ਹੁਣ ਅਵਾਜ਼ ਦੇ ਇਸ਼ਾਰੇ 'ਤੇ ਹੀ ਬੰਦ ਅਤੇ ਚਲਣਗੇ ਪੱਖੇ ਅਤੇ ਏਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਾਂਜਲ ਨੇ ਦੱਸਿਆ ਕਿ ਉਹਨਾਂ ਨੇ ਅਪਣੀ ਕੰਪਨੀ ਸ਼ੁਰੂ ਕਰਨ ਦੇ ਲਈ ਬੀਟੈਕ ਦੇ ਦੂਜੇ ਸਾਲ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ।

Pranjal Kacholia

ਨਵੀਂ ਦਿੱਲੀ ( ਭਾਸ਼ਾ ) : ਅਕਸਰ ਕੰਮ ਕਰਦਿਆਂ ਹੋਏ ਜਾਂ ਅਣਦੇਖੀ ਵਿਚ ਕਈ ਵਾਰ ਵਿਅਕਤੀ ਬਿਜਲੀ ਦੇ ਉਪਕਰਣਾਂ ਨੂੰ ਬੰਦ ਕਰਨਾ ਭੁੱਲ ਜਾਂਦਾ ਹੈ। ਪਰ ਹੁਣ ਆਈਆਈਟੀ ਦਿੱਲੀ ਦੇ ਕੈਮੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਪ੍ਰਾਂਜਲ ਕਚੌੜੀਆ ਨੇ ਅਜਿਹਾ ਉਪਕਰਣ ਤਿਆਰ ਕੀਤਾ ਹੈ ਜੋ ਸਿਰਫ ਅਵਾਜ਼ ਦੇ ਇਸ਼ਾਰੇ 'ਤੇ ਏਸੀ, ਪੱਖਿਆਂ ਅਤੇ ਕੂਲਰਾਂ ਨੂੰ ਬੰਦ ਕਰ ਦੇਵੇਗਾ। ਇਹੋ ਹੀ ਨਹੀਂ,

ਖਾਸ ਗੱਲ ਇਹ ਹੈ ਕਿ ਇਸ ਉਪਕਰਣ ਰਾਹੀ ਗੀਜ਼ਰ ਨੂੰ ਬੰਦ ਕਰਨ ਅਤੇ ਸ਼ੁਰੂ ਕਰਨ ਦਾ ਸਮਾਂ ਵੀ ਨਿਰਧਾਰਤ ਕੀਤਾ ਜਾ ਸਕੇਗਾ। ਪ੍ਰਾਂਜਲ ਨੇ ਇਸ ਸਬੰਧੀ ਦੱਸਿਆ ਕਿ ਉਹਨਾਂ ਨੇ ਇਕ ਉਪਕਰਣ ਤਿਆਰ ਕੀਤਾ ਹੈ ਜੋ ਕਿ ਘਰ ਦੇ ਸਵਿਚ ਦੇ ਪਿੱਛੇ ਲਗਾਇਆ ਜਾਵੇਗਾ। ਇਸ ਉਪਕਰਣ ਨੂੰ ਚਲਾਉਣ ਲਈ ਈਡਨ ਨਾਮ ਦੀ ਮੋਬਾਈਲ ਐਪ ਤਿਆਰ ਕੀਤੀ ਗਈ ਹੈ। ਇਸ ਉਪਕਰਣ ਵਿਚ ਏਸੀ, ਪੱਖੇ ਅਤੇ ਗੀਜ਼ਰ ਸਮੇਤ

ਬਿਜਲੀ ਨਾਲ ਚਲਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਓਪਰੇਟ ਕੀਤਾ ਜਾ ਸਕਦਾ ਹੈ। ਇਹੋ ਨਹੀਂ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਬੈਠ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਘਰ ਵਿਚ ਕੋਈ ਬਿਜਲੀ ਦਾ ਉਪਕਰਣ ਖੁਲ੍ਹਾ ਤਾਂ ਨਹੀਂ ਰਹਿ ਗਿਆ। ਪ੍ਰਾਂਜਲ ਨੇ ਦੱਸਿਆ ਕਿ ਉਹਨਾਂ ਨੇ ਅਪਣੀ ਕੰਪਨੀ ਸ਼ੁਰੂ ਕਰਨ ਦੇ ਲਈ ਬੀਟੈਕ ਦੇ ਦੂਜੇ ਸਾਲ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ। ਜਨਵਰੀ 2018 ਵਿਚ ਈਡਨ ਸਮਾਰਟ ਹੋਮਸ ਨਾਮ ਦੀ ਸਟਾਰਟਅਪ ਕੰਪਨੀ ਦਾ ਉਹਨਾਂ ਨੇ ਪੰਜੀਕਰਣ ਕਰਾ ਲਿਆ ਹੈ ਅਤੇ ਇਸ ਉਪਕਰਣ ਲਈ ਪੇਟੇਂਟ ਵੀ ਫਾਈਲ ਕਰ ਦਿਤਾ ਹੈ।