ਈਵੀਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣ ਲੋਕ ਸਭਾ ਚੋਣਾਂ
ਈਵੀਐਮ ਦੀ ਭਰੋਸੇਯੋਗਤਾ 'ਤੇ ਕਈ ਵਾਰ ਸਵਾਲ ਉਠ ਚੁੱਕੇ ਹਨ। ਇੱਥੋਂ ਤਕ ਕਿ ਵਿਸ਼ਵ ਦੇ ਕਈ ਦੇਸ਼ ਈਵੀਐਮ ਨੂੰ ਨਾਕਾਰ ਚੁੱਕੇ ਹਨ।
ਅੰਮ੍ਰਿਤਸਰ (ਚਰਨਜੀਤ ਅਰੋੜਾ) : ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਇਕ ਵਾਰ ਫਿਰ ਤੋਂ ਈਵੀਐਮ 'ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਅੰਮ੍ਰਿਤਸਰ ਵਿਚ ਫੂਲੇ ਅੰਬੇਦਕਰ ਜੁਅਇੰਟ ਐਕਸ਼ਨ ਕਮੇਟੀ ਦੇ ਕਾਰਕੁੰਨ ਇਸ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਹਨ ਕਿ ਲੋਕ ਸਭਾ ਚੋਣਾਂ ਈਵੀਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਇਸ ਮੌਕੇ ਬੋਲਦਿਆਂ ਫੂਲੇ ਅੰਬੇਦਕਰ ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਰਵਿੰਦਰ ਹੰਸ ਨੇ ਆਖਿਆ ਕਿ ਈਵੀਐਮ ਦੀ ਭਰੋਸੇਯੋਗਤਾ 'ਤੇ ਕਈ ਵਾਰ ਸਵਾਲ ਉਠ ਚੁੱਕੇ ਹਨ। ਇੱਥੋਂ ਤਕ ਕਿ ਵਿਸ਼ਵ ਦੇ ਕਈ ਦੇਸ਼ ਈਵੀਐਮ ਨੂੰ ਨਾਕਾਰ ਚੁੱਕੇ ਹਨ। ਭਾਰਤ ਵਿਚ ਵੀ ਈਵੀਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ।
ਦਸ ਦਈਏ ਕਿ ਪਿਛਲੇ ਸਮੇਂ ਦੌਰਾਨ ਵੀ ਈਵੀਐਮ ਨੂੰ ਲੈ ਕੇ ਭਾਰਤ ਵਿਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਚੁੱਕੇ ਹਨ। ਇੱਥੋਂ ਤਕ ਕਿ ਸਈਅਦ ਸੁਜ਼ਾ ਨਾਂਅ ਦੇ ਇਕ ਹੈਕਰ ਨੇ ਆਨਲਾਈਨ ਈਵੀਐਮ ਹੈਕ ਕਰਨ ਦਾ ਦਾਅਵਾ ਵੀ ਕੀਤਾ ਸੀ।