ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫ਼ਬਾਰੀ, ਬੰਦ ਕੀਤੀਆਂ 176 ਸੜਕਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਟਾਨਾਂ ਡਿੱਗਣ ਕਾਰਨ ਸੜਕ 'ਤੇ ਕਈ ਵਾਹਨ ਫਸੇ

Heavy snowfall in Himachal Pradesh, 176 roads closed

 

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਲਗਾਤਾਰ ਬਰਫਬਾਰੀ ਹੋ ਰਹੀ ਹੈ। ਇਸ ਕਾਰਨ ਚਾਰ ਕੌਮੀ ਮਾਰਗਾਂ ਸਮੇਤ 176 ਸੜਕਾਂ ’ਤੇ ਆਵਾਜਾਈ ਠੱਪ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ 470 ਬਿਜਲੀ ਅਤੇ 10 ਵਾਟਰ ਸਪਲਾਈ ਪਲਾਂਟ ਠੱਪ ਹੋ ਗਏ ਹਨ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪਹਾੜੀ ਮੈਦਾਨਾਂ ਵਿੱਚ ਵੱਖ-ਵੱਖ ਥਾਵਾਂ 'ਤੇ ਤਾਪਮਾਨ ਵਿੱਚ ਗਿਰਾਵਟ ਅਤੇ ਬਿਜਲੀ ਡਿੱਗਣ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

 

ਇਹ ਵੀ ਪੜ੍ਹੋ:ਪਟਨਾ ਤੋਂ ਅੰਮ੍ਰਿਤਸਰ ਆ ਰਹੀ ਸਪਾਈਸ ਜੈੱਟ ਦੀ ਫਲਾਈਟ ਵਿੱਚ ਮਹਿਲਾ ਯਾਤਰੀ ਦੀ ਹੋਈ ਮੌਤ 

ਦੱਸ ਦੇਈਏ ਕਿ ਜੰਮੂ-ਕਸ਼ਮੀਰ 'ਚ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਸਿਰਫ 270 ਕਿਲੋਮੀਟਰ ਲੰਬਾ ਰਾਸ਼ਟਰੀ ਰਾਜਮਾਰਗ ਨੰਬਰ ਇਕ ਬੰਦ ਹੋ ਗਿਆ ਹੈ। ਚੱਟਾਨਾਂ ਡਿੱਗਣ ਕਾਰਨ NH-1 'ਤੇ ਪੰਥਿਆਲ ਕੈਫੇਟੇਰੀਆ ਮੋੜ ਅਤੇ ਦਲਵਾਸ ਨੇੜੇ 200 ਤੋਂ ਵੱਧ ਵਾਹਨ ਫਸੇ ਹੋਏ ਹਨ। ਹਾਲਾਂਕਿ ਮਲਬਾ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ:

ਹਿਮਾਚਲ ਪ੍ਰਦੇਸ਼ ਦੇ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਲਾਹੌਲ-ਸਪੀਤੀ, ਕਿਨੌਰ, ਚੰਬਾ, ਕੁੱਲੂ ਅਤੇ ਕਿਨੌਰ ਵਿੱਚ ਤਾਜ਼ਾ ਬਰਫਬਾਰੀ ਹੋਈ ਹੈ। ਲਾਹੌਲ-ਸਪੀਤੀ ਵਿੱਚ ਸਭ ਤੋਂ ਘੱਟ ਤਾਪਮਾਨ ਮਨਫ਼ੀ 3.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਹਿਮਾਚਲ ਦੇ ਹੋਰ ਇਲਾਕਿਆਂ ਵਿੱਚ ਵੀ ਤਾਪਮਾਨ ਬਹੁਤ ਘੱਟ ਰਿਹਾ। ਕੁਕੁਮਸੇਰੀ ਵਿੱਚ ਮਨਫ਼ੀ 1.3 ਡਿਗਰੀ ਸੈਲਸੀਅਸ, ਕਿਨੌਰ ਦੇ ਕਲਪਾ ਵਿੱਚ ਮਨਫ਼ੀ 0.4 ਡਿਗਰੀ, ਨਾਰਕੰਡਾ ਵਿੱਚ ਮਨਫ਼ੀ 0.2 ਡਿਗਰੀ, ਕੁਫ਼ਰੀ ਵਿੱਚ 2.2 ਡਿਗਰੀ, ਮਨਾਲੀ ਵਿੱਚ 2.6 ਡਿਗਰੀ, ਡਲਹੌਜ਼ੀ ਵਿੱਚ 1.9 ਡਿਗਰੀ ਅਤੇ ਸ਼ਿਮਲਾ ਵਿੱਚ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ:ਗਿੱਦੜਬਾਹਾ 'ਚ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਇਕ ਦੀ ਮੌਤ

ਹਿਮਾਚਲ ਪ੍ਰਦੇਸ਼ 'ਚ ਹਿਮਾਚਲ ਪ੍ਰਦੇਸ਼ ਦੀਆਂ ਮੱਧਮ ਅਤੇ ਨੀਵੀਆਂ ਪਹਾੜੀਆਂ 'ਤੇ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇੱਥੇ ਮਨਾਲੀ ਵਿੱਚ 38 ਮਿਲੀਮੀਟਰ, ਸਿਓਬਾਗ ਵਿੱਚ 15 ਮਿਲੀਮੀਟਰ, ਚੰਬਾ ਵਿੱਚ 11 ਮਿਲੀਮੀਟਰ, ਭੁੰਤਰ ਵਿੱਚ 10.5 ਮਿਲੀਮੀਟਰ, ਸਰਹਾਨ ਵਿੱਚ 7 ​​ਮਿਲੀਮੀਟਰ, ਰੇਕਾਂਗ ਪੀਓ ਵਿੱਚ 5.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਧਰਮਸ਼ਾਲਾ, ਸ਼ਿਮਲਾ, ਪਾਲਮਪੁਰ, ਮੰਡੀ, ਬਿਲਾਸਪੁਰ, ਕੁਫਰੀ ਵਿੱਚ ਵੀ ਮੀਂਹ ਪਿਆ ਹੈ।