ਦਿੱਲੀ ਐਨਸੀਆਰ 'ਚ ਠੰਡ ਫਿਰ ਦੇਵੇਗੀ ਦਸਤਕ, 17 ਟਰੇਨਾਂ 'ਤੇ ਪਿਆ ਕੋਹਰੇ ਦਾ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਦੋ ਦਿਨਾਂ ਤੋਂ ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿਚ ਠੰਡ ਤੋਂ ਥੋੜੀ ਰਾਹਤ ਜ਼ਰੂਰ ਮਿਲੀ ਹੈ ਪਰ ਆਉਣ ਵਾਲੇ ਦਿਨਾਂ ਵਿਚ ਠੰਡ ਇਕ ਵਾਰ ਫਿਰ ਤੋਂ ਦਸਤਕ  ਦੇ ਸਕਦੀ ...

Delhi NCR Weather

ਨਵੀਂ ਦਿੱਲੀ : ਪਿਛਲੇ ਦੋ ਦਿਨਾਂ ਤੋਂ ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿਚ ਠੰਡ ਤੋਂ ਥੋੜੀ ਰਾਹਤ ਜ਼ਰੂਰ ਮਿਲੀ ਹੈ ਪਰ ਆਉਣ ਵਾਲੇ ਦਿਨਾਂ ਵਿਚ ਠੰਡ ਇਕ ਵਾਰ ਫਿਰ ਤੋਂ ਦਸਤਕ  ਦੇ ਸਕਦੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ ਦੋ ਦਿਨਾਂ ਵਿਚ ਠੰਡ ਵੱਧ ਸਕਦੀ ਹੈ। ਸਕੂਨ ਦੇਣ ਵਾਲੀ ਗੱਲ ਇਹ ਹੈ ਕਿ ਦਿਨ ਵਿਚ ਧੁੱਪ ਨਿਕਲੇਗੀ ਪਰ ਅਸਮਾਨ ਵਿਚ ਹਲਕੇ ਬਾਦਲ ਰਹਿਣ ਦੀ ਵੀ ਸੰਭਾਵਨਾ ਹੈ। ਮੌਸਮ ਦਾ ਅਸਰ ਟਰੇਨਾਂ ਦੀ ਆਵਾਜਾਹੀ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਈ ਟਰੇਨਾਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ।

ਅਗਲੇ 24 ਘੰਟਿਆਂ ਵਿਚ ਦੇਸ਼ ਦੇ 5 ਰਾਜਾਂ ਅਰੁਣਾਚਲ ਪ੍ਰਦੇਸ਼, ਉੱਤਰੀ ਬੰਗਾਲ ਅਸਮ, ਬਿਹਾਰ, ਮੇਘਾਲਿਆ ਵਿਚ ਮੀਂਹ ਦੇ ਨਾਲ ਗੜੇ ਡਿੱਗਣ ਦੀ ਸੰਭਾਵਨਾ ਹੈ। ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਨਾਲ ਠੰਡ ਵੱਧ ਸਕਦੀ ਹੈ। ਮੌਸਮ ਵਿਭਾਗ ਦੇ ਅਨੁਸਾਰ 11 ਅਤੇ 13 ਫਰਵਰੀ ਨੂੰ ਹਿਮਾਚਲ ਦੇ ਕੁੱਝ ਸਥਾਨਾਂ 'ਤੇ ਮੀਂਹ ਅਤੇ ਬਰਫਬਾਰੀ ਹੋਵੇਗੀ।

ਉਥੇ ਹੀ ਦਿੱਲੀ ਐਨਸੀਆਰ ਵਿਚ ਜਿੱਥੇ ਬਸੰਤ ਪੰਚਮੀ ਦੇ ਮੌਕੇ 'ਤੇ ਐਤਵਾਰ ਸਵੇਰੇ ਹੱਲਕੀ ਠੰਡ ਦੇ ਨਾਲ ਧੁੱਪ ਨਿਕਲੀ, ਜਿਸ ਦੇ ਨਾਲ ਲੋਕਾਂ ਨੂੰ ਰਾਹਤ ਮਿਲੀ। ਇਸ ਵਾਰ ਸਰਦੀ ਦੇ ਮੌਸਮ ਵਿਚ ਬੇਹੱਦ ਘੱਟ ਕੋਹਰਾ, ਵਾਰ ਵਾਰ ਮੀਂਹ ਅਤੇ ਮੈਦਾਨੀ ਇਲਾਕਿਆਂ ਵਿਚ ਬੇਮੌਸਮੀ ਗੜ੍ਹੇਮਾਰੀ ਦੇ ਕਾਰਨ ਕਸ਼ਮੀਰ ਵਰਗੀ ਬਰਫ ਦਿਸਣ ਨਾਲ ਮੌਸਮ ਦੇ ਤੇਜੀ ਨਾਲ ਬਦਲਦੇ ਮਿਜਾਜ ਦਾ ਅਹਿਸਾਸ ਹੁੰਦਾ ਹੈ।

ਮੌਸਮ ਵਿਗਿਆਨੀ ਹਾਲਾਂਕਿ ਜਲਵਾਯੂ ਤਬਦੀਲੀ ਜਾਂ ਗਲੋਬਲ ਵਾਰਮਿੰਗ ਨੂੰ ਫਿਲਹਾਲ ਇਸ ਦੀ ਵਜ੍ਹਾ ਨਹੀਂ ਮੰਨਦੇ ਪਰ ਮੌਸਮ ਦੇ ਇਸ ਉਤਾਰ ਚੜਾਅ ਦੇ ਬੇਮੌਸਮੀ ਹੋਣ ਤੋਂ ਉਹ ਮਨ੍ਹਾ ਵੀ ਨਹੀਂ ਕਰ ਰਹੇ। ਤੁਹਾਨੂੰ ਦੱਸ ਦਈਏ ਕਿ ਕਸ਼ਮੀਰ ਵਿਚ ਹੋ ਰਹੀ ਜਬਰਦਸਤ ਬਰਫਬਾਰੀ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਭੂਸਖਲਨ ਦੀ ਵਜ੍ਹਾ ਨਾਲ ਕਈ ਰਸਤੇ ਬੰਦ ਹਨ। ਲਗਾਤਾਰ ਹੋ ਰਹੀ ਬਾਰਿਸ਼ ਅਤੇ ਬਰਫਬਾਰੀ ਨਾਲ ਲੋਕਾਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਕਈ ਇਲਾਕਿਆਂ 'ਚ ਬਿਜਲੀ ਗੁੱਲ ਹੈ।