ਕੇਜਰੀਵਾਲ ਅਤੇ Valentine's Day ਦਾ ਹੈ ਖ਼ਾਸ ਸਬੰਧ, ਜਿੱਤਣ ਤੋਂ ਬਾਅਦ 14 ਨੂੰ ਚੁੱਕ ਸਕਦੇ ਨੇ ਸਹੁੰ!
ਕਿਹਾ ਜਾ ਰਿਹਾ ਹੈ ਕਿ ਜੇ ਕੇਜਰੀਵਾਲ ਜਿੱਤਦੇ ਹਨ ਤਾਂ...
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਦੇ ਸ਼ੁਰੂਆਤੀ ਰੁਝਾਨਾਂ ਦੇ ਅਨੁਸਾਰ ਆਮ ਆਦਮੀ ਪਾਰਟੀ ਇਕ ਵਾਰ ਫਿਰ ਵੱਡੀ ਜਿੱਤ ਵੱਲ ਵਧ ਰਹੀ ਹੈ। ਪ੍ਰਾਪਤ ਰੁਝਾਨਾਂ ਅਨੁਸਾਰ ਆਪ 52 ਅਤੇ ਭਾਜਪਾ 18 ਸੀਟਾਂ ਨਾਲ ਅੱਗੇ ਹੈ ਜਦਕਿ ਕਾਂਗਰਸ ਦੀ ਝੋਲੀ ਅਜੇ ਵੀ ਖਾਲੀ ਹੈ। ਦੁਪਹਿਰ ਹੁੰਦੇ ਹੁੰਦੇ ਤੈਅ ਹੋ ਜਾਵੇਗਾ ਕਿ ਅਰਵਿੰਦ ਕੇਜਰੀਵਾਲ ਕੀ ਤੀਜੀ ਵਾਰ ਸਰਕਾਰ ਬਣਾਉਣਗੇ ਜਾਂ ਫਿਰ ਰਾਸ਼ਟਰਵਾਦ ਦੇ ਮੁੱਦੇ ਤੇ ਭਾਜਪਾ ਸੱਤਾ ਸੰਭਾਲੇਗੀ।
ਕਿਹਾ ਜਾ ਰਿਹਾ ਹੈ ਕਿ ਜੇ ਕੇਜਰੀਵਾਲ ਜਿੱਤਦੇ ਹਨ ਤਾਂ ਉਹ 14 ਫਰਵਰੀ ਨੂੰ ਸੀਐਮ ਦੀ ਸਹੁੰ ਚੁੱਕ ਸਕਦੇ ਹਨ। ਆਓ ਜਾਣਦੇ ਹਾਂ ਕਿ ਆਖਿਰ 14 ਫਰਵਰੀ ਨੂੰ ਵੈਲੇਨਾਟਾਈਨ ਡੇ ਨਾਲ ਅਰਵਿੰਦ ਕੇਜਰੀਵਾਲ ਦਾ ਕੀ ਰਿਸ਼ਤਾ ਹੈ ਅਤੇ ਉਹਨਾਂ ਨੇ ਇਸ ਦਿਨ ਨੂੰ ਹੀ ਕਿਉਂ ਸਹੁੰ ਚੁੱਕਣ ਲਈ ਚੁਣਿਆ ਹੈ। 2013 ਵਿਚ ਦਿੱਲੀ ਵਿਚ 4 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਹੋਈਆਂ ਅਤੇ 8 ਦਸੰਬਰ ਨੂੰ ਨਤੀਜੇ ਐਲਾਨ ਹੋਣ ਦੇ ਨਾਲ ਹੀ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੀ ਸੀ।
ਇਹਨਾਂ ਚੋਣਾਂ ਵਿਚ ਆਮ ਆਦਮੀ ਪਾਰਟੀ 28, ਕਾਂਗਰਸ 8 ਅਤੇ ਭਾਜਪਾ ਨੂੰ 31 ਸੀਟਾਂ ਮਿਲੀਆਂ ਸਨ। ਜਿਸ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗਠਜੋੜ ਨਾਲ ਸਰਕਾਰ ਬਣਾਉਣ ਦਾ ਫ਼ੈਸਲਾ ਲਿਆ ਸੀ। ਹਾਲਾਂਕਿ ਕਾਂਗਰਸ ਅਤੇ ਆਪ ਵਿਚਕਾਰ ਰਿਸ਼ਤੇ ਖਰਾਬ ਹੋ ਗਏ ਇਹ ਸਰਕਾਰ ਸਿਰਫ 49 ਦਿਨਾਂ ਵਿਚ ਹੀ ਡਿਗ ਗਈ ਸੀ। ਕੇਜਰੀਵਾਲ ਨੇ ਇਸ ਤੋਂ ਬਾਅਦ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਸੀ ਅਤੇ ਉਹਨਾਂ ਨੇ ਇਸ ਦੇ ਲਈ 14 ਫਰਵਰੀ 2014 ਦਾ ਦਿਨ ਹੀ ਚੁਣਿਆ ਸੀ।
12 ਜਨਵਰੀ 2015 ਨੂੰ ਦਿੱਲੀ ਵਿਚ ਚੋਣਾਂ ਦਾ ਐਲਾਨ ਕੀਤਾ ਗਿਆ ਜਿਸ ਵਿਚ ਆਪ ਪਾਰਟੀ ਨੇ ਸਾਰੇ ਚੋਣ ਮਾਹਰਾਂ ਨੂੰ ਗਲਤ ਸਾਬਿਤ ਕਰਦੇ ਹੋਏ ਅਤੇ ਨਵੇਂ ਰਿਕਾਰਡ ਬਣਾ ਦਿੱਤੇ। ਆਪ ਨੇ 67 ਸੀਟਾਂ ਤੇ ਜਿੱਤ ਹਾਸਲ ਕੀਤੀ ਅਤੇ ਭਾਜਪਾ ਨੂੰ ਸਿਰਫ 3 ਸੀਟਾਂ ਤੇ ਰੋਕ ਦਿੱਤਾ। ਪਹਿਲੀ ਵਾਰ ਅਜਿਹਾ ਹੋਇਆ ਸੀ ਕਿ ਕਾਂਗਰਸ ਨੂੰ ਕੋਈ ਸੀਟ ਨਹੀਂ ਮਿਲੀ। 67 ਸੀਟਾਂ ਤੇ ਜਿੱਤ ਹਾਸਲ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ 14 ਫਰਵਰੀ ਨੂੰ ਦੂਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ ਸੀ।
ਮੁੱਖ ਮੰਤਰੀ ਬਣਨ ਤੋਂ ਲਗਭਗ 3 ਸਾਲ ਬਾਅਦ, ਅਰਵਿੰਦ ਕੇਜਰੀਵਾਲ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਜਿਸ ਲਈ ਉਹ ਸਿਰਫ 14 ਫਰਵਰੀ ਨੂੰ ਚੁਣੇ ਗਏ ਸਨ।
ਇਸ ਪ੍ਰੋਗਰਾਮ ਵਿਚ ਡੀਯੂ ਦੀ ਵਿਦਿਆਰਥੀ ਕ੍ਰਿਤਿਕਾ ਨੇ ਵੈਲਨਟਾਈਨ ਡੇਅ ਦੀ ਕਾਮਨਾ ਕਰਦਿਆਂ ਕੇਜਰੀਵਾਲ ਨੂੰ ਪੁੱਛਿਆ ਸੀ ਕਿ ਜਦੋਂ ਇਕ ਵਰਗ ਦੇਸ਼ ਵਿਚ ਨਫ਼ਰਤ ਫੈਲਾ ਰਿਹਾ ਹੈ, ਅਜਿਹੇ ਵਿਚ ਤੁਹਾਡੇ ਕੋਲ ਇਸ ਦਿਨ ਨੌਜਵਾਨਾਂ ਨੂੰ ਕੋਈ ਸੁਨੇਹਾ ਦੇਣ ਲਈ ਹੈ? ਕੇਜਰੀਵਾਲ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਨਫ਼ਰਤ ਨਫ਼ਰਤ ਦਾ ਉੱਤਰ ਨਹੀਂ ਹੈ। ਨਫ਼ਰਤ ਦਾ ਜਵਾਬ ਪਿਆਰ ਨਾਲ ਹੀ ਦਿੱਤਾ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।