ਅਮਰੀਕੀ ਪੁਲਾੜ ਏਜੰਸੀ ਨੇ ਤਿਆਰ ਕੀਤਾ ਦੁਨੀਆ ਦਾ ਪਹਿਲਾ ਇਲੈਕਟ੍ਰਿਕ ਜਹਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਮਰੀਕੀ ਪੁਲਾੜ ਏਜੰਸੀ NASA ਨੇ ਵਿਗਿਆਨ ‘ਤੇ ਤਕਨੀਕ ਦੇ ਖੇਤਰ 'ਚ ਮਾਪ ਸਥਾਪਤ ਕਰ ਦਿੱਤਾ ਹੈ...

Electric Airoplane

ਨਵੀਂ ਦਿੱਲੀ: ਅਮਰੀਕੀ ਪੁਲਾੜ ਏਜੰਸੀ NASA ਨੇ ਵਿਗਿਆਨ ‘ਤੇ ਤਕਨੀਕ ਦੇ ਖੇਤਰ 'ਚ ਮਾਪ ਸਥਾਪਤ ਕਰ ਦਿੱਤਾ ਹੈ। ਪੁਲਾੜ ਰਿਸਰਚ ਨੇ ਦੁਨੀਆ ਦਾ ਪਹਿਲਾ ਇਲੈਕਟ੍ਰਿਕ ਏਅਰਪਲੇਨ ਡਿਜ਼ਾਈਨ ਕੀਤਾ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਇਲੈਕਟ੍ਰਿਕ ਪਾਵਰ ਨਾਲ ਚੱਲਦਾ ਹੈ। ਰਿਸਰਚ ਏਜੰਸੀ ਨੇ ਇਸ ਇਲੈਕਟ੍ਰਿਕ ਏਅਰਕ੍ਰਾਫਟ ਦਾ ਨਾਮ X-57 “Maxwell” ਰੱਖਿਆ ਹੈ। ਇਸ ਦੇ ਸਿਮਉਲੇਟਰ ਮਾਡਲ ਨੂੰ ਕੈਲੀਫੋਰਨੀਆ ਡਿਜਰਟ ਦੇ ਏਅਰਨਾਟਿਕ ਲੈਬ 'ਚ ਪੇਸ਼ ਕੀਤਾ ਗਿਆ ਹੈ।

ਇਸ ਇਲੈਕਟ੍ਰਿਕ ਏਅਰਕ੍ਰਾਫਟ ਨੂੰ ਇਟੈਲੀਅਨ ਇੰਜਣ ਪੈਟਰੋਲ ਪਲੇਨ Tecnam P2006T ਦੀ ਤਰਜ਼ 'ਤੇ ਵਿਕਸਿਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਰਿਸਰਚ ਏਜੰਸੀ 2015 ਨਾਲ ਇਸ ਇਲੈਕਟ੍ਰਿਕ ਪਲੇਨ 'ਤੇ ਕੰਮ ਕਰ ਰਹੀ ਸੀ। ਇਸ ਇਲੈਕਟ੍ਰਿਕ ਪਲੇਨ ਨੂੰ ਏਡਵਈ ਏਅਰਫੋਰਸ ਬੇਸ 'ਤੇ ਟੈਸਟਿੰਗ ਉਡਾਨ ਲਈ ਉਤਾਰਿਆ ਜਾਵੇਗਾ।

ਇਸ ਏਅਰਪਲੇਨ ਦੀ ਖ਼ਾਸ ਗੱਲ ਇਹ ਹੈ ਕਿ ਇਸ 'ਚ ਦੋ 14 ਇਲੈਕਟ੍ਰਿਕ ਮੋਟਰ ਦਾ ਇਸਤਾਮਲ ਕੀਤਾ ਗਿਆ ਹੈ ਜੋ ਕਿ ਇਸ ਨੂੰ ਪ੍ਰੋਪੇਲ ਕਰਨ 'ਚ ਮਦਦ ਕਰਦਾ ਹੈ। ਇਸ 'ਚ ਵੀ ਪਾਵਰਫੁੱਲ ਲਿਥਿਅਮ ਬੈਟਰੀ ਦਾ ਇਸਤੇਮਾਲ ਕੀਤਾ ਗਿਆ ਹੈ। NASA ਜਲਦ ਹੀ ਇਸ ਪਬਲਿਕ ਪ੍ਰੀਵਿਊ ਲਈ ਪੇਸ਼ ਕਰ ਸਕਦੀ ਹੈ। ਇਸ ਏਅਰਕ੍ਰਾਫਟ ਦੇ ਸਿਮਉਲੇਟਰ ਨੂੰ ਹਾਲ ਹੀ 'ਚ ਇਨਜੀਨੀਅਰ ਤੇ ਪਾਇਲਟ ਲਈ ਪੇਸ਼ ਕੀਤਾ ਗਿਆ ਹੈ, ਤਾਂਕਿ ਫਾਇਨਲ ਵਰਜ਼ਨ ਦੇ ਉਡਾਨ ਤੋਂ ਪਹਿਲਾਂ ਇਸ ਦੇ ਬਾਰੇ 'ਚ ਜਾਣਿਆ ਜਾ ਸਕੇ।

ਕਈ ਪ੍ਰਾਇਵੇਟ ਇਲੈਕਟ੍ਰਿਕ ਪਲੇਨ ਨਿਰਮਾਤਾ ਕੰਪਨੀਆਂ ਨੇ ਪਿਛਲੇ ਕੁਝ ਸਾਲਾਂ 'ਚ ਕਈ ਇਲੈਕਟ੍ਰਿਕ ਹੋਵਰ ਕ੍ਰਾਫਟ ਡਿਜ਼ਾਈਨ ਕੀਤੇ ਹਨ। ਨਾਲ ਹਾ ਨਾਲ ਸਪੇਸ ਏਜੰਸੀ ਇਸ ਇਲੈਕਟ੍ਰਿਕ ਏਅਰਪਲੇਨ ਨੂੰ ਸਰਕਾਰ ਦੇ ਵੱਲੋਂ ਸਟਿਰਫਾਇਡ ਵੀ ਕਰਾਉਣ ਵਾਲੀ ਹੈ। ਇਸ ਏਅਰਪਲੇਨ ਦੀ ਪਹਿਲੀ ਟੈਸਟ ਉਡਾਨ 2020 'ਚ ਕੀਤੀ ਜਾ ਸਕਦੀ ਹੈ।