PM Modi ਦੀ ਰੈਲੀ ਲਈ ਬੀਜੇਪੀ ਨੇ ਕਿਰਾਏ ’ਤੇ ਲਈਆਂ ਸਨ 3 ਟ੍ਰੇਨਾਂ, 66 ਲੱਖ ਦਾ ਹੋਵੇਗਾ ਭੁਗਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੱਡੇ ਨੇਤਾਵਾਂ ਨੇ ਲਿਆ ਸੀ ਬ੍ਰਿਗੇਡ ਪਰੇਡ ਗ੍ਰਾਉਂਡ ਵਿਚ ਤਿਆਰੀਆਂ ਦਾ ਜਾਇਜ਼ਾ

Rally

ਕੋਲਕਾਤਾ: ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 7 ਮਾਰਚ ਨੂੰ ਕੋਲਕਾਤਾ ਦੇ ਬ੍ਰਿਗੇਡ ਪਰੇਡ ਗ੍ਰਾਉਂਡ ਵਿਚ ਵੱਡੀ ਜਨਤਕ ਰੈਲੀ ਹੋਈ। ਪੀਐਮ ਮੋਦੀ ਦੀ ਇਸ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ 3 ਟ੍ਰੇਨਾਂ ਕਿਰਾਏ ‘ਤੇ ਲਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਸਦੇ ਲਈ 66 ਲੱਖ ਰੁਪਏ ਦਾ ਭੁਗਤਾਨ ਰੇਲਵੇ ਵਿਭਾਗ ਨੂੰ ਕੀਤਾ ਹੈ।

ਪੀਐਮ ਮੋਦੀ ਦੀ ਬ੍ਰਿਗੇਡ ਰੈਲੀ ਵਿਚ ਮਾਕਪਾ-ਕਾਂਗਰਸ ਆਈਐਸਐਫ਼ ਤੋਂ ਜ਼ਿਆਦਾ ਭੀੜ ਜੁਟਾਉਣ ਲਈ ਬੰਗਾਲ ਪ੍ਰਦੇਸ਼ ਭਾਜਪਾ ਦੇ ਨੇਤਾਵਾਂ ਨੇ ਦਿਨ-ਰਾਤ ਇਕ ਕੀਤਾ ਹੋਇਆ ਸੀ । ਦੱਸਿਆ ਜਾ ਰਿਹਾ ਹੈ ਕਿ ਬੰਗਾਲ ਦੇ ਕੋਨੇ-ਕੋਨੇ ਤੋਂ ਪਾਰਟੀ ਦੇ ਵਰਕਰ ਅਤੇ ਸਮਰਥਕ ਕਲਕੱਤਾ ਵਿਚ ਪਹੁੰਚੇ ਸਨ।

ਦੂਰ ਦੇ ਲੋਕਾਂ ਲੋਕਾਂ ਸ਼ਨੀਵਾਰ ਰਾਤ ਤੋਂ ਹੀ ਕਲਕੱਤਾ ਆਉਣਾ ਸ਼ੁਰੂ ਹੋ ਗਿਆ ਸੀ। ਪੀਐਮ ਮੋਦੀ ਦੀ ਰੈਲੀ ਵਿਚ ਪਹੁੰਚਣ ਲਈ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਵਾਹਨਾਂ ਦੇ ਇੰਤਜਾਮ ਕੀਤੇ ਗਏ ਸਨ। ਭਾਜਪਾ ਦੇ ਰਾਸ਼ਟਰੀ ਅਤੇ ਪ੍ਰਦੇਸ਼ ਪੱਧਰ ਦੇ ਨੇਤਾ ਲਗਾਤਾਰ ਬ੍ਰਿਗੇਡ ਪਰੇਡ ਗ੍ਰਾਉਂਡ ਵਿਚ ਜਾ ਕੇ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਤੋਂ ਇਲਾਵਾ ਬੱਸ ਅਤੇ ਮੇਟਾਡੋਰ ਦੇ ਨਾਲ-ਨਾਲ ਵਾਹਨਾਂ ਦੇ ਹੋਰ ਸਾਧਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਥਾਨਕ ਨੇਤਾਵਾਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਸਨ। ਪਾਰਟੀ ਦੇ ਵੱਡੇ ਨੇਤਾ ਅਤੇ ਫਿਲਮ ਜਗਤ ਦੀਆਂ ਹਸਤੀਆਂ ਬੰਗਾਲ ਦੇ ਲੋਕਾਂ ਨੂੰ ਬ੍ਰਿਗੇਡ ਪਰੇਡ ਗ੍ਰਾਉਂਡ ਆਉਣ ਦੇ ਲਈ ਪ੍ਰੇਰਿਤ ਕਰ ਰਹੀਆਂ ਸਨ।

ਦੱਸਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੋਈ ਗਲਤੀ ਨਾ ਹੋ ਜਾਵੇ, ਇਸਦੇ ਲਈ ਸੁਰੱਖਿਆ ਦੇ ਪੁਖਤਾ ਇਤਜਾਮ ਕੀਤੇ ਗਏ ਸਨ। ਬ੍ਰਿਗੇਡ ਵਿਚ 1500 ਸੀਸੀਟੀਵੀ ਕੈਮਰੇ ਲਗਾਏ ਗਏ ਸਨ। ਭਾਜਪਾ ਦਾ ਕਹਿਣਾ ਹੈ ਕਿ 10 ਲੱਖ ਤੋਂ ਵੱਧ ਲੋਕ ਬ੍ਰਿਗੇਡ ਦੀ ਰੈਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਨਣ ਆਏ ਸਨ।