ਕੋਰੋਨਾ ਵਾਇਰਸ: ਰੁਪਏ 'ਚ ਆਈ ਭਾਰੀ ਗਿਰਾਵਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਰੁਪਿਆ ਪਹਿਲਾਂ ਹੀ ਪ੍ਰਤੀ ਡਾਲਰ ਦੀ 74 ਰੁਪਏ ਦੀ ਹੱਦ ਨੂੰ ਪਾਰ ਕਰ ਚੁਕਿਆ ਹੈ।

file photo

ਨਵੀਂ ਦਿੱਲੀ: ਭਾਰਤੀ ਰੁਪਿਆ ਪਹਿਲਾਂ ਹੀ ਪ੍ਰਤੀ ਡਾਲਰ ਦੀ 74 ਰੁਪਏ ਦੀ ਹੱਦ ਨੂੰ ਪਾਰ ਕਰ ਚੁਕਿਆ ਹੈ ਅਤੇ ਮਾਹਰ ਮੰਨਦੇ ਹਨ ਕਿ ਵਿੱਤੀ ਅਤੇ ਤੇਲ ਬਾਜ਼ਾਰਾਂ ਵਿਚ ਜਾਰੀ ਗਲੋਬਲ ਆਰਥਿਕ ਚਿੰਤਾਵਾਂ ਕਾਰਨ ਰੁਪਏ ਵਿੱਚ ਆਉਣ ਵਾਲੇ ਦਿਨਾਂ ਚ ਗਿਰਾਵਟ ਜਾਰੀ ਰਹਿ ਸਕਦੀ ਹੈ।

ਸੋਮਵਾਰ ਨੂੰ ਰੁਪਿਆ 17 ਮਹੀਨਿਆਂ ਦੇ ਹੇਠਲੇ ਪੱਧਰ ਭਾਵ 74.17 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਰੁਪਏ ਦੀ ਗਿਰਾਵਟ ਗਲੋਬਲ ਵਿੱਤ ਅਤੇ ਤੇਲ ਬਾਜ਼ਾਰਾਂ ਵਿਚ ਲਗਾਤਾਰ ਗਿਰਾਵਟ ਕਾਰਨ ਹੋਈ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਵਿਸ਼ਵਵਿਆਪੀ ਆਰਥਿਕ ਵਿਵਸਥਾ ਦੀ ਨਾਜ਼ੁਕ ਸਥਿਤੀ ਵਿਚ ਹੋਣ ਬਾਰੇ ਲਗਾਤਾਰ ਚਿੰਤਾਵਾਂ ਦਾ ਕਾਰਨ ਹੈ ਤੇਲ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ ਨੇ ਭਾਵਨਾ ਨੂੰ ਹੋਰ ਕਮਜ਼ੋਰ ਕੀਤਾ ਹੈ।

ਹਾਲਾਂਕਿ ਪਿਛਲੇ 10 ਸਾਲਾਂ ਵਿਚ ਰੁਪਿਆ ਕਾਫ਼ੀ ਕਮਜ਼ੋਰ ਹੋਇਆ ਹੈ ਪਰ ਪਿਛਲੇ ਇਕ ਮਹੀਨੇ ਦੌਰਾਨ ਇਹ ਪ੍ਰਤੀ ਡਾਲਰ ਦੇ ਮੁਕਾਬਲੇ 74 ਰੁਪਏ ਪ੍ਰਤੀ ਡਾਲਰ ਤੋਂ ਵੀ ਘੱਟ ਗਿਆ ਹੈ। ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਨੇ ਮੁਦਰਾ ਬਜ਼ਾਰ ਵਿਚ ਇੱਕ ਵੱਡੀ  ਭੂਮਿਕਾ ਨਿਭਾਈ ਹੈ।

ਸੋਮਵਾਰ ਨੂੰ, ਊਰਜਾ ਬਾਜ਼ਾਰ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਤੇਲ ਦੀਆਂ ਕੀਮਤਾਂ ਵਿਚ 30 ਪ੍ਰਤੀਸ਼ਤ ਦੀ ਗਿਰਾਵਟ ਆਈ, ਇਹ 1991 ਦੀ ਖਾੜੀ ਯੁੱਧ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ