ਅਮਰੀਕਾ ਵਿਚ ਕੋਰੋਨਾ ਨਾਲ 40 ਤੋਂ ਜ਼ਿਆਦਾ ਭਾਰਤੀਆਂ ਦੀ ਮੌਤ, 1500 ਵਿਚ ਫੈਲਿਆ ਵਾਇਰਸ
ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਵਿਚ ਘਟ ਤੋਂ ਘਟ 17 ਕੇਰਲ ਦੇ...
ਨਵੀਂ ਦਿੱਲੀ: ਅਮਰੀਕਾ ਵਿਚ ਕੋਵਿਡ-19 ਮਹਾਂਮਾਰੀ ਕਾਰਨ 40 ਤੋਂ ਜ਼ਿਆਦਾ ਭਾਰਤੀ ਅਮਰੀਕੀਆਂ ਅਤੇ ਭਾਰਤੀ ਨਾਗਰਿਕਾਂ ਦੀ ਮੌਤ ਹੋਈ ਹੈ ਜਦਕਿ 1500 ਤੋਂ ਵੱਧ ਲੋਕ ਪੀੜਤ ਹਨ। ਅਮਰੀਕਾ ਵਿਚਲੇ ਭਾਰਤੀ ਭਾਈਚਾਰੇ ਦੇ ਨੇਤਾ ਕੋਵਿਡ -19 ਦੇ ਨਵੇਂ ਗਲੋਬਲ ਸੈਂਟਰ ਵਜੋਂ ਉਭਰੇ। ਅਮਰੀਕਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਥੇ ਇਕ ਦਿਨ ਵਿਚ ਕੋਵਿਡ-19 ਕਾਰਨ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 2108 ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਜਦਕਿ ਦੇਸ਼ ਵਿੱਚ ਅੱਧੀ ਮਿਲੀਅਨ ਤੋਂ ਵੱਧ ਲੋਕ ਪੀੜਤ ਹਨ। ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਕੇਂਦਰ ਬਣੇ ਨਿਊਯਾਰਕ ਅਤੇ ਨਿਊ ਜਰਸੀ ਵਿਚ ਹੁਣ ਤਕ ਸਭ ਤੋਂ ਜ਼ਿਆਦਾਂ ਜਾਨਾਂ ਗਈਆਂ ਹਨ। ਨਿਊਯਾਰਕ ਅਤੇ ਨਿਊਜਰਸੀ ਵਿਚ ਭਾਰਤੀ-ਅਮਰੀਕੀਆਂ ਦੀ ਸਭ ਤੋਂ ਜ਼ਿਆਦਾ ਆਬਾਦੀ ਹੈ।
ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਵਿਚ ਘਟ ਤੋਂ ਘਟ 17 ਕੇਰਲ ਦੇ ਸਨ। ਇਸ ਤੋਂ ਇਲਾਵਾ ਗੁਜਰਾਤ ਦੇ 10, ਪੰਜਾਬ ਦੇ ਚਾਰ, ਆਂਧਰਾਪ੍ਰਦੇਸ਼ ਦੇ ਦੋ ਅਤੇ ਓਡੀਸ਼ਾ ਦਾ ਇਕ ਵਿਅਕਤੀ ਵੀ ਸ਼ਾਮਲ ਸੀ। ਉਹਨਾਂ ਵਿਚੋਂ ਜ਼ਿਆਦਾ ਦੀ ਉਮਰ 60 ਸਾਲ ਤੋਂ ਜ਼ਿਆਦਾ ਸੀ ਜਦਕਿ ਇਕ ਮਰੀਜ਼ ਦੀ ਉਮਰ 21 ਸਾਲ ਸੀ। ਵੱਖ-ਵੱਖ ਭਾਈਚਾਰਿਆਂ ਦੇ ਨੇਤਾਵਾਂ ਤੋਂ ਇਕੱਠੀ ਕੀਤੀ ਗਈ ਮ੍ਰਿਤਕਾਂ ਦੀ ਦੇ ਅੰਕੜਿਆਂ ਦੀ ਸੂਚੀ ਮੁਤਾਬਕ ਨਿਊਜਰਸੀ ਰਾਜ ਵਿਚ ਇਕ ਦਰਜਨ ਤੋਂ ਜ਼ਿਆਦਾ ਭਾਰਤੀ ਅਮਰੀਕੀਆਂ ਦੀ ਜਾਨ ਗਈ ਹੈ।
ਇਸ ਵਿਚੋਂ ਜ਼ਿਆਦਾ ਜਰਸੀ ਸਿਟੀ ਅਤੇ ਓਕ ਟ੍ਰੀ ਰੋਡ ਲਿਟਿਲ ਇੰਡੀਆ ਇਲਾਕੇ ਦੇ ਆਸ-ਪਾਸ ਦੇ ਮਾਮਲੇ ਸਨ। ਇਸ ਪ੍ਰਕਾਰ ਨਿਊਯਾਰਕ ਵਿਚ ਵੀ ਘਟ ਤੋਂ ਘਟ 15 ਭਾਰਤੀ-ਅਮਰੀਕੀਆਂ ਦੀ ਇਸ ਬਿਮਾਰੀ ਕਾਰਨ ਮੌਤ ਹੋਈ ਹੈ। ਪੇਨਿਸਲਵੇਨਿਆ ਅਤੇ ਫਲੋਰਿਡਾ ਤੋਂ ਚਾਰ ਭਾਰਤੀਆਂ ਦੀ ਮੌਤ ਦੀ ਖਬਰ ਆਈ ਹੈ। ਟੈਕਸਾਸ ਅਤੇ ਕੈਲੀਫੋਰਨੀਆ ਵਿਚ ਵੀ ਘਟ ਤੋਂ ਘਟ ਇਕ-ਇਕ ਭਾਰਤੀ-ਅਮਰੀਕੀ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਖਬਰਾਂ ਮੁਤਾਬਕ ਘਟ ਤੋਂ ਘਟ 12 ਭਾਰਤੀ ਨਾਗਰਿਕਾਂ ਦੀ ਅਮਰੀਕਾ ਵਿਚ ਕੋਰੋਨਾ ਕਾਰਨ ਮੌਤ ਹੋਈ ਹੈ ਜਿਹਨਾਂ ਵਿਚੋਂ ਜ਼ਿਆਦਾ ਨਿਊਯਾਰਕ ਅਤੇ ਨਿਊਜਰਸੀ ਇਲਾਕੇ ਦੇ ਸਨ। ਨਿਊਜਰਸੀ ਦੇ ਓਕ ਟ੍ਰੀ ਇਲਾਕੇ ਵਿਚ ਰਿਏਲ ਇਸਟੇਟ ਦਾ ਕਾਰੋਬਾਰ ਕਰਨ ਵਾਲੇ ਭਾਵੇਸ਼ ਦਵੇ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਕਦੇ ਅਜਿਹੀ ਸਥਿਤੀ ਨਹੀਂ ਵੇਖੀ ਸੀ। ਮ੍ਰਿਤਕਾਂ ਵਿਚ ਸੁਨੋਵਾ ਐਨਾਲਿਟਿਕਸ ਇੰਕ. ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨੁਮੰਤ ਰਾਓ ਮਾਰੇਪਲੀ ਵੀ ਸ਼ਾਮਲ ਹਨ।
ਉਹਨਾਂ ਦੀ ਮੌਤ ਐਡਿਸਨ ਵਿਚ ਹੋਈ ਹੈ। ਇਸ ਤੋਂ ਇਲਾਵਾ ਚੰਦਰਕਾਂਤ ਅਮੀਨ ਅਤੇ ਮਹਿੰਦਰ ਪਟੇਲ ਵੀ ਸ਼ਾਮਲ ਹਨ। ਪਟੇਲ ਦੇ ਅੰਤਿਮ ਸਸਕਾਰ ਵਿਚ ਵੀਡੀਉ ਪਲੇਟਫਾਰਮ ਦੁਆਰਾ 50 ਤੋਂ ਜ਼ਿਆਦਾ ਪਰਿਵਾਰਕ ਮੈਂਬਰ ਅਤੇ ਮਿਤਰ ਸ਼ਾਮਲ ਹੋਏ। ਸ਼ਹਿਰ ਦੇ ਅਧਿਕਾਰੀਆਂ ਮੁਤਾਬਕ ਅੰਤਿਮ ਸਸਕਾਰ ਵਿਚ ਨੌਂ ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਦੇ। ਨਿਊਜਰਸੀ ਵਿਚ ਘਟ ਤੋਂ ਘਟ ਇਕ ਭਾਰਤੀ-ਅਮਰੀਕੀ ਦੀ ਮੌਤ ਉਸ ਦੇ ਘਰ ਵਿਚ ਹੋਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।