ਚੰਨ ਦੇ ਕੋਲੋਂ ਲੰਘੇ ਅਮਰੀਕੀ ਮਿਸ਼ਨ ਨੂੰ ਨਹੀਂ ਮਿਲਿਆ ਵਿਕਰਮ ਲੈਂਡਰ ਦਾ ਸੁਰਾਗ : ਨਾਸਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸਰੋ ਨੇ 7 ਸਤੰਬਰ ਨੂੰ ਚੰਨ ਦਖਣ ਧਰੁਵ 'ਤੇ ਵਿਕਰਮ ਦੀ ਸਾਫ਼ਟ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।

Chandrayaan-2: Vikram lander not found in new Nasa images of Moon

ਵਾਸ਼ਿੰਗਟਨ : ਪੁਲਾੜ ਏਜੰਸੀ ਨਾਸਾ ਦਾ ਕਹਿਣਾ ਹੈ ਕਿ ਚੰਨ ਦੇ ਖੇਤਰ ਦੇ ਕੋਲ ਤੋਂ ਹਾਲ ਹੀ ਲੰਘੇ ਉਸ ਦੇ ਚੰਦਰਮਾ ਉਰਬਿਟਰ ਵਲੋਂ ਲਈ ਗਈ ਤਸਵੀਰਾਂ ਵਿਚ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਇਹ ਉਰਬਿਟਰ ਚੰਨ ਦੇ ਉਸ ਖੇਤਰ ਤੋਂ ਲੰਘਿਆ ਜਿਥੇ ਭਾਰਤ ਦੇ ਅਭਿਲਾਸ਼ੀ ਮਿਸ਼ਨ 'ਚੰਦਰਯਾਨ -2' ਨੇ ਸਾਫ਼ਟ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 7 ਸਤੰਬਰ ਨੂੰ ਚੰਨ ਦਖਣ ਧਰੁਵ 'ਤੇ ਵਿਕਰਮ ਦੀ ਸਾਫ਼ਟ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਲੈਂਡਰ ਦਾ ਸੰਪਰਕ ਟੁੱਟ ਜਾਣ ਤੋਂ ਬਾਅਦ ਕੁਝ ਪਤਾ ਨਹੀਂ ਲੱਗ ਸਕਿਆ। ਲੂਨਰ ਰੀਕੋਨਾਈਸੈਂਸ ਉਰਬਿਟਰ (ਐਲਆਰਓ) ਦੇ ਪ੍ਰੋਜੈਕਟ ਵਿਗਿਆਨੀ ਨੋਆਹ ਐਡਵਰਡ ਪੈਟਰੋ ਨੇ ਈ-ਮੇਲ ਰਾਹੀਂ ਇਕ ਵਿਸ਼ੇਸ਼ ਗੱਲਬਾਤ ਵਿਚ ਦਸਿਆ, ''ਐਲਆਰਓ ਮਿਸ਼ਨ ਨੇ 14 ਅਕਤੂਬਰ ਨੂੰ ਚੰਦਰਯਾਨ-2 ਵਿਕਰਮ ਲੈਂਡਰ ਦੇ ਲੈਂਡਿੰਗ ਏਰੀਆ ਦੀਆਂ ਤਸਵੀਰਾਂ ਲਈਆਂ ਪਰ ਉਸ ਨੂੰ ਲੈਂਡਰ ਦਾ ਕੋਈ ਸੁਰਾਗ ਨਹੀਂ ਮਿਲਿਆ।''

ਪੈਟ੍ਰੋ ਨੇ ਦਸਿਆ ਕਿ ਕੈਮਰਾ ਟੀਮ ਨੇ ਬਹੁਤ ਧਿਆਨ ਨਾਲ ਇਨ੍ਹਾਂ ਤਸਵੀਰਾਂ ਦਾ ਅਧਿਐਨ ਕੀਤਾ ਅਤੇ ਤਬਦੀਲੀ ਦਾ ਪਤਾ ਲਗਾਉਣ ਵਾਲੀ ਤਕਨੀਕ ਦਾ ਇਸਤੇਮਾਲ ਕੀਤਾ ਜਿਸ ਵਿਚ ਲੈਂਡਿੰਗ ਦੀ ਕੋਸ਼ਿਸ਼ ਤੋਂ ਪਹਿਲਾਂ ਦੀ ਤਸਵੀਰਾਂ ਅਤੇ 14 ਅਕਤੂਬਰ ਨੂੰ ਲਈ ਗਈ ਤਸਵੀਰ ਵਿਚਕਾਰ ਤੁਲਨਾ ਕੀਤੀ ਗਈ। ਐਲਆਰਓ ਮਿਸ਼ਨ ਪ੍ਰੋਜੈਕਟ ਦੇ ਉਪ ਵਿਗਿਆਨੀ ਜੌਨ ਕੈਲਰ ਨੇ ਪੀਟੀਆਈ ਨੂੰ ਦਸਿਆ, “ਇਹ ਸੰਭਵ ਹੈ ਕਿ ਵਿਕਰਮ ਪਰਛਾਵੇਂ ਵਿਚ ਛੁਪਿਆ ਹੋਵੇਗਾ ਜਾਂ ਫ਼ਿਰ ਉਸ ਖੇਤਰ ਵਿਚ ਨਹੀਂ ਹੋਵੇਗਾ ਜਿਥੇ ਅਸੀਂ ਉਸ ਦੀ ਭਾਲ ਕੀਤੀ। ਇਹ ਖੇਤਰ ਕਦੇ ਵੀ ਪਰਛਾਵੇਂ ਤੋਂ ਮੁਕਤ ਨਹੀਂ ਹੁੰਦਾ। 

ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਕੀਤੇ ਗਏ ਇਕ ਮਿਸ਼ਨ ਵਿਚ ਵੀ ਐਲਆਰਓ ਟੀਮ ਲੈਂਡਰ ਦੀਆਂ ਫੋਟੋਆਂ ਖਿੱਚਣ ਜਾਂ ਇਸ ਦਾ ਪਤਾ ਲਗਾਉਣ ਵਿਚ ਸਫਲ ਨਹੀਂ ਹੋ ਪਾਈ ਸੀ।