ਸ਼ਰਾਬ ਦੀ ਪੀਣ ਦੀ ਆਦੀ ਔਰਤ ਨੇ 11 ਮਹੀਨਿਆਂ ਦੀ ਬੱਚੀ ਸਮੇਤ ਤਿੰਨ ਧੀਆਂ ਨੂੰ ਝੀਲ ਵਿਚ ਸੁਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਪ ਵੀ ਜਲਘਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

dall

Crime

ਹੈਦਰਾਬਾਦ- ਇਕ 32 ਸਾਲਾ ਔਰਤ ਨੇ ਮੰਗਲਵਾਰ ਨੂੰ ਜੋਗੁਲੰਬਾ ਗਡਵਾਲ ਜ਼ਿਲੇ ਵਿਚ ਇਕ ਝੀਲ ਵਿਚ ਸੁੱਟ ਕੇ ਕਥਿਤ ਤੌਰ 'ਤੇ ਆਪਣੀਆਂ ਤਿੰਨ ਧੀਆਂ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਜਲਘਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।  ਇਹ ਘਟਨਾ ਕੇਟੀ ਡੋਦੀ ਮੰਡਲ ਦੇ ਪਿੰਡ ਮੱਲਾਪੁਰ ਵਿੱਚ ਦੁਪਹਿਰ ਕਰੀਬ 2 ਵਜੇ ਵਾਪਰੀ। ਉਨ੍ਹਾਂ ਨੇ ਦੱਸਿਆ ਕਿ ਲੜਕੀਆਂ ਦੀ ਉਮਰ 10 ਸਾਲ, ਤਿੰਨ ਸਾਲ ਅਤੇ 11 ਮਹੀਨੇ ਸੀ।