'ਤੇ ਹੁਣ ਪਾਰਕਿੰਗ ਉੱਤੇ ਵੀ ਲੱਗੇਗਾ FASTag !

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੰਬਰ ਮਹੀਨੇਂ ਵਿਚ 6 ਲੱਖ FASTag ਕੀਤੇ ਗਏ ਜਾਕੀ- Paytm

File Photo

ਨਵੀਂ ਦਿੱਲੀ : ਸਰਕਾਰ ਹੁਣ ਫਾਸਟੈਗ ਦੀ ਵਰਤੋਂ ਟੋਲ ਟੈਕਸ ਭਰਨ ਦੇ ਨਾਲ ਦੂਜੇ ਕੰਮਾਂ ਵਿਚ ਕਰਨ ਦੀ ਤਿਆਰੀ ਵਿਚ ਹੈ। ਇਸ ਦੇ ਲਈ ਪਾਇਲਟ ਪ੍ਰੋਜੈਕਟ ਦੇ ਅਧੀਨ ਹੈਦਰਾਬਾਦ ਹਵਾਈ ਅੱਡੇ 'ਤੇ ਪਾਰਕਿੰਗ ਦੀ ਫ਼ੀਸ ਭਰਨ ਦੇ ਲਈ ਫਾਸਟੈਗ ਦੇ ਇਸਤਮਾਲ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। ਸੜਕ ਅਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ। ਇਸ ਨੂੰ ਫਾਸਟੈਗ 2.0 ਕਿਹਾ ਜਾ ਰਿਹਾ ਹੈ। ਇਸ ਦੇ ਜਰੀਏ ਪਾਰਕਿੰਗ ਭੁਗਤਾਨ, ਪੈਟਰੋਲ-ਡੀਜ਼ਲ ਅਤੇ ਈ-ਚਲਾਨ ਭੁਗਤਾਨ ਵਰਗੇ ਕੰਮ ਕੀਤੇ ਜਾ ਸਕਣਗੇ।

ਇਸ ਤੋਂ ਇਲਾਵਾ ਦਫ਼ਤਰਾਂ ਅਤੇ ਘਰਾਂ 'ਚ ਪਹੁੰਚ ਵਿਵਸਥਾ ਵਿਚ ਵੀ ਇਸ ਦੀ ਵਰਤੋਂ ਦੀ ਯੋਜਨਾ ਹੈ। ਬਿਆਨ ਅਨੁਸਾਰ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਦੋ ਪੜਾਵਾਂ ਵਿਚ ਕੀਤੀ ਗਈ ਹੈ। ਪਹਿਲੇ ਪੜਾਅ ਵਿਚ ਨਿਯਮਤ ਰੂਪ ਨਾਲ ਪਾਇਲਟ ਅਧਾਰ 'ਤੇ ਪਰੀਖਣ ਕੀਤਾ ਗਿਆ। ਇਸ ਵਿਚ ਸਿਰਫ਼ ਆਈਸੀਆਈਸੀਆਈ ਟੈਗ ਦੀ ਵਰਤੋਂ ਕੀਤੀ ਜਾਵੇਗੀ। ਦੂਜੇ ਪੜਾਅ ਵਿਚ ਫਾਸਟੈਗ ਦਾ ਇਸਤਮਾਲ ਹਵਾਈ ਅੱਡੇ 'ਤੇ ਪਾਰਕਿੰਗ ਦੇ ਮਕਦਸ ਨਾਲ ਕੀਤਾ ਜਾਵੇਗਾ। ਇਸ ਵਿਚ ਹੋਰ ਬੈਂਕਾ ਦੇ ਟੈਗ ਨੂੰ ਵੀ ਰੱਖਿਆ ਜਾਵੇਗਾ।

ਜਾਣਕਾਰੀ ਅਨੁਸਾਰ ਹੈਦਰਾਬਾਦ ਤੋਂ ਬਾਅਦ ਪ੍ਰੋਜੈਕਟ ਦੀ ਸ਼ੁਰੂਆਤ ਦਿੱਲੀ ਹਵਾਈ ਅੱਡੇ 'ਤੇ ਕੀਤੀ ਜਾਵੇਗੀ। ਐਸਬੀਆਈ,ਐਕਸੀਸ,ਐਚਡੀਐਫਸੀ ਅਤੇ ਆਈਡੀਐਫਸੀ ਮੁੰਬਈ,ਬੈਗਲੁਰੂ ਹਵਾਈ ਅੱਡੇ ਦੇ ਨਾਲ ਗੱਲਬਾਤ ਕਰ ਰਹੇ ਹਨ। ਕੁੱਝ ਮੋਲ ਵੀ ਫਾਸਟੈਗ-2 ਦੀ ਸ਼ੁਰੂਆਤ ਕਰਨਗੇ। ਇਲੈਕਟ੍ਰਾਨਿਕ ਤੌਰ 'ਤੇ ਟੋਲ ਵਸੂਲੀ ਦਾ ਪ੍ਰੋਗਰਾਮ ਪੂਰੇ ਦੇਸ਼ ਵਿਚ ਸ਼ੁਰੂ ਕੀਤਾ ਜਾ ਚੁੱਕਾ ਹੈ।

ਦੂਜੇ ਪਾਸੇ ਪੇਟੀਐਮ ਪੇਮੈਂਟ ਬੈਂਕ ਨੇ ਇਕ ਬਿਆਨ ਜਾਰੀ ਕਰ ਜਾਣਕਾਰੀ ਦਿੱਤੀ ਹੈ ਕਿ ਉਸਨੇ ਨਵੰਬਰ ਮਹੀਨੇਂ ਵਿਚ 6 ਲੱਖ ਫਾਸਟੈਗ ਜਾਰੀ ਕੀਤੇ ਹਨ ਅਤੇ ਹੁਣ ਤੱਕ 18.5 ਲੱਖ ਤੋਂ ਵੱਧ ਵਾਹਨਾਂ ਨੂੰ ਫਾਸਟੈਗ ਉਪਲੱਬਧ ਕਰਵਾਇਆ ਹੈ।