ਲੋਕ ਸਭਾ ਚੋਣਾਂ: ਨੈਸ਼ਨਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਵੀ ਪੰਜਾਬ ‘ਚ ਅਜਮਾਏਗੀ ਅਪਣੀ ਕਿਸਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਮੀਦਵਾਰਾਂ ਦੀ ਚੋਣ ਪ੍ਰੀਕ੍ਰਿਆ ਸ਼ੁਰੂ ਹੁੰਦਿਆ ਹੀ ਲੋਕ ਸਭਾ ਚੋਣਾਂ ਦਾ ਪੰਜਾਬ ਚ ਮਾਹੌਲ ਭਖ ਚੁੱਕਿਆ ਹੈ...

NCP Party

ਚੰਡੀਗੜ੍ਹ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਵੱਲੋਂ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਪ੍ਰੀਕ੍ਰਿਆ ਸ਼ੁਰੂ ਹੁੰਦਿਆ ਹੀ ਲੋਕ ਸਭਾ ਚੋਣਾਂ ਦਾ ਪੰਜਾਬ ਚ ਮਾਹੌਲ ਭਖ ਚੁੱਕਿਆ ਹੈ। ਜਿਸ ਵਿਚ ਮੁੱਖ ਪਾਰਟੀਆਂ, ਅਕਾਲੀ ਦਲ ਕਾਂਗਰਸ, ਆਪ , ਤੇ ਟਕਸਾਲੀ ਪੀਡੀਏ ਜੋ ਚੋਣ ਮੈਦਾਨ ਵਿਚ ਉਤਰੇ ਹਨ। ਇਸੇ ਤਰ੍ਹਾਂ ਨੈਸ਼ਨਲ ਰਾਸ਼ਟਰੀ ਕਾਂਗਰਸ ਪਾਰਟੀ ਸ਼ਰਧ ਪਵਾਰ ਦੀ ਅਗਵਾਈ ਵਾਲੀ ਪਾਰਟੀ ਪੰਜਾਬ ਵਿਚ 5 ਲੋਕ ਸਭਾ ਸੀਟਾਂ ਉਤੇ ਚੋਣ ਲੜਨ ਲਈ ਤਿਆਰੀ ਕਰ ਰਹੀ ਹੈ।

ਪੰਜਾਬ ਇਨ੍ਹਾਂ ਹਲਕਿਆਂ ਤੋਂ ਐਨਸੀਪੀ ਪਾਰਟੀ ਐਲਾਨ ਸਕਦੀ ਹੈ ਅਪਣੇ ਉਮੀਦਵਾਰ, ਲੁਧਿਆਣਾ, ਫਰੀਦਕੋਟ, ਬਠਿੰਡਾ, ਆਨੰਦਪੁਰ ਸਾਹਿਬ। ਜਿਸ ਵਿਚ ਪੰਜਾਬ ਖੇਤਰ ਦੇ ਪ੍ਰਧਾਨ ਸਵਰਨ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਜੋ ਅਰਥਵਿਵਸਥਾ ਦਾ ਗ੍ਰਾਫ਼ ਡਿੱਗਿਆ ਹੈ ਅੱਜ ਉਸਦੇ ਅੰਕੜੇ ਅਸਲੀਅਤ ਵਿਚ ਕੁਝ ਹੋਰ ਹੀ ਦਰਸਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਬਿਨਾ ਘਰ ਦਾ ਕੰਮ ਕੀਤੇ ਕੇਂਦਰ ਸਰਕਾਰ ਨੇ ਦੇਸ਼ ਦੇ ਵਿਆਪਾਰੀਆਂ ਪਰ ਜੀਐਸਟੀ ਠੋਕ ਦਿੱਤੀ।

ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਖੁਦ ਨੂੰ ਹੀ ਸਮਝ ਨਹੀਂ ਆ ਰਹੀ ਕਿ ਡੀਐਸਟੀ ਨੂੰ ਸਰਲ ਕਿਵੇਂ ਬਣਾਇਆ ਜਾਵੇ। ਉਨ੍ਹਾਂ ਨੇ ਪੰਜਾਬ ਵਿਚ ਪਾਰਟੀ ਨੂੰ ਵੱਡੀ ਮਜਬੂਤੀ ਦੇ ਲਈ ਵਾਰਡ ਪੱਧਰ ਪਰ ਅਭਿਆਨ ਚਲਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਪਾਰਟੀ ਨਾਲ ਬੀਜੇਪੀ, ਅਕਾਲੀ, ਟਕਸਾਲੀ, ਆਪ, ਪੀਡੀਏ, ਆਦਿ ਕਿਸੇ ਨਾਲ ਵੀ ਗਠਜੋੜ ਨਹੀਂ ਕਰਾਂਗੇ।