ਐਲਨ ਮਸਕ ਦੀ ਅਜੀਬ ਮੂਰਤੀ ਦਾ ਵੀਡੀਓ ਵਾਇਰਲ, ਰਾਕੇਟ 'ਤੇ ਬੈਠਾ ਦਿਖਾਇਆ ਐਲਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਸਕ ਦੇ ਸਿਰ ਵਾਲੀ ਮੂਰਤੀ ਇੱਕ ਰਾਕੇਟ ਉੱਪਰ ਬੈਠੀ ਦਿਖਾਈ ਗਈ ਹੈ।

Elon Musk

 

ਨਵੀਂ ਦਿੱਲੀ - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਐਲਨ ਮਸਕ ਦੇ ਪ੍ਰਸ਼ੰਸਕਾਂ ਨੇ ਇੱਕ GOAT ਦੇ ਤਨ ਨਾਲ ਮਸਕ ਦਾ ਸਿਰ ਲਗਾ ਕੇ 30 ਫੁੱਟ ਲੰਮੀ ਐਲੂਮੀਨੀਅਮ ਦੀ ਇੱਕ ਅਜੀਬ ਮੂਰਤੀ ਬਣਾਈ ਹੈ। ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਸ਼ੇਅਰ ਹੋਈ ਇੱਕ ਵੀਡੀਓ ਵਿੱਚ, ਮਸਕ ਦੇ ਸਿਰ ਵਾਲੀ ਮੂਰਤੀ ਇੱਕ ਰਾਕੇਟ ਉੱਪਰ ਬੈਠੀ ਦਿਖਾਈ ਗਈ ਹੈ। ਇੱਥੇ G.O.A.T ਦਾ ਅਰਥ 'ਗ੍ਰੇਟੈਸਟ ਆਫ਼ ਆਲ ਟਾਈਮ' (Greatest of All Time) ਹੈ। 

ਇਸ ਮੂਰਤੀ ਦੀ ਕੀਮਤ 6,00,000 ਡਾਲਰ ਦੱਸੀ ਗਈ ਹੈ, ਜਿਸ ਨੂੰ ਧਾਤ ਦੀਆਂ ਮੂਰਤੀਆਂ ਬਣਾਉਣ ਵਾਲੇ ਕੈਨੇਡੀਅਨ ਮੂਰਤੀਕਾਰ ਕੇਵਿਨ ਅਤੇ ਮਿਸ਼ੇਲ ਸਟੋਨ ਨੇ ਤਿਆਰ ਕੀਤਾ ਹੈ। ਕੰਪਨੀ ਨੇ ਟਵਿਟਰ 'ਤੇ ਕਿਹਾ, "ਅਸੀਂ ਸਰਕਟ ਆਫ਼ ਦ ਅਮੇਰੀਕਾ, ਆਸਟਿਨ ਵਿਖੇ ਇੱਕ ਈਵੈਂਟ ਕਰਵਾਉਣ ਜਾ ਰਹੇ ਹਾਂ। ਪਹਿਲਾਂ ਕੁਝ ਘੰਟੇ ਮੌਜ-ਮਸਤੀ ਹੋਵੇਗੀ, ਅਤੇ ਉਸ ਤੋਂ ਬਾਅਦ ਸਾਰੀਆਂ ਕਾਰਾਂ ਅਤੇ ਟਰੱਕ, ਸਮਾਰਕ ਦੇ ਪਿੱਛੇ ਵਾਲੀ ਟੈਸਲਾ ਦੀ ਗੀਗਾ ਫ਼ੈਕਟਰੀ ਵਾਲੀ ਥਾਂ 'ਤੇ ਇਕੱਠੇ ਹੋਣਗੇ।