covid 19 : ਸਥਾਨਕ ਲੋਕਾਂ ਨੇ ਘਰ 'ਚ ਦਾਖ਼ਲ ਹੋ ਕੇ ਡੰਡਿਆਂ ਨਾਲ ਕੁੱਟੇ ਦੋ ਮਜ਼ਦੂਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਪਹਿਲਾਂ ਹੀ ਮੁਸੀਬਤ ਨਾਲ ਜੂਝ ਹੈ ਇਸਦੇ ਬਾਵਜੂਦ ਵੀ ਕਈ ਘਟਨਾਵਾਂ ਸਾਹਮਣੇ ਵਆ ਰਹੀਆਂ ਹਨ।

file photo

ਨਵੀਂ ਦਿੱਲੀ: ਦੇਸ਼ ਪਹਿਲਾਂ ਹੀ ਮੁਸੀਬਤ ਨਾਲ ਜੂਝ ਹੈ, ਇਸਦੇ ਬਾਵਜੂਦ ਵੀ ਕਈ ਘਟਨਾਵਾਂ ਸਾਹਮਣੇ ਵਆ ਰਹੀਆਂ ਹਨ। ਜੋ ਮਨੁੱਖਤਾ ਨੂੰ ਸ਼ਰਮਿੰਦਾ ਕਰ ਰਹੀਆਂ ਹਨ। ਦਰਅਸਲ, ਮਨੇਸਰ ਵਿਚ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰਾਂ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। 

ਦੱਸਿਆ ਜਾਂਦਾ ਹੈ ਕਿ ਸਥਾਨਕ ਲੋਕਾਂ ਨੇ ਮਜ਼ਦੂਰਾਂ ਦੇ ਘਰ ਅੰਦਰ ਦਾਖਲ ਹੋ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਇਕ ਵਿਅਕਤੀ ਦੇ ਸਿਰ ਵਿਚ ਸੱਟ ਲੱਗੀ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 

ਅਲੀਅਰ ਚੌਰਾਹੇ 'ਤੇ ਰਹਿਣ ਵਾਲੀ ਮਾਰੂਤੀ ਕੰਪਨੀ ਦੇ ਕਰਮਚਾਰੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਖਾਣ-ਪੀਣ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ, ਪਰ ਸਥਾਨਕ ਲੋਕ ਉਨ੍ਹਾਂ ਨਾਲ ਬਦਸਲੂਕੀ ਕਰ ਰਹੇ ਹਨ। 

ਛੋਟੂ ਕੁਮਾਰ ਸਿੰਘ, ਜੋ ਬਿਹਾਰ ਦਾ ਰਹਿਣ ਵਾਲਾ ਹੈ, ਕਹਿੰਦਾ ਹੈ ਕਿ ਜਦੋਂ ਅਸੀਂ ਸਬਜ਼ੀਆਂ ਲੈਣ ਜਾਂਦੇ ਹਾਂ ਤਾਂ ਇਥੋਂ ਦੇ ਸਥਾਨਕ ਲੋਕ ਉਨ੍ਹਾਂ ਨੂੰ ਮਾਰਦੇ ਹਨ ਅਤੇ ਫਿਰ ਪੁੱਛਦੇ ਹਨ ਕਿ ਉਹ ਕਿਥੇ ਜਾ ਰਹੇ ਹਨ।

ਉਸਦਾ  ਕਹਿਣਾ ਹੈ ਕਿ ਸਥਾਨਕ ਲੋਕ ਕਹਿੰਦੇ ਹਨ ਕਿ ਅਸੀਂ ਸਮਾਜਿਕ ਦੂਰੀਆਂ ਦੀ ਪਾਲਣਾ ਨਹੀਂ ਕਰ ਰਹੇ ਹਾਂ। ਜਦਕਿ ਛੋਟੂ ਦਾ ਕਹਿਣਾ ਹੈ ਕਿ ਅਸੀਂ ਸਾਰੇ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ।

ਇਕ ਹੋਰ ਵਿਅਕਤੀ ਨੇ ਕਿਹਾ ਕਿ ਅਸੀਂ  ਖਾਣਾ ਪਕਾ ਰਹੇ ਸੀ, ਅਚਾਨਕ 15-20 ਲੋਕ ਆਏ ਅਤੇ ਇਮਾਰਤ ਵਿਚ ਦਾਖਲ ਹੋਏ ਅਤੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਇਕ ਵਿਅਕਤੀ ਦਾ ਸਿਰ ਤੇ ਸੱਟ ਮਾਰ ਦਿੱਤੀ ।

ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਅਸੀਂ ਸਾਰੇ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ ਪਰ ਇਹ ਲੋਕ ਸਾਡੇ ਨਾਲ ਜ਼ਬਰਦਸਤੀ ਹਮਲਾ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।