ਦਿੱਲੀ ਚੋਣ ਨਤੀਜੇ: 'ਆਪ' ਉਮੀਦਵਾਰ ਮਨੀਸ਼ ਸਿਸੋਦੀਆ 2182 ਵੋਟਾਂ ਨਾਲ ਪਿੱਛੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਤੱਕ ਦੇ ਰੁਝਾਨਾਂ ਮੁਤਾਬਕ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ...

Delhi Election result manish sisodia is behind bjp candidate negi

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 8 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਇਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਦਿੱਲੀ ਦਾ ਦੰਗਲ ਜਿੱਤ ਲਿਆ ਹੈ। ਅਰਵਿੰਦ ਕੇਜਰੀਵਾਲ ਨੇ ਲਗਾਤਾਰ ਤੀਜੀ ਵਾਰ ਇਤਿਹਾਸ ਰਚਿਆ ਹੈ। ਹਾਲਾਂਕਿ ਕਾਂਗਰਸ ਇਕ ਵਾਰ ਫਿਰ ਤੋਂ ਦਿੱਲੀ ਚੋਣਾਂ ਵਿਚ ਖਾਤਾ ਖੋਲ੍ਹਣ ‘ਚ ਅਸਫਲ ਰਹੀ ਹੈ।

ਸੂਤਰਾਂ ਮੁਤਾਬਕ ਚੋਣ ਨਤੀਜਿਆਂ ਤੋਂ ਬਾਅਦ ਕੇਜਰੀਵਾਲ ਪੰਜਾਬ ਵਿਚ ਵੀ ਮੱਲਾਂ ਮਾਰਨ ਦੀ ਤਿਆਰੀ ਵਿਚ ਹਨ। ਸਪੱਸ਼ਟ ਸ਼ਬਦਾਂ ਵਿਚ ਕਹੀਏ ਤਾਂ ਕੇਜਰੀਵਾਲ ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲੱਗਣ ਦੀ ਅਪੀਲ ਕਰ ਸਕਦੇ ਸਨ ਅਤੇ ਨਾਲ ਹੀ 2017 ਵਿਚ ਮੁੱਖ ਮੰਤਰੀ ਦਾ ਉਮੀਦਵਾਰ ਨਾ ਦੇਣ ਲਈ ਪੰਜਾਬੀਆਂ ਤੋਂ ਮੁਆਫ਼ੀ ਮੰਗ ਸਕਦੇ ਹਨ।

ਹੁਣ ਤੱਕ ਦੇ ਰੁਝਾਨਾਂ ਮੁਤਾਬਕ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਾਨਤੁੱਲਾ ਖ਼ਾਨ ਪਿੱਛੇ ਚੱਲ ਰਹੇ ਹਨ। ਇੱਥੋਂ ਭਾਜਪਾ ਦੇ ਬ੍ਰਹਮਾ ਸਿੰਘ ਲਗਭਗ 200 ਸੀਟਾਂ ਤੋਂ ਅੱਗੇ ਚੱਲ ਰਹੇ ਹਨ। ਸ਼ਾਹੀਨ ਬਾਗ ਓਖਲਾ ਵਿਧਾਨ ਸਭਾ ਹਲਕੇ ਅਧੀਨ ਆਉਂਦੀ ਹੈ। ਨਾਗਰਿਕਤਾ ਸੋਧ ਐਕਟ ਵਿਰੁੱਧ ਪਿਛਲੇ ਦੋ ਮਹੀਨਿਆਂ ਤੋਂ ਸ਼ਾਹੀਨ ਬਾਗ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਸ਼ਾਹੀਨ ਬਾਗ ਦੇ ਓਖਲਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਤੁੱਲਾ ਖ਼ਾਨ ਨੇ ਟਵੀਟ ਕੀਤਾ ਹੈ ਕਿ ਉਹ ਪੰਜ ਗੇੜ ਮਗਰੋਂ ਲਗਪਗ 22 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਪੱਪੜਗੰਜ ਤੋਂ ਆਮ ਆਦਮੀ ਪਾਰਟੀ ਲਈ ਬਹੁਤ ਬੁਰੀ ਖ਼ਬਰ ਆਈ ਹੈ।

ਇੱਥੋਂ ਆਪ ਦੇ ਸੀਨੀਅਰ ਨੇਤਾ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਭਾਜਪਾ ਉਮੀਦਵਾਰ ਨੇਗੀ ਤੋਂ ਪਿੱਛੇ ਹੋ ਗਏ ਹਨ। ਚੋਣ ਕਮਿਸ਼ਨ ਦੇ ਅਨੁਸਾਰ, ਤੀਜੇ ਗੇੜ ਤੋਂ ਬਾਅਦ ਪੱਪੜਗੰਜ ਤੋਂ ‘ਆਪ’ ਉਮੀਦਵਾਰ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਭਾਜਪਾ ਉਮੀਦਵਾਰ ਤੋਂ ਪਿੱਛੇ ਛੱਡ ਹੇ ਗਏ ਹਨ। ਤੀਜੇ ਗੇੜ ਦੇ ਰੁਝਾਨਾਂ 'ਚ ਮਨੀਸ਼ ਸਿਸੋਦੀਆ 2182 ਵੋਟਾਂ ਨਾਲ ਪਿੱਛੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।