ਜਿੱਤਣ ਤੋਂ ਬਾਅਦ ਕੇਜਰੀਵਾਲ ਨੇ ਪਤਨੀ ਦਾ ਮਨਾਇਆ ਜਨਮ ਦਿਨ
ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਦਿੱਲੀ ਵਿਚ ਤੀਜੀ ਵਾਰ ਸੱਤਾ ਵਿਚ ਵਾਪਸੀ...
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 8 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਇਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਦਿੱਲੀ ਦਾ ਦੰਗਲ ਜਿੱਤ ਲਿਆ ਹੈ।
ਅਰਵਿੰਦ ਕੇਜਰੀਵਾਲ ਨੇ ਲਗਾਤਾਰ ਤੀਜੀ ਵਾਰ ਇਤਿਹਾਸ ਰਚਿਆ ਹੈ। ਇਹਨਾਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਕਾਂਗਰਸ ਇਕ ਵਾਰ ਫਿਰ ਤੋਂ ਦਿੱਲੀ ਚੋਣਾਂ ਵਿਚ ਖਾਤਾ ਖੋਲ੍ਹਣ ‘ਚ ਅਸਫਲ ਰਹੀ ਹੈ।
ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਦੀ ਝੋਲੀ ਖਾਲੀ ਹੀ ਰਹੀ। ਆਪ ਕਰੀਬ 50 ਅਤੇ ਭਾਜਪਾ ਕਰੀਬ 20 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਇਸ ਜਿੱਤ ਨਾਲ ਆਪ ਵਰਕਰ ਕਾਫੀ ਉਤਸ਼ਾਹਿਤ ਹਨ। ਪਾਰਟੀ ਦੇ ਦਫਤਰ ਵਿਚ ਜਸ਼ਨ ਦਾ ਮਾਹੌਲ ਹੈ।
ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਦਿੱਲੀ ਵਿਚ ਤੀਜੀ ਵਾਰ ਸੱਤਾ ਵਿਚ ਵਾਪਸੀ ਦੀ ਤਸਵੀਰ ਸਾਫ਼ ਹੋ ਜਾਣ ਤੋਂ ਬਾਅਦ ਪਾਰਟੀ ਮੁੱਖ ਦਫ਼ਤਰ ਤੋਂ ਬਾਹਰ ਜਸ਼ਨ ਮਨਾਇਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਵਾਰ ਦੇ ਨਾਲ ਪਤਨੀ ਸੁਨੀਤਾ ਕੇਜਰੀਵਾਲ ਦਾ ਜਨਮ ਦਿਨ ਮਨਾਇਆ ਹੈ।
ਦੇਸ਼ ਦੀ ਰਾਜਧਾਨੀ ਵਿਚ ਅੱਜ ਫ਼ਰਵਰੀ ਨੂੰ ਵਿਧਾਨ ਸਭਾ ਚੋਣਾਂ ਦੇ ਲਈ ਹੋਈ ਵੋਟਿੰਗ ਦੀ ਜਦੋਂ ਗਿਣਤੀ ਚਲ ਰਹੀ ਸੀ, ਤਾਂ ਸੁਨੀਤਾ, ਪਿਤਾ ਅਤੇ ਦੋਨਾਂ ਬੱਚਿਆਂ ਸਮੇਤ ਕੇਜਰੀਵਾਲ ਦਾ ਪਰਵਾਰ ਪਾਰਟੀ ਮੁੱਖ ਦਫ਼ਤਰ ਵਿਚ ਮੌਜੂਦ ਸੀ। ਸੁਨੀਤਾ ਕੇਜਰੀਵਾਲ ਨੇ ਇਸ ਮੌਕੇ ਇਕ ਵੀ ਕੱਟਿਆ।