ਵਾਤਾਵਰਣ ਬਦਲਾਅ 'ਤੇ ਸੰਭਵ ਹੋ ਸਕੇਗੀ ਸਟੀਕ ਭਵਿੱਖਬਾਣੀ
ਇਸ ਪ੍ਰੋਜੈਕਟ ਦੀ ਸ਼ੁਰੂਆਤ ਜੰਮੂ-ਕਸ਼ਮੀਰ ਤੋਂ ਕੀਤੀ ਜਾ ਰਹੀ ਹੈ ਤਾਂ ਕਿ ਤਾਪਮਾਨ ਵਿਚ ਵਾਧੇ ਦੀ ਦੁਨੀਆਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਰਣਨੀਤੀ ਬਣਾਈ ਜਾ ਸਕੇ।
ਉਤਰਾਖੰਡ , ( ਪੀਟੀਆਈ ) : ਵਾਤਾਵਰਣ ਵਿਚ ਬਦਲਾਅ ਨਾਲ ਜੁੜੀਆਂ ਚੁਣੌਤੀਆਂ ਅਤੇ ਖ਼ਤਰਿਆਂ ਦੇ ਨਿਪਟਾਰੇ ਵਿਚ ਆਧੁਨਿਕ ਪ੍ਰਣਾਲੀ ਡਾਇਨਾਮਿਕ ਮਾਡਲ ਅਹਿਮ ਭੂਮਿਕਾ ਨਿਭਾ ਸਦਕਾ ਹੈ। ਅਲਮੋੜਾ, ਉਤਰਾਖੰਡ ਸਥਿਤ ਜੀਬੀ ਪੰਤ ਹਿਮਾਲਿਅਨ ਵਾਤਾਵਰਣ ਖੋਜ ਕੇਂਦਰ ਤੋਂ ਇਲਾਵਾ ਬੈਂਗਲੁਰੂ ਅਤੇ ਕਸ਼ਮੀਰ ਯੂਨੀਵਰਸਿਟੀ ਨੇ ਸਾਂਝੇ ਪ੍ਰੌਜੈਕਟ 'ਤੇ ਕੰਮ ਸ਼ੁਰੂ ਕੀਤਾ ਹੈ। ਸਿਸਟਮ ਡਾਇਨਾਮਿਕ ਮਾਡਲ ਨਾ ਸਿਰਫ ਹਿਮਾਲਿਆ ਖੇਤਰ ਵਿਚ ਵਾਤਾਵਰਣ ਬਦਲਾਵਾਂ ਨਾਲ ਜੁੜੀ ਹਰ ਛੋਟੀ ਅਤੇ ਵੱਡੀ ਗਤੀਵਿਧੀ 'ਤੇ ਨਜ਼ਰ ਰੱਖੇਗਾ,
ਸਗੋਂ ਪੁਰਾਣੇ ਅਤੇ ਅਪਡੇਟ ਕੀਤੇ ਜਾਣ ਵਾਲੇ ਸਾਰੇ ਵਾਤਾਵਰਣ ਦੇ ਅੰਕਿੜਆਂ ਦਾ ਅਧਿਐਨ ਕਰ ਕੇ ਭਵਿੱਖ ਦੀਆਂ ਚੁਣੌਤੀਆਂ ਅਤੇ ਖ਼ਤਰਿਆਂ ਬਾਰੇ ਵੀ ਦੱਸੇਗਾ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਤਕਨੀਕ ਵਿਗਿਆਨਕ ਤੌਰ 'ਤੇ ਸਟੀਕ ਭਵਿੱਖਬਾਣੀ ਕਰਨ ਵਿਚ ਸਮਰਥ ਹੈ। ਜਿਸ ਨਾਲ ਵਿਗਿਆਨਕਾਂ ਅਤੇ ਨੀਤੀ ਨਿਯਮ ਬਣਾਉਣ ਵਾਲਿਆਂ ਨੂੰ ਤੁਰਤ ਉਪਯੋਗੀ ਉਪਰਾਲੇ ਕਰਨ ਦਾ ਵਿਕਲਪ ਮਿਲ ਜਾਵੇਗਾ। ਇਸ ਪ੍ਰੋਜੈਕਟ ਦੀ ਸ਼ੁਰੂਆਤ ਜੰਮੂ-ਕਸ਼ਮੀਰ ਤੋਂ ਕੀਤੀ ਜਾ ਰਹੀ ਹੈ ਤਾਂ ਕਿ ਤਾਪਮਾਨ ਵਿਚ ਵਾਧੇ ਦੀ ਦੁਨੀਆਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਰਣਨੀਤੀ ਬਣਾਈ ਜਾ ਸਕੇ।
ਜੀਬੀ ਪੰਤ ਹਿਮਾਲਿਅਨ ਵਾਤਾਵਰਣ ਵਿਕਾਸ ਅਤੇ ਖੋਜ ਕੇਂਦਰ ਦੇ ਸੀਨੀਅਰ ਵਿਗਿਆਨੀ ਪ੍ਰੋਫੈਸਰ ਕਿਰੀਟ ਕੁਮਾਰ ਨੇ ਦੱਸਿਆ ਕਿ ਤਾਪਮਾਨ ਵਿਚ ਵਾਧੇ ਦਾ ਹੀ ਨਤੀਜਾ ਹੈ ਕਿ ਹਿਮਾਲਿਆ ਦੀ ਤਹਿ 'ਤੇ ਪੈਦਾ ਹੋਣ ਵਾਲੀ ਬਨਸਪਤੀ ਅਤੇ ਜੜੀਆਂ ਬੂਟੀਆਂ ਮੱਧ ਹਿਮਾਲਿਆਂ ਵੱਲ ਜਾ ਰਹੀਆਂ ਹਨ। ਜਦਕਿ ਮੱਧ ਹਿਮਾਲਿਆ ਵਿਚ ਪੈਦਾ ਹੋਣ ਵਾਲੀ ਬਨਸਪਤੀਆਂ ਉੱਚ ਹਿਮਾਲਿਆ ਖੇਤਰ ਵਿਚ ਪੈਦਾ ਹੋਣ ਲਗੀਆਂ ਹਨ। ਪ੍ਰੋਫੈਸਰ ਕਿਰੀਟ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਉਤਰਾਖੰਡ ਅਤੇ ਜੰਮੂ-ਕਸ਼ਮੀਰ ਵਿਚ ਪਾਣੀ ਅਤੇ ਖੇਤੀ 'ਤੇ ਖੋਜ ਕਰ ਕੇ ਸਾਲਾਂ ਪੁਰਾਣੇ ਅਤੇ
ਮੌਜੂਦਾ ਅੰਕੜੇ ਇਕੱਠੇ ਕੀਤੇ ਜਾਣਗੇ ਤਾਂ ਕਿ ਪਤਾ ਲਗ ਸਕੇ ਕਿ ਵਾਤਾਵਰਣ ਵਿਚ ਬਦਲਾਅ ਅਤੇ ਤਾਪਮਾਨ ਵਿਚ ਦਿਨੋ ਦਿਨ ਹੋ ਰਹੇ ਵਾਧੇ ਨਾਲ ਇਹਨਾਂ ਰਾਜਾਂ ਵਿਚ ਨਦੀਆਂ, ਜ਼ਮੀਨੀ ਪਾਣੀ ਦੇ ਭੰਡਾਰ, ਪਾਣੀ ਦੇ ਸਰੋਤਾਂ, ਫਸਲਾਂ ਅਤੇ ਹੋਰ ਬਨਸਪਤੀ 'ਤੇ ਕਿੰਨਾ ਮਾੜਾ ਅਸਰ ਪਿਆ ਹੈ। ਇਹਨਾਂ ਸਾਰਿਆਂ ਅੰਕੜਿਆਂ ਨੂੰ ਇਕੱਠਾ ਕਰ ਕੇ ਇਸ ਨੂੰ ਕੰਪਿਊਟਰ ਗਿਣਤੀ 'ਤੇ ਆਧਾਰਿਤ ਸਿਸਟਮ ਡਾਇਨਾਮਿਕ ਮਾਡਲ ਵਿਚ ਫੀਡ ਕੀਤਾ ਜਾਵੇਗਾ।