ ਅਤੇ ਸਕੰਦ ਪੁਰਾਣ ਸਮੇਤ ਹੋਰ ਧਾਰਮਿਕ ਗ੍ਰੰਥਾਂ ਅਤੇ ਪਵਿੱਤਰ ਧਾਰਮਿਕ ਪੁਸਤਕਾਂ ਨਾਲ ਜੁੜਿਆ ਹੈ ਉਹਨਾਂ ਨੂੰ ਆਧਾਰਹੀਨ ਨਹੀਂ ਠਹਿਰਾਇਆ ਜਾ ਸਕਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।