ਨੇਪਾਲ ਦੇ ਮੰਦਰ ਦੀ ਦੁਨੀਆਂ 'ਚ ਹੋ ਰਹੀ ਹੈ ਚਰਚਾ, 48 ਘੰਟਿਆਂ 'ਚ ਦਿਤੀ 30000 ਪਸ਼ੂਆਂ ਦੀ ਬਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਨਵਰਾਂ ਦੀ ਬਲੀ ਵਿਰੁੱਧ ਪਸ਼ੂ ਅਧਿਕਾਰ ਕਾਰਕੁੰਨ ਚੁੱਕਦੇ ਰਹੇ ਹਨ ਆਵਾਜ

File Photo

ਕਾਠਮੰਡੂ : ਭਾਰਤ 'ਚ ਪਸ਼ੂ ਹੱਤਿਆ ਨੂੰ ਲੈ ਕੇ ਸਮਾਜ 'ਚ ਲਗਾਤਾਰ ਸਮੇਂ-ਸਮੇਂ 'ਤੇ ਸਵਾਲ ਕੀਤੇ ਜਾਂਦੇ ਰਹੇ ਹਨ ਅਤੇ ਮੰਗ ਕੀਤੀ ਜਾਂਦੀ ਰਹੀ ਹੈ ਕਿ ਪਸ਼ੂਆਂ ਦੀ ਹੱਤਿਆ 'ਤੇ ਪਾਬੰਦੀ ਲੱਗੇ। ਪਰ ਇਸ ਸੱਭ ਵਿਚਕਾਰ ਪਰੰਪਰਾ ਅਤੇ ਧਰਮ ਦੇ ਨਾਂ 'ਤੇ ਹਰ ਵਰਗ ਅਤੇ ਭਾਈਚਾਰੇ ਦੇ ਲੋਕ ਪਸ਼ੂਆਂ ਦੀ ਬਲੀ ਦਿੰਦੇ ਹਨ। ਅਜਿਹਾ ਹੀ ਮਾਮਲਾ ਗੁਆਂਢੀ ਦੇਸ਼ ਨੇਪਾਲ 'ਚ ਵੀ ਵੇਖਣ ਨੂੰ ਮਿਲਦਾ ਹੈ।

ਨੇਪਾਲ ਦਾ ਗੜੀਮਾਈ ਮੰਦਰ 5 ਸਾਲ 'ਚ ਇੱਕ ਵਾਰ ਲੱਗਣ ਵਾਲੇ ਮੇਲੇ ਅਤੇ ਪਸ਼ੂਆਂ ਦੀ ਬਲੀ ਦੇਣ ਨਾਲ ਸਬੰਧਤ ਪੂਜਾ-ਪਾਠ ਲਈ ਤਿਆਰ ਹੁੰਦਾ ਹੈ। ਇਸ ਮੇਲੇ 'ਚ ਦੋ ਦਿਨ ਤਕ ਮੰਦਰ 'ਚ ਸਥਾਪਤ ਬੂਚੜਖਾਨੇ 'ਚ ਮੱਝਾਂ ਸਮੇਤ 30 ਹਜਾਰ ਤੋਂ ਵੱਧ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਹੈ।

ਜਾਨਵਰਾਂ ਦੀ ਬਲੀ ਵਿਰੁੱਧ ਪਸ਼ੂ ਅਧਿਕਾਰ ਕਾਰਕੁੰਨ ਆਵਾਜ ਚੁੱਕਦੇ ਰਹੇ ਹਨ। ਇਸ ਦੇ ਨਾਲ ਹੀ ਉੱਚ ਅਦਾਲਤ ਨੇ ਵੀ ਇਸ ਸਬੰਧ 'ਚ ਨਿਰਦੇਸ਼ ਜਾਰੀ ਕੀਤੇ ਹਨ ਪਰ ਆਸਥਾ ਦੇ ਅੱਗੇ ਇਨ੍ਹਾਂ ਸਾਰਿਆਂ ਦੀ ਅਣਦੇਖੀ ਕੀਤੀ ਜਾਂਦੀ ਹੈ। ਅਗਸਤ 2016 'ਚ ਨੇਪਾਲ ਦੀ ਸੁਪਰੀਮ ਕੋਰਟ ਨੇ ਸਰਾਕਰ ਨੂੰ ਗੜੀਮਾਈ ਮੰਦਰ ਮੇਲੇ 'ਚ ਪਸ਼ੂ ਬਲੀ ਰੋਕਣ ਦਾ ਨਿਰਦੇਸ਼ ਦਿੱਤਾ ਸੀ।

ਇਸ ਦੇ ਜਵਾਬ 'ਚ ਮੰਦਰ ਕਮੇਟੀ ਨੇ ਕਿਹਾ ਸੀ ਕਿ ਉਹ ਅਦਾਲਤ ਦੇ ਆਦੇਸ਼ ਦੀ ਪਾਲਣਾ ਕਰੇਗੀ ਅਤੇ ਉਨ੍ਹਾਂ ਨੇ ਇਸ ਸਾਲ ਕਬੂਤਰਾਂ ਨੂੰ ਨਾ ਮਾਰਨ ਦਾ ਫੈਸਲਾ ਕੀਤਾ ਹੈ।