ਦੁੱਧ ਕੱਢ ਕੇ ਪਸ਼ੂਆਂ ਨੂੰ ਛੱਡ ਦੇਣ ਵਾਲਿਆਂ ’ਤੇ ਹੋਵੇ ਸਖ਼ਤ ਕਾਰਵਾਈ: ਰੈਜ਼ੀਡੈਟਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਦੇ ਨਾਲ ਹੀ ਹਰੇਕ ਸ਼ੋਰੂਮ ਦੇ ਬਾਹਰ ਸਵੇਰੇ ਗੋਹੇ ਦੇ ਢੇਰ ਵੀ ਲੱਗੇ ਹੁੰਦੇ ਹਨ।

Those who release animals after removing milk residents

ਨਵੀਂ ਦਿੱਲੀ: ਸ਼ਹਿਰ ਵਿਚ ਦੁੱਧ ਦਾ ਕੰਮ ਕਰਨ ਵਾਲੇ ਪਸ਼ੂ ਮਾਲਕ ਦੁੱਧ ਕੱਢਣ ਤੋਂ ਬਾਅਦ ਪਸ਼ੂਆਂ ਨੂੰ ਸੜਕਾਂ ਤੇ ਹੀ ਛੱਡ ਰਹੇ ਹਨ। ਇਸ ਨਾਲ ਸੜਕਾਂ ਅਤੇ ਘਰਾਂ ਦੇ ਆਲੇ ਦੁਆਲੇ ਪਸ਼ੂਆਂ ਦਾ ਇਕੱਠ ਹੋਇਆ ਰਹਿੰਦਾ ਹੈ। ਇਹਨਾਂ ਪਸ਼ੂਆਂ ਨੂੰ ਸ਼ਹਿਰ ਵਿਚ ਚਾਰੇ ਲਈ ਕੁੱਝ ਨਹੀਂ ਮਿਲਦਾ ਤੇ ਇਹ ਦੁਕਾਨਾਂ ਅਤੇ ਘਰਾਂ ਅੱਗੇ ਰੱਖੇ ਗਮਲਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜਿਹੜੇ ਘਰਾਂ ਦੇ ਬਾਹਰ ਪਲਾਂਟਸ ਲੱਗੇ ਹੋਏ ਹਨ ਉਹ ਵੀ ਪਸ਼ੂਆਂ ਤੋਂ ਸੁਰੱਖਿਅਤ ਨਹੀਂ ਹਨ।

ਇਸ ਦੇ ਨਾਲ ਹੀ ਹਰੇਕ ਸ਼ੋਰੂਮ ਦੇ ਬਾਹਰ ਸਵੇਰੇ ਗੋਹੇ ਦੇ ਢੇਰ ਵੀ ਲੱਗੇ ਹੁੰਦੇ ਹਨ। ਐਮਸੀ ਨੂੰ ਅਜਿਹੇ ਪਸ਼ੂ ਮਾਲਕਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਸ਼ਹਿਰ ਵਿਚ ਪਸ਼ੂਆਂ ਦੀ ਗਿਣਤੀ ਦਿਨ-ਪ੍ਰਤੀਦਿਨ ਵਧਦੀ ਜਾ ਰਹੀ ਹੈ ਜਿਸ ਦੇ ਚਲਦੇ ਇੱਥੇ ਦੁਰਘਟਨਾਵਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਲੋਕ ਪਸ਼ੂਆਂ ਨੂੰ ਸੜਕਾਂ ਤੇ ਖੁੱਲ੍ਹਾ ਹੀ ਛੱਡ ਦਿੰਦੇ ਹਨ। ਇਸ ਨਾਲ ਟਰੈਫਿਕ ਵੀ ਪ੍ਰਭਾਵਿਤ ਹੁੰਦਾ ਹੈ।

ਰੋਹਿਤ ਕੁਮਾਰ ਮੁਤਾਬਕ ਹਰ ਮਾਰਕਿਟ ਵਿਚ ਪਸ਼ੂ ਭਟਕਦੇ ਰਹਿੰਦੇ ਹਨ ਜਿਸ ਨਾਲ ਦੁਰਘਟਨਾਵਾਂ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਸੜਕਾਂ ’ਤੇ ਜਾਮ ਲੱਗਿਆ ਰਹਿੰਦਾ ਹੈ। ਇਹਨਾਂ ਪਸ਼ੂਆਂ ਤੋਂ ਲੋਕ ਬਹੁਤ ਪਰੇਸ਼ਾਨ ਹਨ। ਉਹਨਾਂ ਲੋਕਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਹਨਾਂ ਨੂੰ ਖੁੱਲ੍ਹਾ ਹੀ ਛੱਡ ਦਿੰਦੇ ਹਨ। ਅਜਿਹੀ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ। 

ਪੰਜਾਬ ਵਿੱਚ ਅੱਜ ਕੱਲ੍ਹ ਆਵਾਰਾ ਪਸ਼ੂਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਇਹਨਾਂ ਦੇ ਨਿੱਤ ਦਿਨ ਬੇਲਗਾਮ ਹੋਣ ਕਾਰਨ ਕੌਮੀ ਮਾਰਗਾਂ, ਸੰਪਰਕ  ਸੜਕਾਂ ਉਪਰ ਹਾਦਸੇ ਵਾਪਰ ਰਹੇ ਹਨ। ਜਿਹਨਾਂ ਵਿੱਚ ਕੀਮਤੀ ਜਾਨਾਂ ਜਾ ਰਹੀਆਂ ਹਨ। ਕਈ ਵਾਰ ਇਕੋ ਪਰਿਵਾਰ ਇਕੋ ਵਾਹਨ ਵਿੱਚ ਬੈਠੇ ਹੋਣ ਕਾਰਨ ਪੂਰਾ ਟੱਬਰ ਮੌਤ ਦੇ ਘਾਟ ਉਤਰ ਜਾਂਦਾ ਹੈ।

ਇਹਨਾਂ ਹਾਦਸਿਆਂ ਤੋਂ ਇਲਾਵਾ ਆਵਾਰਾ ਪਸ਼ੂ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਦੇ ਹਨ। ਪਿੰਡਾਂ ਵਿੱਚ ਇਹਨਾਂ ਕਾਰਨ ਝਗੜੇ ਹੋ ਰਹੇ ਹਨ। ਇਕ ਪਿੰਡ ਵਾਲੇ ਆਵਾਰਾ ਪਸ਼ੂ ਦੂਜੇ ਪਿੰਡ ਵਿੱਚ ਛੱਡ ਜਾਂਦੇ ਹਨ ਜਿਸ ਕਾਰਨ ਕਿਸਾਨਾਂ ਦੇ ਲੜਾਈ ਝਗੜੇ ਇਸ ਕਦਰ ਵਧ ਜਾਂਦੇ ਕਿ ਨੌਬਤ ਥਾਣਿਆਂ ਤਕ ਪਹੁੰਚ ਜਾਂਦੀ ਹੈ। ਜਦੋਂ ਇਹ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਦਾ ਉਜਾੜਾ ਕਰਦੇ ਤਾਂ ਉਹ ਵਿਚਾਰੇ ਆਪਣੀ ਕਿਸ ਕੋਲ ਫਰਿਆਦ ਲੈ ਕੇ ਜਾਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।