ਤਿਆਰ ਹੋ ਰਹੀਆਂ ਫਾਂਸੀ ਦੀਆਂ 10 ਰੱਸੀਆਂ, ਲਟਕਾਏ ਜਾਣਗੇ ਨਿਰਭਿਆ ਦੇ ਦਰਿੰਦੇ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਕਾਰ ਦੀ ਰਿਪੋਰਟ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਨਿਰਭਿਆ ਦੇ ਦੋਸ਼ੀਆਂ ਦੀ ਪਟੀਸ਼ਨ ਦਯਾ ਪਟੀਸ਼ਨ ਨੂੰ ਰਾਸ਼ਟਰੀ ਰਾਮਨਾਥ ਕੋਵਿੰਦ ਕੋਲ ਭੇਜਿਆ ਹੈ।

Bihar Asked To Make 10 Ropes This Week

ਨਵੀਂ ਦਿੱਲੀ: ਦਿੱਲੀ ਸਰਕਾਰ ਦੀ ਰਿਪੋਰਟ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਨਿਰਭਿਆ ਦੇ ਦੋਸ਼ੀਆਂ ਦੀ ਪਟੀਸ਼ਨ ਦਯਾ ਪਟੀਸ਼ਨ ਨੂੰ ਰਾਸ਼ਟਰੀ ਰਾਮਨਾਥ ਕੋਵਿੰਦ ਕੋਲ ਭੇਜਿਆ ਹੈ। ਹੁਣ ਜੇਕਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਇਸ ਪਟੀਸ਼ਨ ਨੂੰ ਖਾਰਜ ਕਰਦੇ ਹਨ ਤਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਇਸੇ ਦੌਰਾਨ ਬਿਹਾਰ ਦੀ ਬਕਸਰ ਸੈਂਟਰਲ ਜੇਲ੍ਹ ਵਿਚ ਚਾਰੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਰੱਸੀ ਬਣਾਉਣ ਦਾ ਕੰਮ ਜ਼ੋਰਾਂ ‘ਤੇ ਹੈ।

ਦਰਅਸਲ ਦੇਸ਼ ਭਰ ਵਿਚ ਫ਼ਾਂਸੀ ਦੇਣ ਲਈ ਰੱਸੀ ਦੀ ਪੂਰਤੀ ਬਕਸਰ ਜੇਲ੍ਹ ਤੋਂ ਹੀ ਕੀਤੀ ਜਾਂਦੀ ਹੈ। ਫਾਂਸੀ ਦੀ ਰੱਸੀ ਜਿਸ ਨੂੰ ਮਨੀਲਾ ਰੋਪ ਵੀ ਕਿਹਾ ਜਾਂਦਾ ਹੈ, ਬਕਸਰ ਜੇਲ੍ਹ ਨੂੰ ਇਸ ਨੂੰ ਬਣਾਉਣ ਵਿਚ ਮੁਹਾਰਤ ਹਾਸਲ ਹੈ ਅਤੇ ਇੱਥੇ ਇਕ ਵਾਰ ਫਿਰ ਤੋਂ ਮਨੀਲਾ ਰੋਪ ਬਣਾਉਣ ਦਾ ਆਰਡਰ ਆਇਆ ਹੈ।ਬਕਸਰ ਜੇਲ੍ਹ ਦੇ ਸੁਪਰੀਡੈਂਟ ਵਿਜੈ ਕੁਮਾਰ ਅਰੋੜਾ ਨੇ ਕਿਹਾ ਕਿ ਉਹਨਾਂ ਦੇ ਸੀਨੀਅਰ ਨੇ ਮਨੀਲਾ ਰੋਪ ਤਿਆਰ ਕਰਨ ਲਈ ਕਿਹਾ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਨਹੀਂ ਪਤਾ ਕਿ ਇਹ ਕਿਸ ਲਈ ਹੈ।

ਮੰਨਿਆ ਜਾ ਰਿਹਾ ਹੈ ਕਿ ਇਹ ਰੱਸੀ ਨਿਰਭਿਆ ਕਾਂਡ ਦੇ ਦੋਸ਼ੀਆਂ ਨੂੰ ਹੀ ਫਾਂਸੀ ਦੇਣ ਲਈ ਤਿਆਰ ਕੀਤੀ ਜਾ ਰਹੀ ਹੈ। ਬਕਸਰ ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ‘ਤੇ ਰੱਸੀਆਂ ਤਿਆਰ ਹੋ ਜਾਣਗੀਆਂ, ਇਸ ਦੇ ਲਈ ਉਹ ਪਹਿਲਾਂ ਹੀ ਇਸ ‘ਤੇ ਕੰਮ ਸ਼ੁਰੂ ਕਰ ਦਿੰਦੇ ਹਨ। ਫਿਲਹਾਲ 10 ਰੱਸੀਆਂ ਬਣਾਉਣ ਦਾ ਆਰਡਰ ਸਮੇਂ ‘ਤੇ ਪੂਰਾ ਕਰਨ ਲਈ ਬਕਸਰ ਜੇਲ੍ਹ ਪ੍ਰਸ਼ਾਸਨ ਲੱਗਿਆ ਹੋਇਆ ਹੈ। ਇਕ ਰੱਸੀ ਬਣਾਉਣ ਲਈ ਘੱਟੋ ਘੱਟ ਦੋ ਦਿਨ ਦਾ ਸਮਾਂ ਲੱਗਦਾ ਹੈ।

 

ਦੇਸ਼ ਵਿਚ ਜਿੰਨੇ ਲੋਕਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ, ਬਕਸਰ ਜੇਲ੍ਹ ਦੀ ਰੱਸੀ ਨਾਲ ਹੀ ਦਿੱਤੀ ਜਾਂਦੀ ਹੈ ਕਿਉਂਕਿ ਇੱਥੋਂ ਦੇ ਕੁਝ ਕੈਦੀ ਇਸ ਰੱਸੀ ਨੂੰ ਬਣਾਉਣ ਵਿਚ ਮਾਹਿਰ ਹਨ। ਫਾਂਸੀ ਦੇਣ ਵਾਲੀ ਰੱਸੀ ਦੀ ਲੰਬਾਈ, ਜਿਸ ਨੂੰ ਫਾਂਸੀ ਦੇਣੀ ਹੁੰਦੀ ਹੈ, ਉਸ ਦੀ ਲੰਬਾਈ ਤੋਂ 16 ਗੁਣਾ ਜ਼ਿਆਦਾ ਹੁੰਦੀ ਹੈ। ਇਸ ਵਿਚੋਂ 7200 ਨਟ ਦੀ ਇਕ ਗੱਠ ਬੰਨੀ ਜਾਂਦੀ ਹੈ, 56 ਫੁੱਟ ਦੀ ਰੱਸੀ ਬਣਾਈ ਜਾਂਦੀ ਹੈ। ਇਸ ਵਿਚ ਅਪਣੇ ਹੀ ਦੇਸ਼ ਦੀ ਕਪਾਹ ਦੀ ਵਰਤੋਂ ਹੁੰਦੀ ਹੈ। ਪਹਿਲਾਂ ਕਪਾਹ ਮਨੀਲਾ ਤੋਂ ਮੰਗਾਇਆ ਜਾਂਦਾ ਸੀ, ਇਸ ਲਈ ਇਸ ਨੂੰ ਮਨੀਲਾ ਰੱਸੀ ਕਿਹਾ ਜਾਂਦਾ ਸੀ।