ਤਾਮਿਲਨਾਡੂ : ਸ਼ਾਰਜਾਹ ਤੋਂ ਆਏ ਯਾਤਰੀਆਂ ਕੋਲੋਂ 6.62 ਕਿਲੋ ਸੋਨਾ ਬਰਾਮਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਏਅਰ ਆਰੇਬੀਆ ਦੀ ਫਲਾਈਟ 'ਚੋਂ ਉਤਰੇ 11 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ 

TamilNadu: 6.62 kg gold recovered from travelers from Sharjah

ਜੁੱਤੀ, ਜੇਬ੍ਹ ਤੇ ਗੁਪਤ ਅੰਗ 'ਚ ਲੁਕਾ ਕੇ ਲਿਆਂਦਾ ਸੀ ਸੋਨਾ
ਕਰੀਬ  3.8 ਕਰੋੜ ਰੁਪਏ ਦੱਸੀ ਜਾ ਰਹੀ ਫੜੇ ਗਏ ਸੋਨੇ ਦੀ ਕੀਮਤ 


ਕੋਇੰਬਟੂਰ : ਤਾਮਿਲਨਾਡੂ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਸ਼ਾਰਜਾਹ ਤੋਂ ਆਈ ਏਅਰ ਅਰੇਬੀਆ ਦੀ ਫਲਾਈਟ ਰਾਹੀਂ ਸੋਨੇ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਗਿਆ। ਜਾਂਚ ਦੌਰਾਨ ਯਾਤਰੀਆਂ ਕੋਲੋਂ ਕਰੀਬ  6.62 ਕਿਲੋ ਸੋਨਾ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ:  ਤੇਜ਼ ਰਫ਼ਤਾਰ ਐਮਬੂਲੈਂਸ ਨੇ CA ਵਿਦਿਆਰਥੀ ਨੂੰ ਮਾਰੀ ਟੱਕਰ, ਕਰੀਬ 5 ਫੁੱਟ ਦੂਰ ਡਿੱਗਿਆ ਨੌਜਵਾਨ, ਹੋਈ ਮੌਤ 

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਸੋਨਾ ਆਪਣੀਆਂ ਜੁੱਤੀਆਂ, ਜੇਬ੍ਹਾਂ ਅਤੇ ਗੁਪਤ ਅੰਗ ਵਿਚ ਲੁਕਾ ਕੇ ਲਿਆਂਦਾ ਸੀ। ਇਸ ਮਾਮਲੇ ਵਿਚ 11 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਉਧਰ ਫੜੇ ਗਏ ਸੋਨੇ ਦੀ ਕੀਮਤ ਕਰੀਬ 3.8 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।