ਭੈਣ ਦੇ ਵਿਆਹ ਦਾ ਕਰਜ਼ਾ ਉਤਾਰਨ ਲਈ ਭਰਾ ਨੇ ਚੱਕਿਆ ਇਹ ਵੱਡਾ ਕਦਮ 

ਏਜੰਸੀ

ਖ਼ਬਰਾਂ, ਰਾਸ਼ਟਰੀ

ਨੌਜਵਾਨ ਨੇ ਕਰਜ਼ਾ ਆਪਣੀ ਭੈਣ ਦੇ ਵਿਆਹ ਲਈ ਲਿਆ ਸੀ। ਗਿਰੀਡੀਹ ਜ਼ਿਲ੍ਹੇ ਦੇ ਜਮੁਆ ਖੇਤਰ ਦੇ ਬਦਡੀਹਾ ਪਿੰਡ ਵਾਸੀ ਇਸ 32 ਸਾਲਾ ਨੌਜਵਾਨ ਨੇ ਦੱਸਿਆ ਕਿ ਉਹ ਦੇ ...

A Man In Jharkhand Reach Riims To Sale Kidney To Pay loan of sister Marriage

ਰਾਂਚੀ- ਝਾਰਖੰਡ 'ਚ ਇਨੀਂ ਦਿਨੀਂ ਚੋਣਾਂ ਚੱਲ ਰਹੀਆਂ ਹਨ। ਚੋਣ ਜਿੱਤਣ ਲਈ ਪਾਣੀ ਦੀ ਤਰ੍ਹਾਂ ਪੈਸੇ ਲੁਟਾਏ ਜਾ ਰਹੇ ਹਨ। ਪਰ ਇਸੇ ਸੂਬੇ 'ਚ ਇੱਕ ਅਜਿਹਾ ਨੌਜਵਾਨ ਹੈ, ਜੋ ਕਰਜ਼ਾ ਚੁਕਾਉਣ ਲਈ ਆਪਣੀ ਕਿਡਨੀ ਵੇਚਣ ਲਈ ਤਿਆਰ ਹੈ। ਨੌਜਵਾਨ ਨੇ ਕਰਜ਼ਾ ਆਪਣੀ ਭੈਣ ਦੇ ਵਿਆਹ ਲਈ ਲਿਆ ਸੀ। ਗਿਰੀਡੀਹ ਜ਼ਿਲ੍ਹੇ ਦੇ ਜਮੁਆ ਖੇਤਰ ਦੇ ਬਦਡੀਹਾ ਪਿੰਡ ਵਾਸੀ ਇਸ 32 ਸਾਲਾ ਨੌਜਵਾਨ ਨੇ ਦੱਸਿਆ ਕਿ ਉਹ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ।

ਛੋਟੀ ਭੈਣ ਦੇ ਵਿਆਹ ਲਈ ਸਾਲ 2017 'ਚ ਉਸ ਨੇ ਪਿੰਡ ਦੇ ਹੀ 7-8 ਲੋਕਾਂ ਤੋਂ 7 ਲੱਖ ਰੁਪਏ ਕਰਜ਼ੇ ਵਜੋਂ ਲਏ ਸਨ। ਪੂਰਾ ਪੈਸਾ ਵਾਪਸ ਕਰਨ ਤੱਕ ਉਸ ਨੇ 5 ਫੀਸਦੀ ਦੀ ਦਰ ਨਾਲ ਮਹੀਨਾਵਾਰ ਭੁਗਤਾਨ ਕਰਨਾ ਸੀ। ਭੈਣ ਦਾ ਵਿਆਹ ਕਰਨ ਤੋਂ ਬਾਅਦ ਉਸ ਕੋਲ ਕੁੱਝ ਪੈਸੇ ਬੱਚ ਗਏ ਅਤੇ ਉਸ ਨੇ ਜ਼ਮੀਨ ਖਰੀਦ ਲਈ। ਉਸ ਨੇ ਸੋਚਿਆ ਸੀ ਕਿ ਉਹ ਖੇਤੀ ਕਰ ਕੇ ਕਰਜ਼ਦਾਰਾਂ ਦਾ ਪੈਸਾ ਵਾਪਸ ਕਰ ਦੇਵੇਗਾ ਪਰ ਅਜਿਹਾ ਨਾ ਹੋ ਸਕਿਆ।

ਕਰਜ਼ੇ ਦੀ ਰਕਮ 7 ਲੱਖ ਤੋਂ ਵੱਧ ਕੇ 10 ਲੱਖ ਰੁਪਏ ਹੋ ਗਈ। ਕੋਈ ਨਾ ਕੋਈ ਕਰਜ਼ਦਾਤਾ ਰੋਜ਼ਾਨਾ ਉਸ ਦੇ ਘਰ ਆਉਂਦਾ ਹੈ ਅਤੇ ਪੈਸੇ ਨਾ ਮਿਲਣ 'ਤੇ ਉਸ ਨੂੰ ਭਲਾ-ਬੁਰਾ ਕਹਿੰਦਾ ਹੈ। ਨੌਜਵਾਨ ਨੇ ਦੱਸਿਆ ਕਿ ਪਹਿਲਾਂ ਉਹ ਦਿੱਲੀ 'ਚ ਨੌਕਰੀ ਕਰਦਾ ਸੀ। ਉਸ ਦੇ ਤਿੰਨ ਬੱਚੇ ਹਨ। ਆਪਣੇ ਪਿਓ ਦੀ ਮੌਤ ਤੋਂ ਬਾਅਦ ਉਹ ਭੈਣ ਦਾ ਵਿਆਹ ਕਰਨ ਲਈ ਦਿੱਲੀ ਤੋਂ ਵਾਪਸ ਘਰ ਆ ਗਿਆ ਸੀ।

ਉਸ ਨੇ ਦੱਸਿਆ ਕਿ ਉਸ ਕੋਲ ਆਪਣੇ ਸਰੀਰ ਦਾ ਕੋਈ ਅੰਗ ਵੇਚਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਿਆ ਹੈ।  ਇਹੀ ਕਾਰਨ ਹੈ ਕਿ ਉਹ ਆਪਣੀ ਪਤਨੀ ਅਤੇ ਛੋਟੀ ਬੇਟੀ ਨੂੰ ਲੈ ਕੇ ਐਤਵਾਰ ਨੂੰ ਘਰ ਤੋਂ ਲਗਭਗ 200 ਕਿਲੋਮੀਟਰ ਦੂਰ ਰਿਮਸ ਹਸਪਤਾਲ ਆ ਗਿਆ।

ਦੋ ਦਿਨ ਤੋਂ ਇਹ ਕਿਡਨੀ ਜਾਂ ਕਿਸੇ ਹੋਰ ਅੰਗ ਦੇ ਖਰੀਦਦਾਰ ਦੀ ਤਲਾਸ਼ ਕਰ ਰਿਹਾ ਹੈ। ਇੱਥੇ ਉਹ ਸੁਰੱਖਿਆ ਮੁਲਾਜ਼ਮਾਂ ਅਤੇ ਕਦੇ ਐਂਬੁਲੈਂਸ ਚਾਲਕਾਂ ਨੂੰ ਕਿਡਨੀ ਵੇਚਣ ਬਾਰੇ ਪੁੱਛਗਿੱਛ ਕਰਦਾ ਰਿਹਾ। ਸਾਰਿਆਂ ਨੇ ਉਸ ਨੂੰ ਇਹੀ ਸਮਝਾਇਆ ਕਿ ਅਜਿਹਾ ਸੰਭਵ ਨਹੀਂ ਹੈ।