ਵੱਡੀ ਉਪਲਬਧੀ : ਰੇਲਵੇ ਨੇ ਜਿੱਤੀ ਚੌਂਕੀਦਾਰ ਰਹਿਤ ਕ੍ਰਾਸਿੰਗਾਂ ਨੂੰ ਖਤਮ ਕਰਨ ਦੀ ਜੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਸਿਰਫ ਇਲਾਹਾਬਾਦ ਜ਼ੋਨ ਵਿਚ ਇਕ ਕ੍ਰਾਸਿੰਗ ਬਚੀ ਹੈ, ਉਥੇ ਵੀ ਇਹ ਕੰਮ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ ।

An unmanned level-crossing

ਨਵੀਂ ਦਿੱਲੀ : ਰੇਲਵੇ ਨੇ ਚੌਂਕੀਦਾਰ ਰਹਿਤ ਮਨੁੱਖੀ ਕ੍ਰਾਸਿੰਗ ਨੂੰ ਖਤਮ ਕਰਨ ਦੀ ਜੰਗ 'ਤੇ ਜਿੱਤ ਹਾਸਲ ਕਰ ਲਈ ਹੈ। ਹੁਣ ਸਿਰਫ ਇਕ ਹੀ ਅਜਿਹੀ ਕ੍ਰਾਸਿੰਗ ਬਚੀ ਹੈ, ਉਸ ਨੂੰ ਵੀ ਛੇਤੀ ਹੀ ਖਤਮ ਕਰ ਦਿਤਾ ਜਾਵੇਗਾ। ਇਸ ਉਪਲਬਧੀ ਨਾਲ ਰੇਲਵੇ ਕ੍ਰਾਸਿੰਗ 'ਤੇ ਹੋਣ ਵਾਲੇ ਹਾਦਸਿਆਂ ਵਿਚ ਭਾਰੀ ਕਮੀ ਦਰਜ ਕੀਤੀ ਗਈ ਹੈ। ਪੰਜ ਸਾਲ ਪਹਿਲਾਂ ਹਰ ਸਾਲ ਜਿੱਥੇ ਕ੍ਰਾਸਿੰਗ 'ਤੇ ਹੋਣ ਵਾਲੇ ਲਗਭਗ 50 ਹਾਦਸਿਆਂ ਵਿਚ 100 ਲੋਕ ਰੋਜ਼ਾਨਾ ਮਾਰੇ ਜਾਂਦੇ ਸਨ। ਉਥੇ ਹੀ ਚੌਂਕੀਦਾਰ ਰਹਿਤ ਕ੍ਰਾਸਿੰਗ ਦੇ ਖਤਮ ਹੋਣ ਤੋਂ ਬਾਅਦ ਪਿਛਲੇ ਸਾਲ ਦਸੰਬਰ ਤੱਕ ਸਿਰਫ ਤਿੰਨ ਹਾਦਸਿਆਂ ਵਿਚ ਇਕ ਵਿਅਕਤੀ ਦੀ ਮੌਤ ਹੋਈ ।

ਰੇਲਵੇ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਇਹ ਇਕ ਵੱਡੀ ਉਪਲਬਧੀ ਹੈ। ਪਿਛਲੇ ਸਾਲ ਅਸੀਂ 3,478 ਚੌਂਕੀਦਾਰਾਂ ਰਹਿਤ ਕ੍ਰਾਸਿੰਗਾਂ ਨੂੰ ਖਤਮ ਕੀਤਾ। 2010 ਤੱਕ ਸਲਾਨਾ 800-900 ਚੌਂਕੀਦਾਰ ਰਹਿਤ ਕ੍ਰਾਸਿੰਗ ਨੂੰ ਖਤਮ ਕੀਤਾ ਜਾ ਰਿਹਾ ਸੀ, ਪਰ 2015-16 ਵਿਚ ਅਸੀਂ 1253 ਕ੍ਰਾਸਿੰਗ ਨੂੰ ਖਤਮ ਕਰ ਕੇ ਇਸ ਕੰਮ ਦੀ ਗਤੀ ਨੂੰ ਵਧਾਉਣਾ ਸ਼ੁਰੂ ਕੀਤਾ। ਸਾਲ 2017 ਵਿਚ ਰੇਲਮੰਤਰੀ ਪੀਊਸ਼ ਗੋਇਲ ਦੇ ਨਿਰਦੇਸ਼ਾਂ 'ਤੇ ਇਸ ਮੁਹਿੰਮ ਨੂੰ ਤੇਜ ਕਰ ਦਿਤਾ ਗਿਆ ਸੀ। ਹੁਣ ਸਿਰਫ ਇਲਾਹਾਬਾਦ ਜ਼ੋਨ ਵਿਚ ਇਕ ਕ੍ਰਾਸਿੰਗ ਬਚੀ ਹੈ,

ਜਿਸ ਵਿਚ ਜ਼ਮੀਨ ਪ੍ਰਾਪਤੀ ਦੀਆਂ ਮੁਸ਼ਕਲਾਂ ਕਾਰਨ ਦੇਰੀ ਹੋ ਰਹੀ ਹੈ। ਹਾਲਾਂਕਿ ਉਥੇ ਵੀ ਇਹ ਕੰਮ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ। ਮਨੁੱਖੀ ਰਹਿਤ ਰੇਲਵੇ ਕ੍ਰਾਸਿੰਗਾਂ 'ਤੇ ਪਿਛਲੇ ਸਮਿਆਂ ਦੌਰਾਨ ਕਈ ਦਰਦਨਾਕ ਹਾਦਸੇ ਹੋਏ ਹਨ। ਸਾਲ 2014-15 ਵਿਚ 50 ਹਾਦਸਿਆਂ ਵਿਚ 130 ਲੋਕਾਂ ਦੀ ਮੌਤ ਹੋਈ ਸੀ। ਬਾਅਦ ਵਿਚ ਇਸ ਦਿਸ਼ਾ ਵੱਲ ਧਿਆਨ ਦਿਤੇ ਜਾਣ ਕਾਰਨ ਹਾਦਸਿਆਂ ਦੀ ਗਿਣਤੀ ਘੱਟ ਕੇ ਲਗਭਗ 29,20,10 ਅਤੇ ਮੌਤਾਂ ਦੀ ਗਿਣਤੀ 58,40 ਅਤੇ 26 ਰਹਿ ਗਈ। ਭਵਿੱਖ  ਵਿਚ ਇਸ ਦੇ ਬੇਹਤਰ ਨਤੀਜੇ ਮਿਲਣ ਦੀ ਆਸ ਹੈ।