ਜਿੱਤ ਤੋਂ ਬਾਅਦ ਕੇਜਰੀਵਾਲ ਨੇ ਲਾਈਵ ਹੋ ਕੇ ਕਿਹਾ ਦਿੱਲੀ ਵਾਸੀਓ I LOVE You 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿੱਤ ਦਾ ਸਿਹਰਾ ਇਕ ਵਾਰ ਫਿਰ ਕੇਜਰੀਵਾਲ ਦੇ ਸਿਰ ਸੱਜ ਚੁੱਕਾ ਹੈ

File Photo

ਨਵੀਂ ਦਿੱਲੀ- ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ ਅਤੇ ਜਿੱਤ ਦਾ ਸਿਹਰਾ ਇਕ ਵਾਰ ਫਿਰ ਕੇਜਰੀਵਾਲ ਦੇ ਸਿਰ ਸੱਜ ਚੁੱਕਾ ਹੈ ਇਸ ਜਿੱਤ ਤੋਂ ਬਾਅਦ ਕੇਜਰੀਵਾਲ ਨੇ ਲਾਈਵ ਹੋ ਕੇ ਲੋਕਾਂ ਦਾ ਧੰਨਵਾਦ ਕੀਤਾ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਲਿਓ ਇਹ ਮੇਰੀ ਜਿੱਤ ਨਹੀਂ ਹੈ ਤੁਹਾਡੀ ਜਿੱਤ ਹੈ ਕਿ ਤੁਸੀਂ ਤੀਜੀ ਵਾਰ ਆਪਣੇ ਬੇਟੇ ਤੇ ਭਰੋਸਾ ਕੀਤਾ।

ਕੇਜਰੀਵਾਲ ਨੇ ਕਿਹਾ ਕਿ ਇਹ ਹਰ ਇਕ ਉਸ ਪਰਿਵਾਰ ਦੀ ਜਿੱਤ ਹੈ ਜੋ ਆਪਣੇ ਪਰਿਵਾਰ ਦਾ ਦਿੱਲੀ ਦੇ ਹਸਪਤਾਲਾ ਵਿਚ ਵਧੀਆ ਇਲਾਜ ਹੋਣ ਲੱਗਾ ਹੈ ਅਤੇ ਉਹਨਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲਣ ਲੱਗੀ ਹੈ। ਉਹਨਾਂ ਕਿਹਾ ਕਿ ਇਹ ਉਹਨਾਂ ਲੋਕਾਂ ਦੀ ਜਿੱਤ ਹੈ ਜਿਹਨਾਂ ਦੇ ਘਰਾਂ ਵਿਚ 24 ਘੰਟੇ ਬਿਜਲੀ ਆ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਤੁਸੀਂ ਦੇਸ਼ ਵਿਚ ਇਕ ਨਵੀਂ ਰਾਜਨੀਤੀ ਨੂੰ ਜਨਮ ਦਿੱਤਾ ਹੈ।

ਜਿਸ ਦਾ ਨਾਮ ਹੈ ਕਮ ਦੀ ਰਾਜਨੀਤੀ। ਉਹਨਆੰ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਸੰਦੇਸ਼ ਦੇ ਦਿੱਤਾ ਹੈ ਵੋਟ ਉਸ ਨੂੰ ਹੀ ਦੇਵਾਂਗੇ ਜੋ ਸਕੂਲ ਬਣਵਾਏਗਾ, ਮੁਹੱਲਾ ਕਲੀਨਿਕ ਬਣਵਾਏਗਾ ਅਤੇ 24 ਘੰਟੇ ਬਿਜਲੀ ਦੇਵੇਗਾ ਜੋ ਘਰ ਘਰ ਵਿਚ ਪਾਣੀ ਦੇਵੇਗਾ। ਉਹਨਾਂ ਕਿਹਾ ਕਿ ਇਹ ਹੀ ਨਵੀਂ ਰਾਜਨੀਤੀ ਹੈ ਅਤੇ ਇਹ ਹੀ ਸ਼ੁੱਭ ਸੰਦੇਸ਼ ਹੈ।

ਉਹਨਾਂ ਕਿਹਾ ਕਿ ਇਹੀ ਰਾਜਨੀਤੀ ਸਾਡੇ ਦੇਸ਼ ਨੂੰ 21ਵੀਂ ਸਦੀ ਵਿਚ ਲੈ ਕੇ ਜਾ ਸਕਦੀ ਹੈ ਅਤੇ ਇਹ ਜਿੱਤ ਸਾਡੀ ਜਿੱਤ ਨਹੀਂ ਭਾਰਤ ਮਾਤਾ ਦੀ ਜਿੱਤ ਹੈ। ਉਹਨਾਂ ਕਿਹਾ ਕਿ ਅੱਜ ਮੰਗਲਵਾਰ ਹੈ ਹਨੂੰਮਾਨ ਜੀ ਦਾ ਦਿਨ ਹੈ ਅਤੇ ਉਹਨਾਂ ਨੇ ਦਿੱਲੀ ਤੇ ਆਪਣੀ ਕਿਰਪਾ ਬਰਸਾਈ ਹੈ। ਉਹਨਾਂ ਨੇ ਹਨੂਮਾਨ ਜੀ ਦਾ ਵੀ ਧੰਨਵਾਦ ਕੀਤਾ ਹੈ ਅੇ ਉਹਨਾਂ ਨੇ ਕਾਮਨਾ ਕੀਤੀ ਕਿ ਉਹ ਅਗਲੇ 5 ਸਾਲਾਂ ਵਿਚ ਵੀ ਆਪਣੀ ਕਿਰਪਾ ਬਣਾਈ ਰੱਖਣ ਕਿ ਅਸੀਂ ਦਿੱਲੀ ਦੇ 2ਕਰੋੜ ਲੋਕ ਮਿਲ ਕੇ ਦਿੱਲੀ ਨੂੰ ਵਧੀਆ ਬਣਾ ਸਕੀਏ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਰਾਤ ਦਿਨ ਜਾਗ ਕੇ ਮਿਹਨਤ ਕੀਤੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ।