ਹੁਣ ਬਿਜਲੀ ਬਚਾਉਣ ਲਈ ਏਸੀ ਵਾਲਿਆਂ ਨੂੰ ਇਹ ਆਦੇਸ਼ ਜਾਰੀ ਕਰ ਸਕਦੀ ਹੈ ਸਰਕਾਰ

ਏਜੰਸੀ

ਖ਼ਬਰਾਂ, ਵਪਾਰ

ਕੇਂਦਰੀ ਊਰਜਾ ਮੰਤਰੀ  ਆਰ  ਕੇ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਕੁੱਝ ਮਹੀਨਿਆਾਂ ਵਿਚ 13 ਦੇ ਡਿਫਾਲਟ ਟੈਂਪਰੇਚਰ ਨੂੰ 24 ਡਿਗਰੀ ਉੱਤੇ ਸੈਟ ...

AC

ਕੇਂਦਰੀ ਊਰਜਾ ਮੰਤਰੀ  ਆਰ  ਕੇ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਕੁੱਝ ਮਹੀਨਿਆਾਂ ਵਿਚ 13 ਦੇ ਡਿਫਾਲਟ ਟੈਂਪਰੇਚਰ ਨੂੰ 24 ਡਿਗਰੀ ਉੱਤੇ ਸੈਟ ਕਰਨ ਦੇ ਆਦੇਸ਼ ਦੇ ਸਕਦੀ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਏਸੀ ਬਣਾਉਣ ਵਾਲੀਆਂ ਕੰਪਨੀਆਂ ਦੇ ਇੰਜੀਨੀਅਰਾਂ ਨਾਲ ਇਕ ਮੀਟਿੰਗ ਵੀ ਕੀਤੀ ਹੈ। ਇਸ ਵਿਚ ਕੰਪਨੀਆਂ ਦੇ ਇੰਜੀਨੀਅਰਾਂ ਨੇ ਵੀ ਸੁਝਾਅ ਦਿਤਾ ਸੀ ਕਿ 13 ਦੇ ਟੈਂਪਰੇਚਰ ਨੂੰ ਡਿਫਾਲਟ 24 ਡਿਗਰੀ ਉੱਤੇ ਸੈਟ ਕਰਨ ਨਾ ਲੋਕਾਂ ਦਾ ਬਿਲ ਤਾਂ ਘੱਟ ਆਵੇਗਾ ਤੇ ਹੀ ਨਾਲ ਹੀ ਲੋਕਾਂ ਦੀ ਸਿਹਤ 'ਤੇ ਵੀ ਮਾੜਾ ਅਸਰ ਨਹੀਂ ਪਵੇਗਾ।

ਬਿਜਲੀ ਮੰਤਰੀ ਨੇ ਕਿਹਾ ਕਿ ਅਗਰ ਅਜਿਹੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਨਾਲ ਜਿਥੇ 6 ਫੀ ਸਦੀ ਬਿਜਲੀ ਦੀ ਬੱਚਤ ਹੋਵੇਗੀ ਉਥੇ ਹੀ ਪਾਣੀ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੰਪਨੀਆਂ ਨਾਲ ਗੱਲ ਕੀਤੀ ਹੈ ਕਿ ਉਹ ਪਾਣੀ ਦੀ ਸੈਟਿੰਗ ਵੀ ਇਸ ਤਰ੍ਹਾਂ ਕਰਨ ਕਿ ਲੋਕਾਂ ਨੂੰ ਦੋ ਲਾਭ ਹੋਣ।  ਜ਼ਿਕਰਯੋਗ ਹੈ ਕਿ ਆਮ ਤੌਰ 'ਤੇ ਆਦਮੀ ਦਾ ਤਾਪਮਾਨ 36-37 ਡਿਗਰੀ ਦੇ ਵਿਚਕਾਰ ਰਹਿੰਦਾ ਹੈ ਤੇ ਹੋਟਲਾਂ ਤੇ ਦਫ਼ਤਰਾਂ ਵਿਚ ਇਸੇ ਕਰ ਕੇ ਏਸੀ ਦਾ ਤਾਪਮਾਨ 18 ਤੋਂ 21 ਡਿਗਰੀ ਤਕ ਸੈਟ ਕਰ ਕੇ ਰਖਿਆ ਜਾਂਦਾ ਹੈ ਜਿਸ ਨਾਲ ਮਨੁੱਖ ਦੀ ਸਿਹਤ 'ਤੇ ਮਾਰੂ ਅਸਰ ਨਹੀਂ ਪੈਂਦਾ।

ਬਿਜਲੀ ਮੰਤਰੀ ਨੇ ਕਿਹਾ ਕਿ ਜਾਪਾਨ ਨੇ ਪਹਿਲਾਂ ਇਹ ਸਫ਼ਲ ਤਜਰਬਾ ਕੀਤਾ ਹੋਇਆ ਹੈ ਕਿਉਂਕਿ ਉਥੇ 28 ਡਿਗਰੀ ਤਕ ਤਾਪਮਾਲ ਦੀ ਸੈਟਿੰਗ ਕੀਤੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਾਰਤ ਵਿਚ ਇਹ ਤਜਰਬਾ ਸਫ਼ਲ ਹੋ ਗਿਆ ਤਾਂ ਇਕ ਸਾਲ ਵਿਚ 20 ਅਰਬ ਯੂਨਿਟ ਬਿਜਲੀ ਦੀ ਬੱਚਤ ਹੋਵੇਗੀ। (ਏਜੰਸੀ)