ਕੋਲਾ ਆਯਾਤ 'ਚ 10 ਫ਼ੀ ਸਦੀ ਦਾ ਵਾਧਾ, 156 ਮਿਲੀਅਨ ਟਨ ਤੱਕ ਪੁੱਜਾ
ਪ੍ਰੈਲ ਤੋਂ ਨਵੰਬਰ ਦੌਰਾਨ ਭਾਰਤ ਵਿਚ ਕੋਲੇ ਦਾ ਆਯਾਤ 9.7 ਫ਼ੀ ਸਦੀ ਵੱਧ ਕੇ 156.08 ਮਿਲੀਅਨ ਟਨ ਤੱਕ ਪੁੱਜ ਗਿਆ।
ਨਵੀਂ ਦਿੱਲੀ , ( ਭਾਸ਼ਾ ) : ਅਪ੍ਰੈਲ ਤੋਂ ਨਵੰਬਰ ਦੌਰਾਨ ਭਾਰਤ ਵਿਚ ਕੋਲੇ ਦਾ ਆਯਾਤ 9.7 ਫ਼ੀ ਸਦੀ ਵੱਧ ਕੇ 156.08 ਮਿਲੀਅਨ ਟਨ ਤੱਕ ਪੁੱਜ ਗਿਆ। ਇਹ ਅੰਕੜਾ ਬੀਤੇ ਸਾਲ ਇਸੇ ਮਿਆਦ ਦੌਰਾਨ 142.25 ਮਿਲੀਅਨ ਟਨ ਰਿਹਾ ਸੀ। ਇਹ ਜਾਣਕਾਰੀ ਐਮਜੰਕਸ਼ਨ ਸੇਵਾ ਰਾਹੀ ਸਾਹਮਣੇ ਆਈ ਹੈ। ਨਵੰਬਰ ਮਹੀਨੇ ਦੌਰਾਨ ਕੋਲੇ ਦਾ ਆਯਾਤ ਵੱਧ ਕੇ 10.01 ਫ਼ੀ ਸਦੀ ਵਧ ਕੇ 19.47 ਮਿਲੀਅਨ ਟਨ ਤੱਕ ਪੁੱਜ ਗਿਆ
ਜਦਕਿ ਬੀਤੇ ਸਾਲ ਇਸੇ ਮਿਆਦ ਦੌਰਾਨ ਇਹ 17.68 ਰਿਹਾ ਸੀ। ਐਮਜੰਕਸ਼ਨ ਟਾਟਾ ਸਟੀਲ ਅਤੇ ਸੇਲ ਵਿਚਕਾਰ ਇਕ ਸਾਂਝਾ ਉੱਦਮ ਹੈ ਜੋ ਕਿ ਬੀ2ਬੀ ਈ-ਕਾਮਰਸ ਕੰਪਨੀ ਵੀ ਹੈ ਅਤੇ ਇਹ ਕੋਲਾ ਅਤੇ ਸਟੀਲ ਸਬੰਧੀ ਅਪਣੀ ਖੋਜ ਦੀ ਰੀਪੋਰਟ ਪ੍ਰਕਾਸ਼ਤ ਕਰਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨਵੰਬਰ 2018 ਦੌਰਾਨ ਆਯਾਤ 19.47 ਮਿਲੀਅਨ ਟਨ ਰਿਹਾ ਹੈ। ਇਸ ਤੋਂ ਪਹਿਲਾ ਕੋਲਾ ਅਤੇ ਕੋਕ ਦਾ ਆਯਾਤ ਨਵੰਬਰ 2017
ਵਿਚ 17.68 ਮਿਲੀਅਨ ਟਨ ਰਿਹਾ ਸੀ। ਬੀਤੇ ਮਹੀਨੇ ਹੋਏ ਕੁਲ ਆਯਾਤ ਵਿਚ ਨਾਨ-ਕੁਕਿੰਗ ਕੋਲ ਦਾ ਆਯਾਤ 14.24 ਮਿਲੀਅਨ ਟਨ ਰਿਹਾ ਸੀ ਜਦਕਿ ਅਕਤੂਬਰ 2018 ਦੌਰਾਨ ਇਹ 15.23 ਮਿਲੀਅਨ ਟਨ ਰਿਹਾ ਸੀ। ਐਮਜੰਕਸ਼ਨ ਦੀ ਸੀਈਓ ਵਿਨਾਯਾ ਸ਼ਰਮਾ ਨੇ ਦੱਸਿਆ ਕਿ ਨਵੰਬਰ ਮਹੇਨੇ ਵਿਚ ਕੁਕਿੰਗ ਕੋਲ ਦਾ ਆਯਾਤ 3.93 ਮਿਲੀਅਨ ਟਨ ਰਿਹਾ ਜਦਕਿ ਠੀਕ ਇਕ ਮਹੀਨੇ ਪਹਿਲਾ ਇਹ 3.94 ਮਿਲੀਅਨ ਟਨ ਸੀ।