77 ਦਿਨ ਬਾਅਦ ਮਿਲੀ ਕੁਰਸੀ, 48 ਘੰਟੇ ‘ਚ ਗਈ, ਹੁਣ ਦਰਜ ਹੋ ਸਕਦੀ ਹੈ ਆਲੋਕ ਵਰਮਾ ‘ਤੇ FIR

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਜਾਂਚ ਏਜੰਸੀ ਸੀਬੀਆਈ ਇਕ ਵਾਰ ਫਿਰ ਸੁਰਖੀਆਂ......

Alok Verma

ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ ਸੀਬੀਆਈ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਤਾ ਵਿਚ ਵੀਰਵਾਰ ਨੂੰ ਹਾਈ ਪਾਵਰ ਸੈਲੇਕਸ਼ਨ ਕਮੇਟੀ ਨੇ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਨੂੰ ਕਈ ਆਰੋਪਾਂ ਦੇ ਕਾਰਨ ਅਹੁਦੇ ਤੋਂ ਹਟਾ ਦਿਤਾ। ਆਲੋਕ ਵਰਮਾ ਦੇ ਰਟਾਇਰ ਹੋਣ ਤੋਂ ਸਿਰਫ਼ 21 ਦਿਨ ਪਹਿਲਾਂ ਸੀਬੀਆਈ ਚੀਫ਼ ਦੇ ਅਹੁਦੇ ਤੋਂ ਹਟਾਇਆ ਹੈ। ਉਨ੍ਹਾਂ ਨੂੰ ਇੰਨੀ ਮਿਆਦ ਲਈ ਫਾਇਰ ਸਰਵੀਸੇਜ਼ ਐਂਡ ਹੋਮ ਗਾਰਡ ਦਾ ਡਾਇਰੈਕਟਰ ਬਣਾਇਆ ਗਿਆ ਹੈ। ਉਹ ਇਸ ਨਵੇਂ ਅਹੁਦੇ ਉਤੇ ਸਿਰਫ਼ 21 ਦਿਨ ਹੀ ਰਹਿਣਗੇ।

ਉਥੇ ਹੀ ਨਵੇਂ ਡਾਇਰੈਕਟਰ ਦੀ ਨਿਯੁਕਤੀ ਹੋਵੇ ਜਾਂ ਅਗਲਾ ਆਦੇਸ਼ ਆਉਣ ਤੱਕ CBI  ਦੇ ਅਪਰ ਨਿਰਦੇਸ਼ਕ ਐਮ.ਨਾਗੇਸ਼ਵਰ ਰਾਵ ਏਜੰਸੀ ਚੀਫ਼ ਦਾ ਕੰਮਕਾਰ ਦੇਖਣਗੇ। 77 ਦਿਨ ਛੁੱਟੀ ‘ਤੇ ਰਹਿਣ ਤੋਂ ਬਾਅਦ ਆਲੋਕ ਵਰਮਾ ਨੂੰ ਮੰਗਲਵਾਰ 8 ਜਨਵਰੀ ਨੂੰ ਸੁਪ੍ਰੀਮ ਕੋਰਟ ਨੇ ਬਹਾਲ ਕਰ ਦਿਤਾ ਸੀ। ਵਰਮਾ ਨੇ ਉਸੀ ਦਿਨ ਅਪਣੀ ਜ਼ਿੰਮੇਦਾਰੀ ਵੀ ਸੰਭਾਲ ਲਈ ਸੀ। ਪਰ ਸਿਰਫ਼ 36 ਘੰਟੇ ਬਾਅਦ ਹੀ ਪੀਐਮ ਮੋਦੀ ਦੀ ਅਗਵਾਈ ਵਾਲੀ ਸੈਲੇਕਸ਼ਨ ਕਮੇਟੀ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿਤਾ। ਵਰਮਾ ਨੂੰ ਕਮੇਟੀ ਨੇ ਫਾਇਰ ਸਰਵੀਸੇਜ਼ ਐਂਡ ਹੋਮ ਗਾਰਡ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ।

1979 ਬੈਚ ਦੇ ਆਈਪੀਐਸ ਅਧਿਕਾਰੀ ਆਲੋਕ ਵਰਮਾ ਫਾਇਰ ਸਰਵੀਸੇਜ਼ ਐਂਡ ਹੋਮ ਗਾਰਡ  ਦੇ ਅਹੁਦੇ ਤੋਂ 31 ਜਨਵਰੀ 2019 ਨੂੰ ਰਟਾਇਰ ਹੋ ਜਾਣਗੇ। ਆਲੋਕ ਵਰਮਾ ਉਤੇ ਰਿਸ਼ਵਤਖੋਰੀ ਤੋਂ ਲੈ ਕੇ ਪਸ਼ੂ ਤਸਕਰਾਂ ਦੀ ਮਦਦ ਕਰਨ ਦੇ ਇਲਜ਼ਾਮ ਹਨ। ਕੇਂਦਰੀ ਕਮਿਸ਼ਨ (CVC) ਇਨ੍ਹਾਂ ਆਰੋਪਾਂ ਦੀ ਜਾਂਚ ਕਰ ਰਹੀ ਸੀ।

ਇਸ ਨੂੰ ਅਧਾਰ ਬਣਾ ਕੇ ਪੀਐਮ ਮੋਦੀ ਦੀ ਪ੍ਰਧਾਨਤਾ ਵਿਚ ਹਾਈ ਪਾਵਰ ਕਮੇਟੀ ਨੇ 2:1 ਤੋਂ ਵਰਮਾ ਨੂੰ ਹਟਾਉਣ ਦਾ ਫੈਸਲਾ ਲਿਆ। ਸੂਤਰਾਂ ਦੀਆਂ ਮੰਨੀਏ ਤਾਂ ਇਨ੍ਹਾਂ ਆਰੋਪਾਂ ਦੇ ਕਾਰਨ ਆਲੋਕ ਵਰਮਾ ਉਤੇ ਐਫਆਈਆਰ ਵੀ ਦਰਜ ਕੀਤੀ ਜਾ ਸਕਦੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਆਲੋਕ ਵਰਮਾ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ।