ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਮੱਗਰੀ ਨਾ ਵਰਤੀ ਜਾਵੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਵਲੋਂ ਲੋਕ ਸਭਾ ਚੋਣਾਂ ਸਬੰਧੀ ਹੁਕਮ

Environmental harm

ਕੋਚੀ : ਕੇਰਲ ਉਚ ਅਦਾਲਤ ਨੇ ਸੋਮਵਾਰ ਨੂੰ ਅਗਾਂਮੀ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਦੌਰਾਨ ਫ਼ਲੈਕਸ ਅਤੇ ਕੁਦਰਤੀ ਰੂਪ 'ਚ ਵਿਰੋਧੀ ਹੋਰ ਸਾਮਗਰੀਆਂ ਦੀ ਵਰਤੋਂ 'ਤੇ ਰੋਕ ਲਾ ਦਿਤੀ ਹੈ। ਮੁੱਖ ਜੱਜ ਰਿਸ਼ੀਕੇਸ਼ ਰਾਏ ਅਤੇ ਜਸਟਿਸ ਏ. ਜੈਸ਼ੰਕਰਨ ਦੇ ਬੈਂਚ ਨੇ ਇਕ ਪਟੀਸ਼ਨਰ 'ਤੇ ਵਿਚਾਰ ਕਰਰਦਿਆਂ ਅੰਤਰਿਮ ਹੁਕਮ ਦਿਤਾ।  ਇਸ ਪਟੀਸ਼ਨ ਵਿਚ ਆਉਣ ਵਾਲੀਆਂ ਚੋਣਾਂ ਵਿਚ ਫ਼ਲੈਕਸ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਣ ਵਾਲੀਆਂ ਹੋਰ ਸਾਮਗਰੀਆਂ ਦੀ ਵਰਤੋਂ 'ਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ।

ਜ਼ਿਕਰਯੋਗ ਹੈ ਕਿ ਤਿਰੁਵਨੰਤਪੁਰਮ ਵਾਸੀ ਸ਼ਿਆਮ ਕੁਮਾਰ ਵਲੋਂ ਪਟੀਸ਼ਨ 'ਚ ਇਸ ਸਬੰਧੀ ਅਦਾਲਤ ਦੇ ਦਖ਼ਲ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਅਦਾਲਤ ਨੇ ਦਖ਼ਲ ਨਹੀਂ ਦਿਤਾ ਤਾਂ ਇਨ੍ਹਾਂ ਨੁਕਸਾਨਦੇਹ ਵਸਤੂਆਂ ਦੀ ਚੋਣ ਪ੍ਰਚਾਰ ਵਿਚ ਵੱਡੇ ਪੱਧਰ 'ਤੇ ਵਰਤੋਂ ਹੋਵੇਗਾ। ਰਾਜਨੀਤਕ ਦਲਾਂ ਅਤੇ ਉਮੀਦਵਾਰਾਂ ਨੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰ ਦਿਤਾ ਹੈ। ਇਹ ਚੋਣਾਂ 11 ਅਪ੍ਰੈਲ ਤੋਂ 19 ਮਈ ਤਕ ਸੱਤ ਹਿੱਸਿਆਂ ਵਿਚ ਹੋਣਗੀਆਂ। (ਪੀਟੀਆਈ)