ਵੋਟਰ ਲਿਸਟ ਵਿਚ ਇਸ ਤਰ੍ਹਾਂ ਚੈੱਕ ਕਰੋ ਅਪਣਾ ਨਾਮ
ਜਾਣੋ, ਕਿਸ ਤਰ੍ਹਾਂ ਮਿਲੇਗੀ ਤੁਹਾਡੀ ਵੋਟਰ ਲਿਸਟ ਦੀ ਜਾਣਕਾਰੀ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਅੱਜ 11 ਅਪ੍ਰੈਲ ਤੋਂ ਵੋਟਾਂ ਸ਼ੁਰੂ ਹੋ ਗਈਆਂ ਹਨ। ਪਹਿਲੇ ਪੜਾਅ ਵਿਚ 20 ਹਜ਼ਾਰ ਰਾਜਾਂ ਦੀਆਂ ਲੋਕ ਸਭਾ ਸੀਟਾਂ ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਵਿਚ ਸਭ ਤੋਂ ਜ਼ਰੂਰੀ ਚੀਜ ਹੁੰਦੀ ਹੈ ਵੋਟਰ ਆਈਡੀ ਕਾਰਡ। ਇਸ ਤੋਂ ਬਿਨਾਂ ਵੋਟ ਨਹੀਂ ਪਾਈ ਜਾ ਸਕਦੀ। ਜੇਕਰ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਹੋ ਗਏ ਹੋ ਅਤੇ ਤੁਹਾਨੂੰ ਨਵਾਂ ਵੋਟ ਕਾਰਡ ਨਹੀਂ ਮਿਲਿਆ ਤਾਂ ਅਜਿਹਾ ਨਹੀਂ ਹੈ ਕਿ ਤੁਸੀਂ ਵੋਟ ਨਹੀਂ ਪਾ ਸਕਦੇ।
ਤੁਸੀਂ ਆਨਲਾਈਨ ਇਹ ਪਤਾ ਕਰ ਸਕਦੇ ਹੋ ਕਿ ਤੁਹਾਡਾ ਨਾਮ ਵੋਟਰ ਲਿਸਟ ਵਿਚ ਹੈ ਜਾਂ ਨਹੀਂ ਅਤੇ ਜੇਕਰ ਤੁਹਾਡਾ ਨਾਮ ਵੋਟਰ ਲਿਸਟ ਵਿਚ ਹੈ ਤਾਂ ਆਨਲਾਈਨ ਹੀ ਵੋਟਰ ਸੂਚਨਾ ਪਰਚੀ ਦਾ ਪ੍ਰਿੰਟ ਕਢਵਾ ਕੇ ਕਿਸੇ ਹੋਰ ਫੋਟੋ ਆਈਡੀ ਸਬੂਤ ਨਾਲ ਤੁਸੀਂ ਵੋਟ ਪਾ ਸਕਦੇ ਹੋ। ਭਾਰਤ ਦੇ ਨਾਗਰਿਕ ਅਤੇ ਵੋਟਰ ਦੇ ਰੂਪ ਵਿਚ ਤੁਹਾਡੀ ਪਹਿਚਾਣ ਤਾਂ ਹੀ ਹੁੰਦੀ ਹੈ ਜੇਕਰ ਤੁਹਾਡਾ ਨਾਮ ਵੋਟਰ ਲਿਸਟ ਵਿਚ ਸ਼ਾਮਲ ਹੈ।
ਜੇਕਰ ਤੁਹਾਡਾ ਨਾਮ ਵੋਟਰ ਲਿਸਟ ਵਿਚ ਨਹੀਂ ਹੈ ਤਾਂ ਤੁਸੀਂ ਵੋਟ ਨਹੀਂ ਪਾ ਸਕਦੇ। ਵੋਟਰ ਲਿਸਟ ਵਿਚ ਸਮੇਂ ਸਮੇਂ ਨਾਲ ਬਦਲਾਅ ਕੀਤੇ ਜਾਂਦੇ ਹਨ ਅਤੇ ਕਈ ਨਕਲੀ ਵੋਟਰਾਂ ਦੇ ਨਾਮ ਲਿਸਟ ’ਚੋਂ ਕੱਢੇ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਵੀ ਸੁਚੇਤ ਰਹੋ। ਇਸ ਲਿਸਟ ਵਿਚ ਹੀ ਤੁਹਾਡੇ ਬੂਥ ਨੰਬਰ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਵੋਟਰ ਕਾਰਡ ਲਈ ਅਪਲਾਈ ਕੀਤਾ ਸੀ ਜਾਂ ਤੁਹਾਡਾ ਵੋਟਰ ਆਈਡੀ ਕਾਰਡ ਮਿਲ ਨਹੀਂ ਰਿਹਾ ਤਾਂ ਵੀ ਅਪਣਾ ਨਾਮ ਲਿਸਟ ਵਿਚ ਚੈੱਕ ਕਰੋ।
ਜੇਕਰ ਤੁਹਾਡਾ ਨਾਮ ਵੋਟਰ ਲਿਸਟ ਵਿਚ ਹੈ ਤਾਂ ਬਗੈਰ ਵੋਟਰ ਆਈਡੀ ਕਾਰਡ ਦੇ ਵੀ ਤੁਸੀਂ ਵੋਟ ਪਾਉਣ ਜਾ ਸਕਦੇ ਹੋ। ਅਜਿਹੇ ਵਿਚ ਤੁਹਾਨੂੰ ਵੋਟਰ ਪਰਚੀ ਨਾਲ ਅਪਣਾ ਆਈਡੀ ਸਬੂਤ ਲੈ ਕੇ ਵੋਟ ਪਾਉਣ ਜਾਣਾ ਪਵੇਗਾ। ਵੋਟ ਲਈ ਪਰਚੀ ਆਨਲਾਈਨ ਡਾਊਨਲੋਡ ਜਾਂ ਫਿਰ ਬੀਐਲਓ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਆਈਡੀ ਤੌਰ ’ਤੇ ਕੋਈ ਵੀ ਸਬੂਤ ਜਿਵੇਂ ਡ੍ਰਾਈਵਿੰਗ ਲਾਇਸੈਂਸ ਜਾਂ ਅਧਾਰ ਕਾਰਡ ਲੈ ਕੇ ਜਾ ਸਕਦੇ ਹੋ।
ਇਸ ਵਾਸਤੇ ਵੈਬਸਾਈਟ ’ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਇੱਕ ਟੈਬ ਮਿਲੇਗੀ ਜਿਸ ’ਚ ਇੱਕ ਟੈਬ ਵਿਚ ਤੁਸੀਂ ਅਪਣੀ ਵੋਟਰ ਆਈਡੀ ਕਾਰਡ ਦੀ ਜਾਣਕਾਰੀ ਸਿਰਫ ਨਾਮ ਅਤੇ ਕੁਝ ਜ਼ਰੂਰੀ ਜਾਣਕਾਰੀਆਂ ਲਿਖ ਕੇ ਸਰਚ ਕਰ ਸਕੋਗੇ। ਦੂਜੀ ਟੈਬ ਵਿਚ ਵੋਟਰ ਆਈਡੀ ਕਾਰਡ ਦਾ EPIC No. ਯਾਨੀ ਵੋਟਰ ਦਾ ਪਹਿਚਾਣ ਪੱਤਰ ਸੀਰੀਅਲ ਨੰਬਰ ਲਿਖਣਾ ਹੋਵੇਗਾ। ਜੇਕਰ ਤੁਸੀਂ ਵੋਟਰ ਆਈਡੀ ਕਾਰਡ ਵਿਚ ਕੁਝ ਅਪਡੇਟ ਕਰਵਾਇਆ ਹੈ ਤਾਂ ਵੇਰਵੇ ਦੁਆਰਾ ਖੋਜ ’ਤੇ ਕਲਿੱਕ ਕਰੋ। ਜਾਣਕਾਰੀ ਦਰਜ ਕਰਨ ਤੋਂ ਬਾਅਦ ਸਰਚ ’ਤੇ ਕਲਿੱਕ ਕਰੋ। ਜੇਕਰ ਤੁਹਾਡੀ ਜਾਣਕਾਰੀ ਲਿਖਣ ’ਤੇ ਵੀ ਵੋਟਰ ਸੂਚਨਾ ਵਿਖਾਈ ਨਹੀਂ ਦਿੰਦੀ ਤਾਂ ਤੁਸੀਂ ਚੋਣ ਕਮਿਸ਼ਨਰ ਦੇ ਟੋਲ ਫ੍ਰੀ ਨੰਬਰ 1800111950 ’ਤੇ ਫੋਨ ਕਰ ਸਕਦੇ ਹੋ।