ਪੂਰੀ ਤਰ੍ਹਾਂ ਸ਼ਾਕਾਹਾਰੀ ਹੋਵੇਗਾ 'ਰੋਜ਼ ਫੈਸਟ', ਰੋਜ਼ ਗਾਰਡਨ ਸਥਿਤ ਫੂਡ ਕੋਰਟ ਵਿੱਚ ਹੋਣਗੇ ਭੋਜਨ ਦੇ 30 ਸਟਾਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਈ ਸੂਬਿਆਂ ਦੀਆਂ ਪ੍ਰਸਿੱਧ ਖਾਣ ਪੀਣ ਦੀਆਂ ਵਸਤੂਆਂ ਕੀਤੀਆਂ ਜਾਣਗੀਆਂ ਸ਼ਾਮਲ 

representational Image

ਚੰਡੀਗੜ੍ਹ : ਰੋਜ਼ ਫੈਸਟੀਵਲ ਵਿੱਚ ਸਿਰਫ਼ ਸ਼ਾਕਾਹਾਰੀ ਭੋਜਨ ਹੀ ਪਰੋਸਿਆ ਜਾਵੇਗਾ। ਇਹ ਫੈਸਟੀਵਲ 17 ਤੋਂ 19 ਫਰਵਰੀ ਤੱਕ ਰੋਜ਼ ਗਾਰਡਨ ਵਿੱਚ ਚੱਲੇਗਾ। ਰੋਜ਼ ਗਾਰਡਨ ਵਿੱਚ ਵੇਰਕਾ ਬੂਥ ਨੇੜੇ 30 ਸਟਾਲਾਂ ਵਾਲਾ ਫੂਡ ਕੋਰਟ ਬਣਾਇਆ ਜਾਵੇਗਾ। ਇੱਥੇ ਫੂਡ ਸਟਾਲ ਵਿੱਚ ਖਾਣ-ਪੀਣ ਦੀਆਂ ਵਸਤੂਆਂ ਤਿਉਹਾਰ ਦੇ ਥੀਮ ਨੂੰ ਧਿਆਨ ਵਿੱਚ ਰੱਖਦਿਆਂ ਤੈਅ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ ਪਤੀ ਅੱਬਾਸ ਅੰਸਾਰੀ ਨਾਲ ਰੋਜ਼ਾਨਾ ਚੋਰੀ ਸਮਾਂ ਬਿਤਾਉਂਦੀ ਸੀ ਪਤਨੀ, ਗ੍ਰਿਫ਼ਤਾਰ 

ਇਹ ਖਾਣ ਪੀਣ ਦੇ ਸਟਾਲ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ। ਨਿਗਮ ਨੇ ਹਰੇਕ ਫੂਡ ਸਟਾਲ ਦੀ ਰਾਖਵੀਂ ਕੀਮਤ 5 ਲੱਖ ਰੁਪਏ ਰੱਖੀ ਹੈ ਅਤੇ 18 ਫੀਸਦੀ ਜੀ.ਐੱਸ.ਟੀ. ਵੀ ਅਦਾ ਕਰਨਾ ਪਵੇਗਾ। ਨਿਗਮ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਫੂਡ ਸਟਾਲ ਅਲਾਟ ਕੀਤੇ ਜਾਣਗੇ, ਉਨ੍ਹਾਂ ਨੂੰ ਥੀਮ ਆਧਾਰਿਤ ਫੂਡ ਕਾਰਨਰ ਤਿਆਰ ਕਰਨਾ ਹੋਵੇਗਾ। 

ਇਹ ਵੀ ਪੜ੍ਹੋ :  ਦਿੱਲੀ ਸ਼ਰਾਬ ਘੁਟਾਲੇ 'ਚ ED ਦੀ ਕਾਰਵਾਈ, YSR ਕਾਂਗਰਸ ਦੇ ਸੰਸਦ ਮੈਂਬਰ ਦਾ ਪੁੱਤਰ ਗ੍ਰਿਫ਼ਤਾਰ

ਇਸ ਵਿੱਚ ਪੰਜਾਬੀ ਢਾਬਾ, ਦਿੱਲੀ ਚਾਟ, ਮਹਾਰਾਸ਼ਟਰ ਭੋਜਨ, ਰਾਜਸਥਾਨੀ ਭੋਜਨ, ਗੁਜਰਾਤੀ ਭੋਜਨ, ਹਰਿਆਣਵੀ ਜਲੇਬੀ, ਦੱਖਣੀ ਭਾਰਤੀ ਭੋਜਨ, ਬਿਹਾਰੀ ਭੋਜਨ, ਕਸ਼ਮੀਰੀ ਭੋਜਨ, ਆਈਸ ਕਰੀਮ ਪਾਰਲਰ, ਪੌਪਕੋਰਨ/ਸਵੀਟ ਕੌਰਨ ਕਾਰਨਰ, ਚਾਹ, ਕੌਫੀ, ਕੋਲਡ ਡਰਿੰਕਸ ਅਤੇ ਵਾਟਰ ਕਾਰਨਰ, ਪੀਜ਼ਾ, ਬਰਗਰ ਅਤੇ ਸੈਂਡਵਿਚ ਕਾਰਨਰ ਆਦਿ ਸ਼ਾਮਲ ਹਨ। ਇਨ੍ਹਾਂ ਸਟਾਲਾਂ 'ਤੇ ਮੀਟ ਦੀ ਕੋਈ ਵਸਤੂ ਨਹੀਂ ਤਿਆਰ ਕੀਤੀ ਜਾਵੇਗੀ। ਤਿਉਹਾਰ ਦੌਰਾਨ ਭੋਜਨ ਪਰੋਸਣ ਲਈ ਪਲਾਸਟਿਕ ਦੀ ਕੋਈ ਚੀਜ਼ ਨਹੀਂ ਵਰਤੀ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਸਾਲ 'ਚ ਇਕ ਵਾਰ ਹੋਣ ਵਾਲੇ ਇਸ ਤਿਉਹਾਰ ਨੂੰ ਦੇਖਣ ਲਈ ਟ੍ਰਾਈਸਿਟੀ ਅਤੇ ਹੋਰ ਸੂਬਿਆਂ ਤੋਂ ਲੱਖਾਂ ਲੋਕ ਆਉਂਦੇ ਹਨ। ਇੱਥੇ ਕਈ ਸੱਭਿਆਚਾਰਕ ਸਮਾਗਮ ਵੀ ਹੁੰਦੇ ਹਨ। ਚੰਡੀਗੜ੍ਹ ਨਗਰ ਨਿਗਮ ਵੱਲੋਂ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਦੌਰਾਨ ਇੱਕ ਵਿਸ਼ੇਸ਼ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਵੇਗਾ, ਜਿਸ ਵਿੱਚ ਚੰਡੀਗੜ੍ਹ ਦੀ ਵਿਰਾਸਤ ਦੀ ਝਲਕ ਦਿਖਾਈ ਜਾਵੇਗੀ।

ਇਹ ਵੀ ਪੜ੍ਹੋ :  ਦੱਖਣੀ ਅਫ਼ਰੀਕਾ ਦੇ ਮਸ਼ਹੂਰ ਰੈਪਰ AKA ਦਾ ਗੋਲੀਆਂ ਮਾਰ ਕੇ ਕਤਲ

ਰੋਜ਼ ਫੈਸਟੀਵਲ ਅਤੇ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਇਤਿਹਾਸ ਵੀ ਸ਼ੋਅ ਵਿੱਚ ਦੇਖਣ ਨੂੰ ਮਿਲੇਗਾ। ਰੋਜ਼ਾਨਾ ਤਿੰਨ ਸ਼ੋਅ ਦਿਖਾਏ ਜਾਣਗੇ। 1.4 ਕਰੋੜ ਰੁਪਏ ਦਾ ਬਜਟ ਸਿਰਫ ਲਾਈਟ ਐਂਡ ਸਾਊਂਡ ਸ਼ੋਅ ਲਈ ਹੈ। ਇਸ ਦੇ ਨਾਲ ਹੀ ਫੈਸਟੀਵਲ ਦਾ ਕੁੱਲ ਬਜਟ 2.19 ਕਰੋੜ ਰੁਪਏ ਦਾ ਅਨੁਮਾਨਿਤ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਇਸ ਵਾਰ ਹੈਲੀਕਾਪਟਰ ਦੀ ਸਵਾਰੀ ਨਹੀਂ ਕੀਤੀ ਜਾਵੇਗੀ। ਪਹਿਲਾਂ ਇਹ ਰਾਈਡ ਚਲਾਈ ਜਾ ਰਹੀ ਸੀ। ਦੂਜੇ ਪਾਸੇ ਹਰ ਪਾਸੇ ਰੋਜ਼ ਫੈਸਟੀਵਲ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਮੁੱਖ ਮਹਿਮਾਨ ਹੋਣਗੇ। ਰੋਜ਼ ਫੈਸਟੀਵਲ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਹੋਵੇਗਾ।