ਆਂਧਰਾ ਪ੍ਰਦੇਸ਼ ‘ਚ ਪੋਲਿੰਗ ਬੂਥ ‘ਤੇ ਭੜਕਿਆ ਵਿਧਾਇਕ, EVM ਮਸ਼ੀਨ ਚੁੱਕ ਹੇਠ ਸੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ ਅੱਜ ਵੀਰਵਾਰ ਨੂੰ 91 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ...

EVM Machine

ਆਂਧਰਾ ਪ੍ਰਦੇਸ਼ : ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿਚ ਅੱਜ ਵੀਰਵਾਰ ਨੂੰ 91 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਆਂਧਰਾ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਦੇ ਲਈ ਵੀ ਵੋਟਿੰਗ ਹੋ ਰਹੀ ਹੈ। ਹਾਲਾਂਕਿ ਪ੍ਰਦੇਸ਼ ਵਿਚ ਵੋਟਿੰਗ ਦੇ ਦੌਰਾਨ ਕੁਝ ਅਜਿਹਾ ਹੋਇਆ ਜਿਸ ਨਾਲ ਵੋਟਿੰਗ ਕੇਂਦਰ ‘ਚ ਹਫ਼ੜਾ-ਦਫ਼ੜੀ ਮਚ ਗਈ। ਦਰਅਸਲ ਜਨ ਸੈਨਾ ਪਾਰਟੀ ਦੇ ਇਕ ਉਮੀਦਵਾਰ ਨੇ ਗੁੱਸੇ ‘ਚ ਈਵੀਐਮ ਨੂੰ ਹੀ ਚੁੱਕ ਕੇ ਧਰਤੀ ਨਾਲ ਮਾਰਿਆ।

 


 

ਜਾਣਕਾਰੀ ਮੁਤਾਬਿਕ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਲੋਕ ਸਭਾ ਸੀਟ ਤੋਂ ਪਵਨ ਕਲਿਆਣ ਦੀ ਪਾਰਟੀ ਜਨਸੈਨਾ ਦੇ ਉਮੀਦਵਾਰ ਮਧੂਸੂਦਨ ਗੁਪਤਾ ਵੋਟਿੰਗ ਕੇਂਦਰ ‘ਤੇ ਅਪਣੇ ਵੋਟ ਪਾਉਣ ਗਏ। ਮਸ਼ੀਨ ‘ਤੇ ਠੀਕ ਤੋਂ ਵਿਧਾਨ ਸਭਾ ਅਤੇ ਸੰਸਦੀ ਖੇਤਰਾਂ ਦੇ ਨਾਮ ਨਜ਼ਰ ਨਾ ਆਉਣ ਤੋਂ ਉਹ ਵੋਟਿੰਗ ਕੇਂਦਰ ਦੇ ਕਰਮਚਾਰੀਆਂ ਤੋਂ ਨਾਰਾਜ਼ ਹੋ ਗਏ। ਕਿਹਾ ਜਾ ਰਿਹਾ ਹੈ ਕਿ ਉਹ ਐਨਾ ਕੁ ਭੜਕ ਗਏ ਕਿ ਉਨ੍ਹਾਂ ਨੇ ਈਵੀਐਮ ਮਸ਼ੀਨ ਨੂੰ ਹੀ ਚੁੱਕ ਕੇ ਧਰਤੀ ਨਾਲ ਮਾਰਿਆ।

ਜਿਸ ਕਾਰਨ ਮਸ਼ੀਨ ਟੁੱਟ ਗਈ। ਉਮੀਦਵਾਰ ਦੇ ਇਸ ਹੰਗਾਮੇ ਦੇ ਕਾਰਨ ਕੁਝ ਸਮੇਂ ਦੇ ਲਈ ਵੋਟਿੰਗ ਵੀ ਬੰਦ ਹੋ ਗਈ। ਉਥੇ ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਨੇ ਮਧੂਸੂਦਨ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਉਨ੍ਹਾਂ ਨੇ ਪੁਲਿਸ ਦੇ ਨਾਲ ਵੀ ਬਦਸਲੂਕੀ ਕੀਤੀ। ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿਚ ਮਧੂਸੂਦਨ ਗੁਪਤਾ ਈਵੀਐਮ 'ਤੇ ਗੁੱਸਾ ਉਤਾਰਦੇ ਦਿਖਾਈ ਦੇ ਰਹੇ ਹਨ।